ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਮੁਕੰਮਲ, ਬੈਂਕਾਂ ਲਈ ਮਿੱਥੇ ਗਏ ਟੀਚਿਆਂ ਤੇ ਨਤੀਜਿਆਂ ਬਾਰੇ ਕੀਤੀ ਚਰਚਾ

ਜਲੰਧਰ, 3 ਨਵੰਬਰ : ਵਿੱਤੀ ਵਰ੍ਹੇ 2026-27 ਦੀ ਦੂਜੀ ਤਿਮਾਹੀ ਦੀ ਸਮੀਖਿਆ ਲਈ ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਸਫ਼ਲਤਾਪੂਰਵਕ ਮੁਕੰਮਲ ਹੋ ਗਿਆ। ਐਲ.ਡੀ.ਐਮ. ਜਲੰਧਰ ਐੱਮ. ਐੱਸ. ਮੋਤੀ ਨੇ ਦੱਸਿਆ ਜ਼ਿਲ੍ਹੇ ਦੇ ਵੱਖ-ਵੱਖ 11 ਬਲਾਕਾਂ ਵਿੱਚ ਮੀਟਿੰਗਾਂ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਆਜੀਵਕਾ ਮਿਸ਼ਨ ਦੇ ਨੁਮਾਇੰਦੇ, ਨਾਬਾਰਡ ਦੇ ਅਧਿਕਾਰੀ, ਰੂਡਸੈਟ ਸੰਸਥਾ ਦੇ ਨੁਮਾਇੰਦੇ , ਕਰਿਸਲ ਤੇ ਅਰੋਹ ਫਾਊਂਡੇਸ਼ਨਾਂ ਅਤੇ ਬੈਂਕ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਮੀਟਿੰਗਾਂ ਵਿੱਚ ਦੂਜੀ ਤਿਮਾਹੀ ਦੌਰਾਨ (01.07.2026 ਤੋਂ 30. 09.2026 ਤੱਕ) ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਦੇ ਨਾਲ-ਨਾਲ ਚਾਲੂ ਵਿੱਤੀ ਵਰ੍ਹੇ ਲਈ ਮਿੱਥੇ ਗਏ ਟੀਚਿਆਂ ਅਤੇ ਨਤੀਜਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਡੀ.ਐਫ.ਐਸ. ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿੱਚ ਗ੍ਰਾਮ ਪੰਚਾਇਤ ਪੱਧਰ ’ਤੇ ਚੱਲ ਰਹੀ ‘ਫਾਈਨਾਂਸ਼ੀਅਲ ਇੰਕਲੂਜ਼ਨ ਸੈਚੂਰੇਸ਼ਨ’ ਮੁਹਿੰਮ ਬਾਰੇ ਵੀ ਬੈਂਕਾਂ ਨੂੰ ਜਾਣੂ ਕਰਵਾਇਆ ਗਿਆ, ਜੋ ਕਿ 21 ਅਕਤੂਬਰ ਤੋਂ ਸ਼ੁਰੂ ਹੋਈ ਹੈ ਅਤੇ 31 ਦਸੰਬਰ  2026 ਤੱਕ ਜਾਰੀ ਰਹੇਗੀ। 
ਮੀਟਿੰਗਾਂ ਵਿੱਚ ਬੈਂਕ ਅਧਿਕਾਰੀਆਂ ਵੱਲੋਂ 30 ਸਤੰਬਰ 2026 ਨੂੰ ਸਮਾਪਤ ਹੋਈ ਤਿਮਾਹੀ ਦੌਰਾਨ ਆਪਣੇ-ਆਪਣੇ ਬੈਂਕ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਗਈ। ਐਲ.ਡੀ.ਐੱਮ. ਨੇ ਜਨ ਸੁਰੱਖਿਆ ਸਕੀਮਾਂ ਅਤੇ ਪੀ.ਐਮ. ਸਵੈਨਿਧੀ ਸਕੀਮ ਤਹਿਤ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਰਜ਼ੇ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਜਲਦ ਨਿਪਟਾਰੇ ਲਈ ਹਦਾਇਤਾਂ ਕੀਤੀਆਂ। ਬੈਂਕਾਂ ਨੂੰ ਸੀ.ਡੀ. ਰੇਸ਼ੋ ਵਿੱਚ ਸੁਧਾਰ ਕਰਨ ਲਈ ਵੱਧ ਤੋਂ ਵੱਧ ਕਰਜ਼ੇ ਮਨਜ਼ੂਰ ਕਰਨ ਲਈ ਕਿਹਾ ਗਿਆ।

Table of Contents

Scroll to Top