Click on the Edit Content button to edit/add the content.

ਨਗਰ ਨਿਗਮ ਵਿੱਚ ਹਾਊਸ ਦੀ ਮੀਟਿੰਗ ਵਿੱਚ ਕਾਂਗਰਸੀ ਕੌਂਸਲਰਾਂ ਨੇ ਕੀਤੀ ਤਿਆਰੀ

ਕੱਲ ਜੋ ਮਿਤੀ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਹੋ ਰਹੀ ਹੈ, ਉਸ ਵਿੱਚ ਸਤਾਧਾਰੀ ਧਿਰ ਨੂੰ ਘੇਰਨ ਲਈ ਕਾਂਗਰਸੀ ਕੌਂਸਲਰਾਂ ਨੇ ਆਪਸ ਵਿੱਚ ਮੀਟਿੰਗ ਕੀਤੀ ਹੈ । ਇਸ ਮੀਟਿੰਗ ਵਿੱਚ ਨਗਰ ਨਿਗਮ ਵਲੋ ਜਾਰੀ ਕੀਤੇ ਗਏ ਏਜੰਡੇ ਉਪਰ ਇਤਰਾਜ਼ ਜਤਾਇਆ ਅਤੇ ਕਾਂਗਰਸੀ ਕੌਂਸਲਰਾਂ ਨੇ ਇਸ ਏਜੰਡੇ ਵਿੱਚ ਕਈ ਖਾਮੀਆ ਹਨ ਅਤੇ ਕਈ ਕੰਮ ਇਹੋ ਜਿਹੇ ਹਨ ਜਿਨ੍ਹਾਂ ਕੰਮਾਂ ਨਾਲ ਸਿੱਧੇ ਤੌਰ ਤੇ ਚਹੇਤੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਦਾ ਬੰਦੋਬਸਤ ਕੀਤਾ ਗਿਆ ਹੈ । ਜਿਸ ਤਰ੍ਹਾਂ ਨਾਲ ਏਜੰਡੇ ਵਿੱਚ ਨਗਰ ਨਿਗਮ ਦੇ ਸਿਰਫ਼ ਇੱਕੋ ਹਲਕੇ ਵੱਲ ਧਿਆਨ ਦਿੱਤਾ ਗਿਆ ਹੈ । ਉਹ ਇਸ ਏਜੰਡੇ ਵਿੱਚ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ । ਕਾਂਗਰਸੀ ਕੌਂਸਲਰ ਮੀਟਿੰਗ ਵਿੱਚ ਪੂਰੀ ਤਰ੍ਹਾਂ ਨਾਲ ਇੰਨਾਂ ਕੰਮਾਂ ਨੂੰ ਲੈ ਕੇ ਸਤਾਧਾਰੀ ਧਿਰ ਨੂੰ ਘੇਰਨਗੇ ਅਤੇ ਜਲੰਧਰ ਸ਼ਹਿਰ ਦੀ ਜਨਤਾ ਦੀ ਮੁੱਖ ਮੰਗਾਂ ਨੂੰ ਹਾਊਸ ਦੀ ਮੀਟਿੰਗ ਵਿੱਚ ਰੱਖਣਗੇ ਅਤੇ ਜੋ ਖਾਮੀਆਂ ਏਜੰਡੇ ਵਿੱਚ ਹਨ ਉਨਾਂ ਨੂੰ ਉਜਾਗਰ ਕਰਨਗੇ । ਇਸ ਮੀਟਿੰਗ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ , ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ , ਮਹਿੰਦਰ ਸਿੰਘ ਗੁੱਲੂ , ਗੁਰਨਾਮ ਸਿੰਘ ਮੁਲਤਾਨੀ , ਪਵਨ ਕੁਮਾਰ , ਹਰਪ੍ਰੀਤ ਵਾਲੀਆ , ਨਿਰਮਲ ਕੁਮਾਰ , ਦਵਿੰਦਰ ਸ਼ਰਮਾ ਬੋਬੀ , ਡਾ ਜਸਲੀਨ ਸੇਠੀ , ਉਮਾ ਬੇਰੀ , ਨਵਦੀਪ ਜਰੇਵਾਲ, ਨੀਰਜ ਜੱਸਲ , ਸਰਬਜੀਤ ਕੌਰ , ਆਸ਼ੂ ਸ਼ਰਮਾ , ਅਨੁਰਾਧਾ ਬੰਗਾ , ਗੌਰਵ ਸ਼ਰਮਾ ਨੋਨੀ , ਹਰਲਗਨ ਸਿੰਘ ਮੌਜੂਦ ਸਨ।

Table of Contents

Scroll to Top