ਜਲੰਧਰ- ਗੋਰਮਿੰਟ ਐਸ.ਐਸ. ਸੀਨੀਅਰ ਸੈਕੰਡਰੀ ਸਕੂਲ ਲੱਡੋਵਾਲੀ ਜਲੰਧਰ ਦੇ ਪ੍ਰਿੰਸੀਪਲ ਜੋਗੇਸ਼ ਕੁਮਾਰ ਵੱਲੋਂ ਚੋਣਵੇਂ ਪੱਤਰਕਾਰਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਦੱਸਿਆ ਕਿ ਹੋਲੀ ਵਰਲਡ ਸਪੋਰਟਸ ਅਕੈਡਮੀ ਦੇ 10 ਬੱਚਿਆਂ ਦੀ ਚੋਣ ਹਾਕੀ ਇੰਡੀਆ ਵੱਲੋਂ ਗੁਜਰਾਤ ‘ਚ ਕਰਵਾਏ ਜਾ ਰਹੇ ਨੈਸ਼ਨਲ ਜੂਨੀਅਰ ਅਤੇ ਸਬ ਜੂਨੀਅਰ ਟੂਰਨਾਮੈਟ ‘ਚ ਹੋਈ।
ਇਸ ਦੌਰਾਨ ਜੂਨੀਅਰ ਵਰਗ ‘ਚ ਜਗਰਾਜ ਸਿੰਘ, ਹਰਕੀਰਤ ਸਿੰਘ, ਸਹਿਬਾਜ ਸਿੰਘ, ਏਕਮਬੀਰ ਸਿੰਘ, ਅਰਸ਼ਦੀਪ ਸਿੰਘ ਅਤੇ ਸਬ ਜੂਨੀਅਰ ਵਰਗ ‘ਚ ਇਸਾਨਦੀਪ ਸਿੰਘ, ਸੁਖਦੀਪ ਸਿੰਘ, ਅਭੀਜੋਤ ਸਿੰਘ, ਜਰਮਨਜੀਤ ਸਿੰਘ, ਦਮਨਜੋਤ ਸਿੰਘ ਖੇਡਣਗੇ। ਇਸ ਮੌਕੇ ਤੇ ਅਕੈਡਮੀ ਦੇ ਚੇਅਰਮੈਨ ਸਰਬਜੀਤ ਸਿੰਘ ਖਹਿਰਾ, ਵਾਈਸ ਚੇਅਰਮੈਨ ਪ੍ਰਦੀਪ ਸਿੰਘ, ਕੋਚ ਸਤਵੰਤ ਸਿੰਘ, ਕੋਚ ਸ਼ੇਰ ਸਿੰਘ ਨੇ ਬੱਚਿਆ ਨੂੰ ਆਸ਼ੀਰਵਾਦ ਦਿੰਦੇ ਹੋਏ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ।
ਪ੍ਰਿੰਸੀਪਲ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਜਲੰਧਰ ਦਾ ਇਕੋ ਇਕ ਬੱਚਾ ਜਗਰਾਜ ਸਿੰਘ ਨੌਵੀ ਜਮਾਤ ਪੁੱਤਰ ਸ਼੍ਰੀ ਅਰਜਿੰਦਰ ਸਿੰਘ ਬਟਾਲਾ ਦਾ ਇੰਡੀਆ ਹਾਕੀ ਅੰਡਰ 16 ਨੈਸ਼ਨਲ ਲਈ ਚੁਣਿਆ ਗਿਆ ਜੋ ਕਿ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

















































