ਹੁਸ਼ਿਆਰਪੁਰ ਪੁਲਿਸ ਵੱਲੋਂ CASO ੳਪ੍ਰੇਸ਼ਨ ਅਤੇ ਨਸ਼ਾ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ

ਮਾਨਯੋਗ ਸ਼੍ਰੀ ਸੁਰੇਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ,ਸ਼੍ਰੀ ਸਰਬਜੀਤ ਸਿੰਘ ਬਾਹੀਆਂ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ,ਸ਼੍ਰੀ ਮੇਜਰ ਸਿੰਘ ਪੁਲਿਸ ਕਪਤਾਨ (ਪੀ.ਬੀ.ਆਈ) ਹੁਸ਼ਿਆਰਪੁਰ ਜੀ ਦੀਆਂ ਹਦਾਇਤਾਂ ਅਨੁਸਾਰ CASO ੳਪ੍ਰੇਸ਼ਨ ਅਤੇ ਨਸ਼ਾ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਸ਼੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ,SI ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਜੀ ਦੀ ਦੇਖ ਰੇਖ ਹੇਠ ਵੱਖ-2 ਜਗ੍ਹਾ ਤੋਂ ਵੱਖ-ਵੱਖ ਰਿਕਵਰੀਆਂ ਕੀਤੀਆਂ ਗਈਆਂ ਹਨ,ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

1. ਮਿਤੀ 16-06-2024 ਨੂੰ ASI ਹਰਭਜਨ ਸਿੰਘ ਥਾਣਾ ਮਾਹਿਲਪੁਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਤਫਤੀਸ਼ੀ ਕਿੱਟ ਹੁਮਰਾਹ ਲੈ ਕੇ ਬਾ ਸਵਾਰੀ ਸਰਕਾਰੀ ਗੱਡੀ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਚੈਕਿੰਗ ਵਹੀਕਲਸ ਦੇ ਸਬੰਧ ਵਿੱਚ ਬਾਹੱਦ ਹਰਬੰਸ ਗੇਟ ਤੋ ਥੌੜ੍ਹਾ ਅੱਗੇ ਕੱਚ ਰਸਤੇ ਪਿੰਡ ਬਘੌਰਾ ਤੋ ਮੁਸੱਮੀ ਬਲਕਾਰ ਉਰਫ ਮਹਿੰਦਰ ਪੁੱਤਰ ਹੇਮ ਰਾਜ ਵਾਸੀ ਨਜਦੀਕ ਬਘੌਰਾ ਰੋਡ ਮਾਹਿਲਪੁਰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ ਕੁੱਲ 8 ਪੱਤੇ ਹਰੇਕ ਪੱਤੇ ਵਿੱਚ 15/15 ਨਸ਼ੀਲੀਆਂ ਗੋਲੀਆਂ ਕੁੱਲ 120 ਨਸ਼ੀਲੀਆਂ ਗੋਲੀਆਂ ETIZOLAM TABLETS 0.5 MG (ETIRON 0.5) ਰੰਗ ਸੰਤਰੀ ਬਰਾਮਦ ਕਰਕੇ ਉਸ ਦੇ ਖਿਲਾਫ ਮੁਕਦਮਾ ਨੰਬਰ 118 ਮਿੱਟੀ 16-06-2024 ਅ/ਧ 22- 61-85 NDPS ACT ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਿਸ ਪਾਸੋ ਪੁੱਛਗਿੱਛ ਜਾਰੀ ਹੈ ।

ਬ੍ਰਾਮਦਗੀ:- ਕੁੱਲ 8 ਪੱਤੇ ਹਰੇਕ ਪੱਤੇ ਵਿੱਚ 15/15 ਨਸ਼ੀਲੀਆਂ ਗੋਲੀਆਂ ਕੁੱਲ 120 ਨਸ਼ੀਲੀਆਂ ਗੋਲੀਆਂ ਮਾਰਕਾ ETIZOLAM TABLETS 0.5 MG (ETIRON 0.5) ਰੰਗ ਸੰਤਰੀ

2. ਮਿਤੀ 16-06-2024 ਨੂੰ ASI ਗੁਰਨੇਕ ਸਿੰਘ ਥਾਣਾ ਮਾਹਿਲਪੁਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਤਫਤੀਸ਼ੀ ਕਿੱਟ ਹੁਮਰਾਹ ਲੈ ਕੇ ਬਾ ਸਵਾਰੀ ਸਰਕਾਰੀ ਗੱਡੀ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਚੈਕਿੰਗ ਵਹੀਕਲਸ ਦੇ ਸਬੰਧ ਵਿੱਚ ਬਾਹੱਦ ਚੌਕ ਲੰਗੇਰੀ ਬਾਹੱਦ ਰਕਬਾ ਮਾਹਿਲਪੁਰ ਤੋਂ ਮੁਸੱਮਾਤ ਰਜਨੀ ਦੇਵੀ ਪਤਨੀ ਹਰਪ੍ਰੀਤ ਸਿੰਘ ਵਾਸੀ ਵਾਰਡ ਨੰਬਰ 11 ਲੰਗੇਰੀ ਰੋਡ ਮਾਹਿਲਪੁਰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ ਕੁੱਲ 23 ਪੱਤੇ ਹਰੇਕ ਪੱਤੇ ਵਿੱਚ 10/10 ਨਸ਼ੀਲੀਆਂ ਗੋਲੀਆਂ ਕੁੱਲ 230 ਨਸ਼ੀਲੀਆਂ ਗੋਲੀਆਂ ਮਾਰਕਾ ALPRAZOLAM TABLETS IP 0.5 MG ਬਰਾਮਦ ਕਰਕੇ ਉਸ ਦੇ ਖਿਲਾਫ ਮੁਕਦਮਾ ਨੰਬਰ 119 ਮਿਤੀ 16-06-2024 ਅ/ਧ 22-61-85 NDPS ACT ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਿਸ ਪਾਸੋ ਪੁੱਛਗਿੱਛ ਜਾਰੀ ਹੈ ।

ਬ੍ਰਾਮਦਗੀ:- ਕੁੱਲ 23 ਪੱਤੇ ਹਰੇਕ ਪੱਤੇ ਵਿੱਚ 10/10 ਨਸ਼ੀਲੀਆਂ ਗੋਲੀਆਂ ਕੁੱਲ 230 ਨਸ਼ੀਲੀਆਂ ਗੋਲੀਆਂ ਮਾਰਕਾ ALPRAZOLAM TABLETS IP 0.5 MG

3. ਮਿਤੀ 16-06-2024 ਨੂੰ ASI ਦਿਲਬਾਗ ਸਿੰਘ ਥਾਣਾ ਮਾਹਿਲਪੁਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਤਫਤੀਸ਼ੀ ਕਿੱਟ ਹੁਮਰਾਹ ਲੈ ਕੇ ਬਾ ਸਵਾਰੀ ਪ੍ਰਾਈਵੇਟ ਗੱਡੀ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਚੈਕਿੰਗ ਵਹੀਕਲਸ ਅਤੇ CASO ਆਪ੍ਰੇਸ਼ਨ ਦੇ ਸਬੰਧ ਵਿੱਚ ਬਾਹੱਦ ਨੰਗਲ ਖੁਰਦ ਰੋਡ ਮਾਹਿਲਪੁਰ ਤੋ ਮੁਸੱਮੀ ਪਰਮਜੀਤ ਸਿੰਘ ਉਰਫ ਮੋਨੂੰ ਪੁੱਤਰ ਬਲਵੀਰ ਸਿੰਘ ਵਾਸੀ ਜਾਂਡਲਾ ਥਾਣਾ ਸਦਰ ਨਵਾਂਸ਼ਹਿਰ ਜਿਲ੍ਹਾ ਸ਼.ਭ.ਸ ਨਗਰ ਹਾਲ ਵਾਸੀ ਬਘੌਰਾ ਰੋਡ ਮਾਹਿਲਪੁਰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ ਖੁੱਲ੍ਹੇ ਨਸ਼ੀਲੇ ਟੀਕੇ ਕੁੱਲ 14 ਬਿਨਾਂ ਲੇਬਲ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 120 ਮਿਤੀ 16- 06-2024 ਅ /ਧ 22-61-85 NDPS ACT ਥਾਣਾ ਮਹਿਲਾਪੁਰ ਜਿਲਾ ਹੋਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਿਸ ਪਾਸੋ ਪੁੱਛਗਿੱਛ ਜਾਰੀ ਹੈ ।

ਬ੍ਰਾਮਦਗੀ:- ਖੁੱਲ੍ਹੇ ਨਸ਼ੀਲੇ ਟੀਕੇ ਕੁੱਲ 14 ਬਿਨਾਂ ਲੇਬਲ

4. ਮਿਤੀ 16-06-2024 ਨੂੰ ASI ਉਕਾਰ ਸਿੰਘ I/C PP ਸੈਲ਼ਾਂ ਖੁਰਦ ਥਾਣਾ ਮਾਹਿਲਪੁਰ ਸਾਥੀ ਕਰਮਚਾਰੀਆਂ ਦੇ ਤਫਤੀਸ਼ੀ ਕਿੱਟ ਹੁਮਰਾਹ ਲੈ ਕੇ ਬਾ ਸਵਾਰੀ ਪ੍ਰਾਈਵੇਟ ਗੱਡੀ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਚੈਕਿੰਗ ਵਹੀਕਲਸ ਅਤੇ CASO ਆਪ੍ਰੇਸ਼ਨ ਦੇ ਸਬੰਧ ਵਿੱਚ ਬਾਹੱਦ ਰਕਬਾ ਪੁੱਲ ਨਹਿਰ ਪੋਸੀ ਤੋਂ ਐਕਟਿਵਾ ਨੰਬਰੀ PB-07-AG-0663 ਤੇ ਸਵਾਰ ਮੁਸੱਮੀ ਅਮਰੀਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 11 ਲੰਗੇਰੀ ਰੋਡ ਮਾਹਿਲਪੁਰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ ਨਸ਼ੀਲਾ ਪਾਊਡਰ ਵਜਨੀ 25 ਗ੍ਰਾਮ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕਦਮਾ ਨੰਬਰ 121 ਮਿਤੀ 16-06-2024 ਅ/ਧ 22-61-85 NDPS ACT ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਿਸ ਪਾਸੋ ਪੁੱਛਗਿੱਛ ਜਾਰੀ ਹੈ।

ਬ੍ਰਾਮਦਗੀ:- ਨਸ਼ੀਲਾ ਪਾਊਡਰ ਵਜਨੀ 25 ਗ੍ਰਾਮ+ ਐਕਟਿਵਾ ਨੰਬਰੀ PB-07-AG-0663

5. ਮਿਤੀ 16-06-2024 ਨੂੰ ASI ਕੁਲਵੰਤ ਸਿੰਘ I/C PP ਕੋਟਫਤੂਹੀ ਥਾਣਾ ਮਾਹਿਲਪੁਰ ਸਾਥੀ ਕਰਮਚਾਰੀਆਂ ਦੇ ਤਫਤੀਸ਼ੀ ਕਿੱਟ ਹੁਮਰਾਹ ਲੈ ਕੇ ਬਾ ਸਵਾਰੀ ਪ੍ਰਾਈਵੇਟ ਗੱਡੀ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਚੈਕਿੰਗ ਵਹੀਕਲਸ ਅਤੇ CASO ਆਪ੍ਰੇਸ਼ਨ ਦੇ ਸਬੰਧ ਵਿੱਚ ਮੁਖਬਰ ਖਾਸ ਦੀ ਇਤਲਾਹ ਤੇ ਬਾਹੱਦ ਰਕਬਾ ਬਰ ਮਕਾਨ ਬਲਕਾਰ ਉਰਫ ਮਹਿੰਦਰ ਪੁੱਤਰ ਹੇਮ ਰਾਜ ਵਾਸੀ ਨਜਦੀਕ ਬਘੌਰਾ ਰੋਡ ਮਾਹਿਲਪੁਰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਤੋ ਮੁਸੱਮਾਤ ਰੇਖਾ ਪੁੱਤਰੀ ਰਾਜੂ ਮੁਹੰਮਦ ਵਾਸੀ ਵਾਰਡ ਨੰਬਰ 05 ਮਾਹਿਲਪੁਰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ 36,000/- ML ਸ਼ਰਾਬ ਮਾਰਕਾ ਸੰਤਰਾ ਫਾਰ ਸੇਲ ਇੰਨ ਹਿਮਾਚਲ ਪ੍ਰਦੇਸ਼ ੳਨਲੀ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 122 ਮਿਤੀ 16- 06-2024 ਅ /ਧ 61-1-14 EX.ACT ਥਾਣਾ ਮਹਿਲਾਪੁਰ ਜ਼ਿਲਾ ਹੋਸ਼ਿਆਰਪੁਰ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਜਿਸ ਪਾਸੋ ਪੁੱਛਗਿੱਛ ਜਾਰੀ ਹੈ।

ਬ੍ਰਾਮਦਗੀ:- 36,000/- MI. ਸ਼ਰਾਬ ਮਾਰਕਾ ਸੰਤਰਾ ਫਾਰ ਸੇਲ ਇੰਨ ਹਿਮਾਚਲ ਪ੍ਰਦੇਸ਼ ੳਨਲੀ

Leave a Comment

Your email address will not be published. Required fields are marked *

Scroll to Top