ਹੁਸ਼ਿਆਰਪੁਰ – ਮਾਨਯੋਗ ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਜਿਲ੍ਹਾ ਹੁਸ਼ਿਆਰਪੁਰ ਜੀ ਦੀ ਅਗਵਾਈ ਹੇਠ ਤੇ ਸ਼੍ਰੀ ਸਰਬਜੀਤ ਸਿੰਘ ਐਸ.ਪੀ. ਤਫਤੀਸ਼ ਜੀ ਅਤੇ ਸ੍ਰੀ ਪਲਵਿੰਦਰ ਸਿੰਘ ਡੀ.ਐਸ.ਪੀ.ਸਿਟੀ ਹੁਸ਼ਿਆਰਪੁਰ ਜੀ ਦੀ ਦਿਸ਼ਾ ਨਿਰਦੇਸ਼ ਪਰ ਐਸ.ਆਈ ਸੰਜੀਵਨ ਸਿੰਘ ਮੁੱਖ ਅਫਸਰ ਥਾਣਾ ਸਿਟੀ, ਹੁਸ਼ਿਆਰਪੁਰ ਨੂੰ ਉਸ ਸਮੇਂ ਵੱਡੀ ਸਫਤਲਾ ਮਿਲੀ, ਜਦੋ ਏ.ਐਸ.ਆਈ ਜੋਧ ਸਿੰਘ ਅਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 25 ਮਿਤੀ 08-02-2018 ਅ/ਧ 21,22-61-85 ਐਨ.ਡੀ.ਪੀ. ਐਸ ਐਕਟ, 52-ਏ ਪ੍ਰਜ਼ਿਨ ਐਕਟ ਥਾਣਾ ਸਿਟੀ, ਹੁਸ਼ਿਆਰਪੁਰ ਵਿੱਚ ਦੋਸ਼ੀ ਅਮਨ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਪਿੰਡ ਪੰਡੋਰਾ ਥਾਣਾ ਮੁਕੇਰੀਆਂ, ਹੁਸ਼ਿਆਰਪੁਰ ਨੂੰ ਮਾਨਯੋਗ ਅਦਾਲਤ ਐਡੀਸ਼ਨਲ ਸ਼ੈਸ਼ਨ ਜੱਜ ਹੁਸ਼ਿਆਰਪੁਰ ਜੀ ਵਲੋਂ ਮਿਤੀ 26-10-22 ਨੂੰ 299 ਸੀ.ਆਰ.ਪੀ.ਸੀ ਤਹਿਤ ਪੀ.ਓ ਕਰਾਰ ਦਿੱਤਾ ਗਿਆ ਸੀ, ਜਿਸ ਨੂੰ ਮਿਤੀ 18-12-2023 ਨੂੰ ਹਸਬ ਜ਼ਾਬਤਾ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੋ ਮਾਨਯੋਗ ਅਦਾਲਤ ਹੁਕਮ ਨਾਲ ਦੋਸ਼ੀ ਨੂੰ ਜਡੀਸ਼ੀਅਲ ਜ਼ੇਲ ਹਸ਼ਿਆਰਪੁਰ ਵਿਖੇ ਬੰਦ ਕਰਵਾਇਆ ਗਿਆ। ਜੋ ਉਕਤ ਦੋਸ਼ੀ ਖਿਲਾਫ ਵੱਖ-ਵੱਖ ਜ਼ਿਲਿਆਂ ਦੇ ਵੱਖ-ਵੱਖ ਥਾਣਿਆ ਵਿੱਚ ਕਤਲ ਅਤੇ ਐਨ.ਡੀ.ਪੀ.ਐਸ ਐਕਟ ਕੁੱਲ 04 ਹੋਰ ਮੁੱਕਦਮਾਤ ਦਰਜ ਹਨ।

















































