ਜਲੰਧਰ (ਪਰਮਜੀਤ ਸਾਬੀ) – ਅੱਜ ਜੋ ਕੇਂਦਰ ਦੀ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਇਹ ਬਜਟ ਬਹੁਤ ਹੀ ਨਿਰਾਸ਼ਾਜਨਕ ਹੈ । ਪੰਜਾਬ ਸੂਬੇ ਦੇ ਹੱਥ ਇਸ ਬਜਟ ਵਿੱਚ ਕੁਝ ਨਹੀ ਆਇਆ ਨਾ ਹੀ ਕੋਈ ਵਿਸ਼ੇਸ਼ ਫੰਡ ਪੰਜਾਬ ਨੂੰ ਦਿੱਤਾ ਗਿਆ । ਜਿਸ ਤਰਾਂ ਨਾਲ ਪਿਛਲੇ ਦਿਨੀ ਪੰਜਾਬ ਵਿੱਚ ਪਿਛਲੇ ਦਿਨੀ ਬਰਸਾਤ ਨਾਲ ਪੰਜਾਬ ਦਾ ਨੁਕਸਾਨ ਹੋਇਆ ਸੀ, ਕੇਂਦਰ ਦੀ ਸਰਕਾਰ ਨੂੰ ਪੰਜਾਬ ਲਈ ਬਜਟ ਵਿੱਚ ਕੁਝ ਵਿਸ਼ੇਸ਼ ਪੈਕੇਜ ਜਾਰੀ ਕਰਨਾ ਚਾਹੀਦਾ ਸੀ । ਪਰ ਪੰਜਾਬ ਨੂੰ ਕੋਈ ਵੀ ਫੰਡ ਕਿਸੇ ਵੀ ਤਰਾਂ ਦੇ ਵਿਕਾਸ ਲਈ ਕੋਈ ਫੰਡ ਨਹੀ ਦਿੱਤਾ ਗਿਆ ਜੋ ਕਿ ਪੰਜਾਬ ਨਾਲ ਧੋਖਾ ਹੈ । ਇਸ ਬਜਟ ਵਿੱਚ ਪੰਜਾਬ ਦੀ ਇੰਡਸਟਰੀ ਅਤੇ ਖੇਤੀਬਾੜੀ ਵੱਲ ਵੀ ਕੋਈ ਵਿਸ਼ੇਸ਼ ਧਿਆਨ ਨਹੀ ਦਿੱਤਾ ਗਿਆ ਅਤੇ ਇਨਕਮ ਟੈਕਸ ਵਿੱਚ ਵੀ ਕੋਈ ਰਾਹਤ ਨਹੀ ਦਿੱਤੀ ਗਈ

















































