ਜਲੰਧਰ ਲੋਕ ਸਭਾ ਦੇ ਨਤੀਜੇ ਸਾਹਮਣੇ ਆਉਂਦਿਆ ਹੀ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਸ਼੍ਰੀ ਰਜਿੰਦਰ ਬੇਰੀ ਜੀ ਦਾ ਕਰਵਾਇਆ ਮੂੰਹ ਮਿੱਠਾ

ਜਲੰਧਰ (ਬਿਊਰੋ ਰਿਪੋਰਟ) – ਸ. ਚਰਨਜੀਤ ਸਿੰਘ ਚੰਨੀ ਦੀ ਜਿੱਤ ਹਾਸਿਲ ਹੁੰਦਿਆਂ ਹੀ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਛਾ ਗਿਆ। ਹਰ ਥਾਂ ਤੇ ਲੋਕਾਂ ਨੇ ਪੰਜਾਬੀ ਢੋਲ ਤੇ ਭੰਗੜੇ ਵੀ ਪਾਏ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਸ਼੍ਰੀ ਰਜਿੰਦਰ ਬੇਰੀ ਜੀ ਦੀ ਚਰਚਾ ਕੀਤੀ ਕਿ ਪਿਛਲੇ ਸਮੇਂ ਵਿੱਚ ਸ਼੍ਰੀ ਰਜਿੰਦਰ ਬੇਰੀ ਜੀ ਨੇ ਆਪਣੀ ਸਰਕਾਰ ਵਿੱਚ ਸ਼ਹਿਰ ਦੀ ਬਿਹਤਰੀ ਲਈ ਬਹੁਤ ਚੰਗੇ ਕੰਮ ਕਰਵਾਏ ਹੈ ਜਿਵੇਂ ਚਗਿੱਟੀ ਚੌਕ ਵਾਲਾ ਪੁੱਲ, ਪੀਏਪੀ ਵਾਲਾ ਪੁੱਲ, ਧੰਨੋਵਾਲੀ ਵਾਲਾ ਅੰਡਰ ਬ੍ਰਿਜ, ਸੂਰੀਆਂ ਇਨਕਲੇਵ ਵਾਲਾ ਅੰਡਰ ਬ੍ਰਿਜ, ਸ਼ਹਿਰ ਵਿੱਚ ਵਾਟਰ ਸਪਲਾਈ ਅਤੇ ਦਰਿਆਵਾਂ ਦੇ ਪਾਣੀ ਨੂੰ ਸ਼ਹਿਰ ਵਿੱਚ ਲਿਆਉਣਾ, ਵੱਡੇ ਸੀਵਰੇਜ ਲਾਈਨਾਂ ਪਾਉਣੀਆਂ ਆਦਿ ਹੋਰ ਵੀ ਬਹੁਤ ਸਾਰੇ ਕੰਮ ਸ਼ਹਿਰ ਦੀ ਬਿਹਤਰੀਨ ਲਈ ਬੇਰੀ ਜੀ ਨੇ ਕਰਵਾਏ।

ਹੁਣ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀ ਸ. ਚਰਨਜੀਤ ਸਿੰਘ ਚੰਨੀ ਵੀ ਆ ਗਏ ਹਨ। ਹੁਣ ਸਾਨੂੰ ਸ਼ਹਿਰ ਵਾਸੀਆਂ ਨੂੰ ਸ਼ਹਿਰ ਦਾ ਭਵਿੱਖ ਹੋਰ ਵੀ ਬਿਹਤਰ ਨਜ਼ਰ ਆਉਣ ਲੱਗਾ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਇਸ ਜਿੱਤ ਦੀ ਖੁਸ਼ੀ ਵਿੱਚ ਸ਼੍ਰੀ ਰਜਿੰਦਰ ਬੇਰੀ ਜੀ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਰਜਿੰਦਰ ਬੇਰੀ ਜੀ ਨੇ ਪੂਰਨ ਭਰੋਸਾ ਦਿੱਤਾ ਕਿ ਸ. ਚਰਨਜੀਤ ਸਿੰਘ ਚੰਨੀ ਦੀ ਜਿੱਤ ਨਾਲ ਸਾਡੇ ਹੌਂਸਲੇ ਬੁਲੰਦ ਹੋ ਗਏ ਹਨ। ਸ਼ਹਿਰ ਦੇ ਰੁਕੇ ਹੋਏ ਕੰਮਾਂ ਨੂੰ ਅਸੀਂ ਸ. ਚਰਨਜੀਤ ਸਿੰਘ ਚੰਨੀ ਜੀ ਦੇ ਸਹਿਯੋਗ ਨਾਲ ਬਹੁਤ ਜਲਦੀ ਪੂਰੇ ਕਰਾਂਗੇ। ਰਾਮਾ ਮੰਡੀ, ਸੈਟਰ ਹਲਕਾ ਅਤੇ ਲੋਕ ਸਭਾ ਇਲਾਕੇ ਦੇ ਜੋ ਵੀ ਕੰਮ ਅਧੂਰੇ ਹਨ, ਸ. ਚਰਨਜੀਤ ਸਿੰਘ ਚੰਨੀ ਜੀ ਦੇ ਧਿਆਨ ਵਿੱਚ ਲਿਆ ਕੇ ਸ਼ਹਿਰ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਵਾਰਡ ਨੰਬਰ 8 ਦੇ ਇਨਚਾਰਜ ਸੁਲਿੰਦਰ ਸਿੰਘ ਕੰਢੀ ਨੇ ਵੋਟਰਾਂ ਦਾ ਧੰਨਵਾਦ ਵੀ ਕੀਤਾ ਜਿਹਨਾਂ ਨੇ ਭਾਰੀ ਬਹੁਮਤ ਨਾਲ ਸ. ਚਰਨਜੀਤ ਸਿੰਘ ਚੰਨੀ ਨੂੰ ਇਤਿਹਾਸਕ ਜਿੱਤ ਨਾਲ ਜਿਤਾਇਆ।

Leave a Comment

Your email address will not be published. Required fields are marked *

Scroll to Top