Click on the Edit Content button to edit/add the content.

ਕਾਂਗਰਸ ਪਾਰਟੀ ਵਲੋ ਮੋਦੀ ਸਰਕਾਰ ਦੇ ਖਿਲਾਫ ਯੂ.ਪੀ.ਆਈ ਟੈਕਸ ਨੂੰ ਲੈ ਕੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ

ਅੱਜ ਕਾਂਗਰਸ ਪਾਰਟੀ ਵਲੋ ਮੋਦੀ ਸਰਕਾਰ ਦੇ ਖਿਲਾਫ ਯੂ.ਪੀ.ਆਈ ਟੈਕਸ ਨੂੰ ਲੈ ਕੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਕਾਂਗਰਸੀ ਵਰਕਰਾਂ ਵਲੋ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ । ਇਸ ਮੌਕੇ ਤੇ ਕਾਂਗਰਸੀ ਆਗੂਆ ਅਤੇ ਵਰਕਰਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ 2000 ਰੁਪਏ ਤੋਂ ਵੱਧ ਦੀ UPI ਪੇਮੈਂਟ ਕਰੇਗਾ ਤਾਂ ਉਸ ‘ਤੇ ਟੈਕਸ ਲੱਗੇਗਾ। ਇਹ ਫੈਸਲਾ ਆਮ ਜਨਤਾ ਨਾਲ ਸਰਾਸਰ ਧੋਖਾ ਅਤੇ ਲੁੱਟ ਹੈ।

ਅੱਜ ਦੇ ਸਮੇਂ ਵਿੱਚ 2000 ਰੁਪਏ ਕੀ ਹੁੰਦਾ ਹੈ? ਬਿਜਲੀ ਦਾ ਬਿੱਲ, ਸਕੂਲ ਦੀ ਫੀਸ, ਦਵਾਈਆਂ ਦਾ ਖਰਚਾ, ਘਰ ਦਾ ਰਾਸ਼ਨ, ਦੁਕਾਨ ਦਾ ਲੈਣ-ਦੇਣ ਸਭ 2000 ਤੋਂ ਉੱਪਰ ਹੀ ਹੁੰਦਾ ਹੈ। ਸਰਕਾਰ ਨੇ ਇਸ ਫੈਸਲੇ ਨਾਲ ਹਰ ਮੱਧ-ਵਰਗੀ ਪਰਿਵਾਰ, ਹਰ ਛੋਟੇ ਦੁਕਾਨਦਾਰ, ਹਰ ਕਿਸਾਨ ਅਤੇ ਹਰ ਮਜ਼ਦੂਰ ਨੂੰ ਨਿਸ਼ਾਨਾ ਬਣਾਇਆ ਹੈ।

ਇੱਕ ਪਾਸੇ ਸਰਕਾਰ ਕਹਿੰਦੀ ਹੈ “ਡਿਜੀਟਲ ਇੰਡੀਆ” ਬਣਾਓ, ਦੂਜੇ ਪਾਸੇ ਜੋ ਲੋਕ ਡਿਜੀਟਲ ਪੇਮੈਂਟ ਕਰ ਰਹੇ ਨੇ ਉਨ੍ਹਾਂ ‘ਤੇ ਹੀ ਟੈਕਸ ਠੋਕ ਰਹੀ ਹੈ। ਇਹ ਦੋਗਲੀ ਨੀਤੀ ਨਹੀਂ ਚੱਲੇਗੀ।

*ਸਾਡੀਆਂ ਮੰਗਾਂ:*

1. 2000 ਰੁਪਏ ਤੋਂ ਵੱਧ UPI ਟ੍ਰਾਂਜੈਕਸ਼ਨ ‘ਤੇ ਟੈਕਸ ਲਗਾਉਣ ਦਾ ਇਹ ਕਾਲਾ ਫਰਮਾਨ ਤੁਰੰਤ ਵਾਪਸ ਲਿਆ ਜਾਵੇ।
2. ਆਮ ਲੋਕਾਂ ਨੂੰ ਡਿਜੀਟਲ ਲੈਣ-ਦੇਣ ਲਈ ਉਤਸ਼ਾਹਿਤ ਕੀਤਾ ਜਾਵੇ, ਸਜ਼ਾ ਨਾ ਦਿੱਤੀ ਜਾਵੇ।
3. ਗਰੀਬ ਅਤੇ ਮੱਧ ਵਰਗ ਦੀ ਜੇਬ ‘ਤੇ ਡਾਕਾ ਮਾਰਨਾ ਬੰਦ ਕੀਤਾ ।
ਇਸ ਤੋ ਪਹਿਲਾਂ ਵੀ ਮੋਦੀ ਸਰਕਾਰ ਲੋਕਾਂ ਨੂੰ ਮਹਿੰਗਾਈ, ਨੋਟਬੰਦੀ, ਕੋਰੋਨਾ ਮਹਾਮਾਰੀ, ਜੀ ਐਸ ਟੀ ਵਰਗੇ ਤੋਹਫ਼ੇ ਦੇ ਚੁੱਕੀ ਹੈ ।
ਇਸ ਯੂ ਪੀ ਆਈ ਟੈਕਸ ਨੂੰ ਕੇਂਦਰ ਦੀ ਸਰਕਾਰ ਜਲਦ ਤੋ ਜਲਦ ਵਾਪਸ ਲਵੇ । ਇਸ ਪ੍ਰਦਰਸ਼ਨ ਵਿੱਚ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ , ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਪਰਮਜੋਤ ਸਿੰਘ ਸ਼ੈਰੀ ਚੱਢਾ, ਪਵਨ ਕੁਮਾਰ , ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ , ਪ੍ਰੇਮ ਨਾਥ ਦਕੋਹਾ , ਰਵੀਸ਼ ਰਾਜ ਸ਼ਰਮਾ, ਪ੍ਰਭਦਿਆਲ ਭਗਤ , ਜਗਦੀਪ ਸਿੰਘ ਸੋਨੂੰ ਸੰਧਰ, ਸੋਮ ਰਾਜ ਸੋਮੀ , ਰਾਜੇਸ਼ ਜਿੰਦਲ , ਅਮਨ ਧੰਨੋਵਾਲੀ , ਸੁਨੀਲ ਕੁਮਾਰ , ਰਮੇਸ਼ ਕੁਮਾਰ , ਹਰਦੀਪ ਸਿੰਘ , ਮਨਜੀਤ ਸਿੰਘ ਸਿਮਰਨ , ਅਸ਼ੋਕ ਹੰਸ , ਸਰਬਜੀਤ ਮੰਨਾ , ਮਨਮੋਹਨ ਬੰਗਾ , ਜਤਿੰਦਰ ਜੋਨੀ , ਸਤਪਾਲ ਮਿੱਕਾ , ਰਾਜੀਵ ਗਿੱਲ , ਕਰਨ ਵਰਮਾ , ਅਸ਼ਵਨੀ ਸ਼ਰਮਾ , ਕੁਲਦੀਪ ਸ਼ਰਮਾ , ਹਾਮਿਦ ਮਸੀਹ , ਆਲਮ , ਵਿਨੋਦ ਖੰਨਾ , ਹੈਦਰ , ਸੁਭਾਸ਼ ਢੱਲ , ਗੁਲਸ਼ਨ ਮਿੱਡਾ, ਯਸ਼ ਪਾਲ ਸਫਰੀ , ਮੌਜੂਦ ਸਨ।

Table of Contents

Scroll to Top