ਮੁੱਖ ਮਹਿਮਾਨ ਕੈਬਨਿਟ ਮੰਤਰੀ ਮਹਿੰਦਰ ਭਗਤ ਵਲੋਂ ਸ਼ਾਖਾ ਦੇ ਉਪਰਾਲਿਆਂ ਦੀ ਸ਼ਲਾਘਾ

ਜਲੰਧਰ, 19 ਅਕਤੂਬਰ: ਭਾਰਤ ਵਿਕਾਸ ਪ੍ਰੀਸ਼ਦ ਆਸਥਾ (ਵਿਕਾਸ ਰਤਨ) ਸ਼ਾਖਾ ਜਲੰਧਰ ਵਲੋਂ ਅੱਜ ਸਾਈਂ ਦਾਸ ਐਂਗਲੋ ਸੰਸਕ੍ਰਿਤ ਸੀਨੀਅਰ ਸੈਕੰਡਰੀ ਸਕੂਲ ਪਟੇਲ ਚੌਕ, ਜਲੰਧਰ ਵਿਖੇ ਰਾਸ਼ਟਰੀ ਸਮੂਹਿਕ ਗਾਨ ਮੁਕਾਬਲਾ ਕਰਵਾਇਆ ਗਿਆ।
       ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵਲੋਂ ਬਤੌਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਉਨ੍ਹਾਂ ਸ਼ਾਖਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਪਣੇ ਅਖ਼ਤਿਆਰੀ ਫੰਡ ਵਿਚੋਂ ਸਹਿਯੋਗ ਰਾਸ਼ੀ ਦੇਣ ਦਾ ਐਲਾਨ ਕੀਤਾ ਅਤੇ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ।
       ਇਸ ਮੌਕੇ ਵਿਸ਼ੇਸ਼ ਮਹਿਮਾਨ ਸਾਈਂਦਾਸ ਏ.ਐਸ.ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ, ਡਾ. ਰਾਜੇਸ਼ ਮੰਨਨ (ਮਾਰਗ ਦਰਸ਼ਕ), ਮਨੋਜ ਹਾਂਡਾ, ਗੁਲਸ਼ਨ ਅਰੋੜਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਆਸਥਾ ਨੇ ਜੋਤੀ ਜਗਾ ਕੇ ਅਤੇ ਵੰਦੇ ਮਾਤਰਮ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਇਸ ਮੁਕਾਬਲੇ ਵਿੱਚ ਪੰਜ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੰਦੀ ਅਤੇ ਸੰਸਕ੍ਰਿਤ ਵਿੱਚ ਦੇਸ਼ ਭਗਤੀ ਦੇ ਗੀਤ ਗਾਏ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਡਾ. ਰਾਜੇਸ਼ ਮੰਨਨ ਨੇ ਪ੍ਰੋਗਰਾਮ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਮੰਚ ਸੰਚਾਲਨ ਸ਼ਾਖਾ ਦੇ ਸਕੱਤਰ ਰਾਜ ਸ਼ਰਮਾ, ਲਕਸ਼ਮੀ ਨਰਾਇਣ ਜੋਸ਼ੀ, ਸੰਕੇਤ ਗੁਪਤਾ ਅਤੇ ਸ਼ਿਵ ਗੁਪਤਾ ਵਲੋਂ ਕੀਤਾ ਗਿਆ। ਇਸ ਸਮਾਗਮ ਦੌਰਾਨ ਕਰਵਾਏ ਗਏ ਹਿੰਦੀ ਅਤੇ ਸੰਸਕ੍ਰਿਤ ਦੇ ਮੁਕਾਬਲੇ ਵਿੱਚ ਸੇਠ ਹੁਕਮ ਚੰਦ ਸਕੂਲ ਨੇ ਪਹਿਲਾ, ਸ਼ਿਵ ਜੋਤੀ ਪਬਲਿਕ ਸਕੂਲ ਨੇ ਦੂਜਾ ਅਤੇ ਸ਼ਿਵ ਦੇਵੀ ਗਰਲਜ਼ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਤ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਆਸਥਾ ਦੇ ਪ੍ਰਧਾਨ ਗੁਲਸ਼ਨ ਅਰੋੜਾ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਖਾਸ ਤੌਰ ’ਤੇ ਰਾਜ ਕੁਮਾਰ ਚੌਧਰੀ ਸੂਬਾ ਪ੍ਰਧਾਨ, ਜੀ.ਡੀ. ਕੁੰਦਰਾ, ਐਨ.ਕੇ.ਮਹੇਂਦਰ, ਨਵਨੀਤ ਸ਼ਾਰਦਾ, ਸੰਜੀਵ ਸ਼ਰਮਾ, ਸਮੀਰ ਸ਼ਰਮਾ, ਜੋਗਿੰਦਰ ਸ਼ਰਮਾ, ਸੰਦੀਪ ਸੇਠੀ, ਰਾਜੇਸ਼ ਮਹਿਤਾ ਅਤੇ ਕੁਲਦੀਪ ਜੈਨ ਮੌਜੂਦ ਸਨ।
—————-

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top