ਜਲੰਧਰ – ਅਕਾਲੀ ਦਲ ਦੀ ਲੀਡਰ ਇਹ ਵੀ ਸੁਰਜੀਤ ਕੌਰ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਈ ਤਾਂ ਸਿਆਸਤ ਗਰਮਾ ਗਈ । ਗਰਮਾਈ ਹੋਈ ਸਿਆਸਤ ਵਿੱਚ ਐਮਪੀ ਰਾਜਾ ਵੜਿੰਗ ਨੇ ਮੁੱਖ ਮੰਤਰੀ ਖੇਤਾਂ ਚ ਕਸਦੇ ਕਿਹਾ ਰਾਜਨੀਤੀ ਨੂੰ ਸਰਕਸ ਬਣਾ ਦਿੱਤਾ ਹੈ ਇਨ੍ਹਾਂ ਬਦਲਾਅ ਵਾਲਿਆਂ ਨੇ । ਹਰ ਰੋਜ਼ ਨਵੀ ਰੀਤ ਪਾ ਰਹੇ ਹਨ। ਇਸ ਤੋਂ ਪਹਿਲਾਂ ਇਨ੍ਹਾਂ ਦੇ MLA ਸ਼ੀਤਲ ਅੰਗੁਰਾਲ ਕਾਰਨ ਹੀ ਇਹ ਚੋਣਾਂ ਹੋ ਰਹੀਆਂ ਹਨ। ਲੋਕਾਂ ਸਿਰ ਵਾਧੂ ਬੋਝ ਪਾਇਆ ਜਾ ਰਿਹਾ ਹੈ। ਅਕਾਲੀ ਦਲ ਅਪਣੀ ਸਾਖ਼ ਪੂਰੀ ਤਰ੍ਹਾਂ ਗਵਾ ਚੁੱਕਾ ਹੈ, ਭਾਜਪਾ ਦਾ ਉਮੀਦਵਾਰ ਆਪ ਵਿੱਚੋਂ ਦਲ ਬਦਲ ਕੇ ਆਇਆ ਹੈ ਅਤੇ ਆਪ ਦਾ ਉਮੀਦਵਾਰ ਭਾਜਪਾ ਵਿੱਚੋਂ ਦਲ ਬਦਲ ਕੇ ਆਇਆ ਹੈ। ਰਾਜਨੀਤੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਇਨ੍ਹਾਂ ਲੋਕਾਂ ਨੇ । ਮੇਰੀ ਜਲੰਧਰ ਪੱਛਮੀ ਦੇ ਵੋਟਰਾਂ ਨੂੰ ਅਪੀਲ ਹੈ ਕਿ ਇਨ੍ਹਾਂ ਦਲ ਬਦਲੂ ਅਤੇ ਰਾਜਨੀਤੀ ਨੂੰ ਸਰਕਸ ਬਣਾਉਣ ਵਾਲਿਆਂ ਨੂੰ ਹਰਾ ਕੇ ਸਬਕ ਸਿਖਾਓ।

















































