ਕ੍ਰਿਕਟ ਟੂਰਨਾਮੈਂਟ ਦੌਰਾਨ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦਾ ਹੋਇਆ ਸਨਮਾਨ

ਆਦਮਪੁਰ(ਪਰਮਜੀਤ ਸਾਬੀ) – ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਜੀ ਸਪੋਰਟਸ ਕਲੱਬ ਰਜਿ ਪਿੰਡ ਡਵਿੱਡਾ ਰਿਹਣਾ ਸਮੂਹ ਗ੍ਰਾਮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਭੈਣਾਂ ਦੇ ਸਹਿਯੋਗ ਨਾਲ ਸਵ ਵੀਰ ਹਰਮਨ ਸੰਧੂ ਦੀ ਯਾਦ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਮਪੁਰ ਦੁਆਬਾ ਦੇ ਪਹੁੰਚਣ ਤੇ ਜਿਥੇ ਸਮੂਹ ਕਲੱਬ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਉਥੇ ਹੀ ਸੇਵਾ ਸੁਸਾਇਟੀ ਦੇ ਲੋਕ ਭਲਾਈ ਕਾਰਜਾਂ ਨੂੰ ਦੇਖਦਿਆਂ ਹੋਇਆਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਵਾਦਾਰ ਭਾਈ ਸੁਖਜੀਤ ਸਿੰਘ ਨੇ ਕਿਹਾ ਕਿ ਜਿਥੇ ਵੀ ਸੇਵਾ ਸੁਸਾਇਟੀ ਨੂੰ ਬੁਲਾਇਆ ਜਾਂਦਾ ਹੈ ਜਾ ਸਨਮਾਨਿਤ ਕੀਤਾ ਜਾਂਦਾ ਹੈ ਇਹ ਸੱਭ ਮਾਣ ਸਤਿਕਾਰ ਸ਼ਹੀਦ ਸਿੰਘਾਂ ਦੇ ਚਰਨਾਂ ਦੀ ਧੂੜ ਅਤੇ ਹੱਡ ਤੋੜ ਮਿਹਨਤ ਕਰ ਦਸਵੰਧ ਭੇਜਣ ਵਾਲੇ ਦਾਨੀ ਵੀਰਾਂ ਭੈਣਾਂ ਦਾ ਹੀ ਹੁੰਦਾ ਹੈ। ਜਿਨ੍ਹਾਂ ਦੇ ਦਸਵੰਧ ਰੂਪੀ ਖਜ਼ਾਨਿਆਂ ਸਦਕੇ ਹੀ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਇਹ ਲੋਕ ਭਲਾਈ ਦੇ ਸਾਰੇ ਕਾਰਜ ਕਰ ਰਹੀ ਹੈ। ਅੰਤ ਵਿੱਚ ਉਨ੍ਹਾਂ ਨੇ ਹਮੇਸ਼ਾ ਸਾਥ ਦੇਣ ਵਾਲੇ ਪੱਤਰਕਾਰ ਭਾਈਚਾਰੇ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Leave a Comment

Your email address will not be published. Required fields are marked *

Scroll to Top