ਅੱਜ ਕਾਂਗਰਸ ਭਵਨ ਜਲੰਧਰ ਵਿਖੇ ਕਾਂਗਰਸ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਗਿਆ, ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਦਿਹਾਤੀ ਅਤੇ ਸ਼ਹਿਰੀ ਦੇ ਆਗੂਆਂ ਨੇ ਸ਼ਿਰਕਤ ਕੀਤੀ । ਪਾਰਟੀ ਦਾ ਝੰਡਾ ਲਹਿਰਾਇਆ ਗਿਆ । ਅਤੇ ਦੇਸ਼ ਦੇ ਲਈ ਕੁਰਬਾਨੀਆਂ ਦੇ ਵਾਲੇ ਕਾਂਗਰਸੀ ਲੀਡਰਾਂ ਨੂੰ ਯਾਦ ਕੀਤਾ ਗਿਆ ।ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਦਿਹਾਤੀ ਅਤੇ ਸ਼ਹਿਰੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਅਤੇ ਰਜਿੰਦਰ ਬੇਰੀ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ, ਸ਼ਹੀਦ ਏ ਆਜ਼ਮ ਸ ਬੇਅੰਤ ਸਿੰਘ ਅਤੇ ਹੋਰ ਸਾਰੇ ਲੀਡਰ ਜਿਨਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ । ਅੱਜ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਸ਼੍ਰੀ ਮਲਿਕਾਰਜੁਨ ਖੜਗੇ, ਸ਼੍ਰੀਮਤੀ ਸੋਨੀਆ ਗਾਂਧੀ, ਸ਼੍ਰੀਮਤੀ ਪ੍ਰਿਯੰਕਾ ਗਾਂਧੀ, ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪੂਰੇ ਦੇਸ਼ ਵਿੱਚ ਆਮ ਜਨਤਾ ਦੀ ਆਵਾਜ ਬੁਲੰਦ ਕਰਨ ਅਤੇ ਦੇਸ਼ ਦੀ ਸੱਤਾਧਿਰ ਪਾਰਟੀ ਦੀਆਂ ਮਾੜੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੂਰਾ ਸੰਘਰਸ਼ ਕਰ ਰਹੀ ਹੈ । ਇਸ ਮੌਕੇ ਤੇ ਪ੍ਰਗਟ ਸਿੰਘ ਸਾਬਕਾ ਮੰਤਰੀ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਹਲਕਾ ਆਦਮਪੁਰ, ਹਲਕਾ ਇੰਚਰਾਜ ਕਰਤਾਰਪੁਰ ਰਜਿੰਦਰ ਸਿੰਘ ਸਾਬਕਾ ਐਸ ਐਸ ਪੀ, ਹਲਕਾ ਇੰਚਾਰਜ ਨਕੋਦਰ ਡਾ ਨਵਜੋਤ ਦਹੀਆਂ, ਸਾਬਕਾ ਵਿਧਾਇਕ ਸੁਰਿੰਦਰ ਚੌਧਰੀ, ਹਲਕਾ ਇੰਚਾਰਜ ਸੁਰਿੰਦਰ ਕੌਰ , ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ, ਰਵਿੰਦਰ ਲਾਡੀ, ਦੀਨਾ ਨਾਥ ਪ੍ਰਧਾਨ, ਬਲਰਾਜ ਠਾਕੁਰ, ਜਗਜੀਤ ਜੀਤਾ, ਵਿਪਨ ਕੁਮਾਰ, ਸੁਦੇਸ਼ ਭਗਤ, ਅਸਵਨੀ ਸੋਂਧੀ, ਡਾ ਜਸਲੀਨ ਸੇਠੀ, ਜਗਦੀਸ਼ ਗੱਗ, ਗੁਰਵਿੰਦਰ ਪਾਲ ਬੰਟੀ ਨੀਲਕੰਠ, ਪ੍ਰੇਮ ਸੈਣੀ, ਅਸ਼ੋਕ ਹੰਸ, ਰਮੇਸ਼, ਬ੍ਰਹਮ ਦੇਵ ਸਹੋਤਾ, ਸਤਨਾਮ ਸਿੰਘ ਆਬਾਦਪੁਰਾ, ਸੁਰਜੀਤ ਕੋਰ , ਮਨਦੀਪ ਕੌਰ, ਚੰਦਰ ਕਾਂਤਾ, ਸੁਨੀਤਾ, ਸੁਧੀਰ ਘੁੱਗੀ, ਨਿਰਮਲ ਕੋਟ ਸਦੀਕ, ਰਾਜੀਵ ਸ਼ਰਮਾ, ਮੁਨੀਸ਼ ਪਾਹਵਾ, ਮੁਖਤਿਆਰ ਅਹਿਮਦ ਅੰਸਾਰੀ,ਅਰੁਣ ਰਤਨ, ਅਕਸ਼ਵੰਤ ਖੋਸਲਾ,ਗੁਲਸ਼ਨ ਮਿੱਡਾ, ਰਸ਼ਪਾਲ ਜੱਖੂ, ਨਵਦੀਪ ਜਾਰੇਵਾਲ, ਵਿਕਾਸ ਸੰਗਰ, ਸੁਰਿੰਦਰ ਕਲਿਆਣ, ਤਰਸੇਮ ਚੌਧਰੀ ਯਸ਼ ਪਾਲ, ਵਰਿੰਦਰ ਕਾਲੀ, ਆਨੰਦ ਬਿੱਟੂ,ਪਰਮਜੀਤ ਗੋਲਡੀ, ਨਿਸ਼ਾਂਤ ਘਈ, ਤਿਲਕ ਰਾਜ, ਭਾਰਤ ਭੂਸ਼ਣ , ਪਰਮਿੰਦਰ ਮੱਲੀ, ਗੁਰਦੀਪ ਸਿੰਘ, ਬਲਜੀਤ ਸਿੰਘ ਜੌਹਲ, ਮੋਤਾ ਸਿੰਘ, ਰਣਦੀਪ ਰਾਣਾ ਬਲਾਕ ਪ੍ਰਧਾਨ ਦਿਹਾਤੀ ਮਲਕੀਤ ਸਿੰਘ ਲਾਲੀ ,ਸੁਰਿੰਦਰ ਸਿੰਘ ਚੱਠਾ , ਨਗਰ ਕੌਂਸਲ ਪ੍ਰਧਾਨ ਸ਼ਾਹਕੋਟ ਗੁਲਜ਼ਾਰ ਸਿੰਘ , ਹਰਪਾਲ ਸਿੰਘ ਸੰਧੂ, ਰਵਿੰਦਰ ਸਿੰਘ ਰਵੀ ਮੌਜੂਦ ਸਨ।

















































