ਜਲੰਧਰ (ਬਿਊਰੋ ਰਿਪੋਰਟ) – ਪਿਛਲੇ ਦਿਨੀ ਸੀਆਰਪੀਐਫ ਦੇ ਸ਼ਹੀਦ ਹੋਏ ਜੁਆਨਾਂ ਦਾ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਕਰਵਾਇਆ ਗਿਆ। ਇਸ ਵਿੱਚ ਵਾਰਡ ਨੰਬਰ 8 ਦੇ ਕੌਸਲਰ ਸ਼ਮਸ਼ੇਰ ਸਿੰਘ ਖਹਿਰਾ ਨੇ ਵੀ ਆਪਣਾ ਯੋਗਦਾਨ ਪਾਇਆ। ਖਹਿਰਾ ਜੀ ਪਿਛਲੇ 6-7 ਸਾਲਾਂ ਤੋਂ ਨਾਲ ਜੁੜੇ ਹੋਏ ਹਨ। ਉਹ ਹਰ ਵਾਰ ਸ਼ਹੀਦ ਪਰਿਵਾਰਾਂ ਦੀ ਮੱਦਦ ਕਰਨ ਲਈ ਅੱਗੇ ਆਉਦੇ ਹਨ। ਸ਼ਮਸ਼ੇਰ ਸਿੰਘ ਖਹਿਰਾ ਬਹੁਤ ਹੀ ਧਾਰਮਿਕ ਅਤੇ ਚੰਗੇ ਖਿਆਲਾਂ ਦੇ ਰਾਜਨੀਤਿਕ ਖੇਤਰ ਵਿੱਚ ਨੌਜਵਾਨ ਉਭਰਿਆ ਹੈ। ਇਹ ਆਪਣੇ ਇਲਾਕੇ ਦੇ ਹਰ ਧਾਰਮਿਕ ਅਤੇ ਰਾਜਨੀਤਿਕ ਕੰਮਾਂ ਲਈ ਪਹਿਲ ਦੇ ਆਧਾਰ ਤੇ ਅੱਗੇ ਆਉਦੇ ਹਨ। ਇਸ ਸਾਲ ਵੀ ਇਹਨਾਂ ਨੇ ਸੀਆਰਪੀਐਫ ਦੇ ਸ਼ਹੀਦ ਹੋਏ ਜੁਆਨਾਂ ਦੇ ਪਰਿਵਾਰਾਂ ਦੀ ਮੱਦਦ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਸੀਆਰਪੀਐਫ ਗਰੁੱਪ ਸੈਟਰ ਦੇ ਡੀਆਈਜੀ ਸ਼੍ਰੀ ਰਾਕੇਸ਼ ਰਾਉ ਜੀ, ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਇਹਨਾਂ ਦਾ ਦਿਲੋ ਧੰਨਵਾਦ ਕਰਦੇ ਹਨ। ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।
- +91 99148 68600
- info@livepunjabnews.com