2016ਬੈਚ ਦੇ ਆਈਪੀਐਸ ਅਧਿਕਾਰੀ ਸ ਜਸਪ੍ਰੀਤ ਸਿੰਘ ਨੂੰ ਪੱਛਮੀ ਬੰਗਾਲ ਸੂਬੇ ਵਿੱਚ ਵਿਰੋਧੀ ਧਿਰ ਦੇ ਭਾਜਪਾਈ ਨੇਤਾ ਸ਼੍ਰੀ ਸੁਭੇਂਦੂ ਅਧਿਕਾਰੀ ਦੀ ਅਗਵਾਈ ਵਿੱਚ ਫਿਰਕੂ ਤੇ ਬੁਰੀ ਸੋਚ ਨਾਲ ਖਾਲਿਸਤਾਨੀ ਆਖਿਆ ਜਾਣਾ ਭਾਜਪਾ ਦੀ ਘੱਟਗਿਣਤੀਆਂ ਪ੍ਰਤੀ ਮੰਦੀ ਸੋਚ ਨੂੰ ਉਜਾਗਰ ਕਰਦਾ ਹੈ। ਭਾਜਪਾ ਦੇ ਸ਼ਬਦਕੋਸ਼ ਵਿੱਚ ਅੰਬੇਡਕਰੀਆਂ ਨੂੰ ਭੀਮਟੇ, ਦਾੜ੍ਹੀ-ਟੋਪੀ ਵਾਲੇ ਮੁਸਲਮਾਨਾਂ ਨੂੰ ਪਾਕਸਤਾਨੀ, ਪੱਗ ਵਾਲਿਆ ਸਿੱਖਾਂ ਨੂੰ ਖਾਲਿਸਤਾਨੀ, ਹੱਕ ਮੰਗਣ ਵਾਲਿਆਂ ਕਿਸਾਨਾਂ ਨੂੰ ਨਕਸਲਵਾਦੀ ਕਹਿਕੇ ਫਿਰਕੂ ਸੋਚ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਦੇਸ਼ ਦੇ ਗੋਦੀ ਮੀਡੀਆ ਅਤੇ ਨਾਗਪੁਰੀ ਸੰਘੀ ਚੇਲਿਆ ਨੇ ਪਿਛਲੇ ਦਿਨੀਂ ਸਿੱਖ ਨੌਜਵਾਨ ਕ੍ਰਿਕੇਟਰ ਨੂੰ ਖਾਲਿਸਤਾਨੀ ਕਹਿਕੇ, ਸਿੰਘੂ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਖਾਲਿਸਤਾਨੀ/ਆਤੰਕਵਾਦੀ/ਪਰਜੀਵੀ/ਨਕਸਲਵਾਦੀ ਆਦਿ ਕਹਿਕੇ ਆਪਣੀ ਫਿਰਕੂ ਭੜਾਸ ਕੱਢੀ ਸੀ। ਬਹੁਜਨ ਸਮਾਜ ਪਾਰਟੀ ਪੰਥਕ ਧਿਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ, ਜਿਸਨੇ ਪਿਛਲੇ ਦਿਨੀਂ ਭਾਜਪਾ ਨਾਲ ਜਾਣ ਦੀਆ ਖਬਰਾਂ ਤੋਂ ਬਾਅਦ ਸ਼ਿਰੋਮਣੀ ਅਕਾਲੀ ਦਲ ਨਾਲ ਗਠਜੋੜ ਤੋੜਕੇ ਵੱਡਾ ਫੈਂਸਲਾ ਲਿਆ ਸੀ, ਕਿਉਂਕਿ ਭਾਜਪਾ ਦੀ ਸਰਕਾਰ ਕਿਸਾਨਾਂ ਦੇ ਮੁੱਦੇ ਉਪਰ ਪੰਜਾਬੀਆਂ ਤੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਮਨਾਉਣ ਲਈ ਚਲਾਏ ਜਾ ਰਹੇ ਅੰਦੋਲਨ ਨੂੰ ਦਬਾਉਣ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ ਜੋਕਿ ਬਹੁਜਨ ਸਮਾਜ ਪਾਰਟੀ ਨੂੰ ਮਨਜੂਰ ਨਹੀਂ ਹੈ। ਪਿਛਲੇ ਕਿਸਾਨ ਅੰਦੋਲਨ ਮੌਕੇ 31ਦਸੰਬਰ 2020 ਤੇ 1ਜਨਵਰੀ 2021 ਦੀ ਰਾਤ ਤੇ ਨਵਾਂ ਸਾਲ ਵਾਲੇ ਦਿਨ ਬਸਪਾ ਪੰਜਾਬ ਦੀ ਯੂਨਿਟ ਨਵਾਂ ਸਾਲ ਕਿਸਾਨਾਂ ਨਾਲ ਦੇ ਨਾਹਰੇ ਨਾਲ ਨਾਲ ਹਜ਼ਾਰਾ ਬਸਪਾਈਆਂ ਦੇ ਇਕੱਠ ਨਾਲ ਗਰੀਬ ਸਿੱਖਾਂ ਨਾਲ ਸਿੰਘੂੰ ਬਾਰਡਰ ਦਿੱਲੀ ਪੁੱਜਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ। ਬਸਪਾ ਅੱਜ ਵੀ ਕਿਸਾਨ ਅੰਦੋਲਨ ਨਾਲ ਹੈ।

















































