ਏ.ਡੀ.ਜੀ.ਪੀ. ਦੀ ਅਗਵਾਈ ‘ਚ ਕਮਿਸ਼ਨਰੇਟ ਪੁਲਿਸ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਜਲੰਧਰ, 14 ਅਗਸਤ : ਏ.ਡੀ.ਜੀ.ਪੀ. (ਐਨ.ਆਰ.ਆਈ.) ਆਰ.ਕੇ. ਜਸਵਾਲ, ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਹ ਕਾਰਵਾਈ ਦੇਸ਼ ਦੇ ਸਭ ਤੋਂ ਮਹੱਤਵਪੂਰਨ ਦਿਹਾੜੇ ਨੂੰ ਸੁਰੱਖਿਅਤ, ਗੰਭੀਰਤਾ ਅਤੇ ਸੁਚਾਰੂ ਢੰਗ ਨਾਲ ਮਨਾਉਣ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ।



ਜਾਂਚ ਦੌਰਾਨ, ਏ.ਡੀ.ਜੀ.ਪੀ. ਆਰ.ਕੇ. ਜਸਵਾਲ ਨੇ ਸੀਨੀਅਰ ਅਧਿਕਾਰੀਆਂ ਸਮੇਤ ਵੀ.ਆਈ.ਪੀ.ਖੇਤਰ, ਆਡੀਟੋਰੀਅਮ, ਪਰੇਡ ਗਰਾਊਂਡ, ਨੇੜਲੀਆਂ ਉੱਚੀਆ ਇਮਾਰਤਾਂ ਅਤੇ ਨਿਰਧਾਰਤ ਪਾਰਕਿੰਗ ਸਥਾਨਾਂ ਦਾ ਖੁਦ ਮੁਆਇਨਾ ਕੀਤਾ। ਨਿਰੀਖਣ ਵਿੱਚ ਐੰਟਰੀ ਤੇ ਐਗਜਿਟ ਪੁਆਇੰਟਾਂ ਅਤੇ ਨਾਲ ਲੱਗਦੇ ਸਰਕਾਰੀ/ਜਨਤਕ ਸਥਾਨਾਂ ਦੀ ਵੀ ਜਾਂਚ ਕੀਤੀ ਗਈ, ਤਾਂ ਜੋ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
  ਵਿਸ਼ੇਸ਼ ਧਿਆਨ ਪ੍ਰਵੇਸ਼ ਤੇ ਬਾਹਰ ਜਾਣ ਦੇ ਪੁਆਇੰਟਾ ‘ਤੇ ਦਿੱਤਾ ਜਾ ਰਿਹਾ ਹੈ, ਤਾਂ ਜੋ ਜਨਤਾ ਦੀ ਆਵਾਜਾਈ ਸੁਚਾਰੂ ਰਹੇ ਅਤੇ ਗੈਰ-ਅਧਿਕਾਰਿਤ ਪ੍ਰਵੇਸ਼ ਰੋਕਿਆ ਜਾ ਸਕੇ।  ਉਨ੍ਹਾਂ ਨੇ ਮੌਕੇ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ, ਚਾਹੇ ਉਹ ਸਟੇਡੀਅਮ ਦੇ ਅੰਦਰ ਹੋਣ ਜਾਂ ਬਾਹਰ, ਨੂੰ ਚੌਕਸ ਰਹਿਣ ਅਤੇ ਹਰ ਘੰਟੇ ਜਾਂਚ ਕਰਨ ਦੇ ਆਦੇਸ਼ ਦਿੱਤੇ। ਸੁਰੱਖਿਆ ਪ੍ਰਬੰਧਾਂ ਦੀ ਜਾਂਚ ਦੌਰਾਨ ਵਿਸ਼ੇਸ਼ ਮੈਟਲ ਡਿਟੈਕਟਰ, ਹੈਂਡਹੈਲਡ ਸਕੈਨਰ ਅਤੇ ਹੋਰ ਅਧੁਨਿਕ ਉਪਕਰਣਾਂ ਦੀ ਵਰਤੋਂ ਕੀਤੀ ਗਈ, ਤਾਂ ਜੋ ਪੂਰੀ ਤਰ੍ਹਾਂ ਸੁਰੱਖਿਅਤ ਪ੍ਰਬੰਧ ਯਕੀਨੀ ਬਣ ਸਕਣ।


    ਸੁੱਰਖਿਆ ਨਿਰੀਖਣ ਤੋਂ ਬਾਅਦ ਏ.ਡੀ.ਜੀ.ਪੀ. ਆਰ.ਕੇ. ਜਸਵਾਲ ਵਲੋਂ ਸੀਪੀ ਜਲੰਧਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਸੁਰੱਖਿਆ ਸਬੰਧੀ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ।

   ਸੀਨੀਅਰ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਸਮਾਰੋਹ ਦੌਰਾਨ ਪੁਲਿਸ ਨਾਲ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਅਣਪਛਾਤੀ ਵਸਤੂ ਬਾਰੇ ਤੁਰੰਤ ਪੁਲਿਸ ਹੈਲਪਲਾਈਨ 112 ‘ਤੇ ਸੂਚਨਾ ਦੇਣ। ਇਨ੍ਹਾਂ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਨਾਲ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਇਹ ਯਕੀਨੀ ਬਣਾਇਆ ਹੈ ਕਿ 79ਵਾਂ ਆਜ਼ਾਦੀ ਦਿਵਸ ਜ਼ਿਲ੍ਹੇ ਵਿੱਚ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ।
——-

Leave a Comment

Your email address will not be published. Required fields are marked *

Scroll to Top