ਜਲੰਧਰ (ਪਰਮਜੀਤ ਸਾਬੀ) – ਅੱਜ ਸੈਂਟਰਲ ਹਲਕੇ ਵਿਚ ਵਾਰਡ ਨੰਬਰ 6 ਵਿਚ ਕਾਂਗਰਸ ਪਾਰਟੀ ਦੇ ਕੌਂਸਲਰ ਗੁਰਨਾਮ ਸਿੰਘ ਮੁਲਤਾਨੀ ਵਲੋ ਆਪਣੇ ਵਾਰਡ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣ ਜਾ ਰਹੇ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤੇ। ਇਸ ਮੌਕੇ ਤੇ ਕਾਂਗਰਸੀ ਕੌਂਸਲਰ ਗੁਰਨਾਮ ਸਿੰਘ ਮੁਲਤਾਨੀ ਨੇ ਕਿਹਾ ਕਿ ਨਗਰ ਨਿਗਮ ਜੋ ਮੌਜੂਦਾ ਕੌਂਸਲਰਾਂ ਨਾਲ ਪੱਖ ਪਾਤ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਗਲਤ ਹੈ। ਇਸ ਤੋ ਪਹਿਲਾ ਵੀ ਕਈ ਸਰਕਾਰਾਂ ਦੇ ਮੇਅਰ ਬਣੇ ਹਨ ਪਰ ਮੌਜੂਦਾ ਕੌਂਸਲਰ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਸਨੂੰ ਉਦਘਾਟਨ ਦੌਰਾਨ ਜਰੂਰ ਬੁਲਾਇਆ ਜਾਂਦਾ ਸੀ। ਪਰ ਅੱਜ ਦੇ ਸਮੇਂ ਵਿੱਚ ਇਹ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਜੇਕਰ ਇਸੇ ਤਰਾਂ ਸਿਸਟਮ ਰਿਹਾ ਤਾਂ ਜਲਦ ਕਾਂਗਰਸੀ ਕੌਂਸਲਰਾਂ ਨਾਲ ਮੀਟਿੰਗ ਕਰਕੇ ਮੇਅਰ ਸਾਹਿਬ ਦੇ ਦਫ਼ਤਰ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ, ਅਮਰਜੀਤ ਮੁਲਤਾਨੀ, ਰਜਿੰਦਰ ਸਿੰਘ ਪ੍ਰਧਾਨ, ਜਸਬੀਰ ਔਜਲਾ, ਰਸ਼ਪਾਲ ਸਿੰਘ , ਸੁਰਜੀਤ ਸਿੰਘ, ਐਸ ਪੀ ਸੋਢੀ, ਨਿਰਮਲ ਸਿੰਘ, ਜੋਗਾ ਸਿੰਘ ਮੁਲਤਾਨੀ, ਜੈ ਸਿੰਘ, ਕਮਲੇਸ਼ ਕੁਮਾਰ, ਰਾਮ ਸਵਰੂਪ, ਅਮਨ, ਰਵੀ ਮੌਜੂਦ ਸਨ।


















































