ਡੀਆਈਜੀ ਰਕੇਸ਼ ਰਾਓ ਜੀ ਦੇ ਹੁਕਮਾਂ ਅਨੁਸਾਰ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਕਰਵਾਇਆ ਜਾ ਰਿਹਾ

ਜਲੰਧਰ – ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਮਾਰਚ 2025 ਦਿਨ ਐਤਵਾਰ ਨੂੰ ਡੀਆਈਜੀ ਰਕੇਸ਼ ਰਾਓ ਜੀ ਦੇ ਹੁਕਮਾਂ ਨਾਲ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਕਰਵਾਉਣ ਜਾ ਰਹੀ ਹੈ। ਸਵੇਰੇ 8 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਮੈਨਸ ਕਲੱਬ ਵਿਖੇ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸਾਲ 30 ਪਰਿਵਾਰਾਂ ਨੂੰ ਚੈੱਕ ਭੇਟ ਕੀਤੇ ਜਾਣਗੇ, ਜਿਨ੍ਹਾਂ ਨੂੰ ਅਸੀਂ ਫੋਨ ਰਾਹੀਂ ਸੂਚਿਤ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਕੇਸਰੀ ਗਰੁੱਪ ਦੇ ਸਹਿਯੋਗ ਨਾਲ ਇਹ 19ਵਾਂ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਕਰਵਾਉਣ ਜਾ ਰਹੇ ਹਾਂ। ਇਹ ਪ੍ਰੋਗਰਾਮ ਸਾਲ ਵਿੱਚ ਦੋ ਵਾਰ ਕਰਵਾਏ ਜਾਂਦੇ ਹਨ। ਪਦਮ ਸ਼੍ਰੀ ਵਿਜੇ ਚੋਪੜਾ ਜੀ ਅਤੇ ਐਕਸ ਡੀਜੀਪੀ ਐਸ.ਐਸ. ਵਿਰਕ ਪਹੁੰਚ ਕੇ ਇਹਨਾਂ ਪਰਿਵਾਰਾਂ ਨਾਲ ਗੱਲਬਾਤ ਕਰਦੇ ਹਨ ਅਤੇ ਪਰਿਵਾਰਾਂ ਦੀ ਹੌਸਲਾ ਅਫਜਾਈ ਕਰਦੇ ਹਨ। ਐਸੋਸੀਏਸ਼ਨ ਦੀ ਟੀਮ ਹਰ ਮਹੀਨੇ ਇੱਕ ਮੀਟਿੰਗ ਵੀ ਗਰੁੱਪ ਸੇਟਰ ਜਲੰਧਰ ਦੇ ਮੈਨਸ ਕਲੱਬ ਵਿੱਚ ਕਰਦੀ ਹੈ ਅਤੇ ਹਫਤੇ ਦੇ ਹਰ ਸ਼ੁੱਕਰਵਾਰ ਗਰੁੱਪ ਸੈਂਟਰ ਜਲੰਧਰ ਪਹੁੰਚ ਕੇ ਪਰਿਵਾਰਾਂ ਦੇ ਰੁਕੇ ਹੋਏ ਕੰਮ ਪਹਿਲ ਦੇ ਆਧਾਰ ਤੇ ਕਰਵਾਉਂਦੇ ਹਨ। ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਰੇ ਐਕਸਮੈਨ ਅਤੇ ਬਾਕੀ ਦੇ ਸ਼ਹੀਦ ਪਰਿਵਾਰਾਂ ਨੂੰ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਜਾਂਦਾ ਹੈ ਕਿ 16 ਮਾਰਚ ਨੂੰ ਮੀਟਿੰਗ ਵਿੱਚ ਪਹੁੰਚ ਕੇ ਇਹਨਾਂ ਪਰਿਵਾਰਾਂ ਦੀ ਹੌਸਲਾ ਅਫਜਾਈ ਕਰ ਸਕੀਏ। 

ਸਹਿਯੋਗੀ- ਡੀਐਸਪੀ ਸੁਰਿੰਦਰ ਸਿੰਘ ਭਟਨੂਰਾ, ਵਾਈਸ ਪ੍ਰਧਾਨ ਸੁੱਚਾ ਸਿੰਘ, ਸਰਪੰਚ ਜਸਵੀਰ ਸਿੰਘ, ਕੁਲਦੀਪ ਸਿੰਘ ਕਾਲਰਾ, ਬਲਵੀਰ ਸਿੰਘ, ਪ੍ਰਧਾਨ ਸੁਖਵਿੰਦਰ ਸਿੰਘ, ਨਿਰਮਲ ਸਿੰਘ ਬੱਡੋਂ, ਬੋਧਰਾਜ ਸਿੰਘ, ਇੰਸਪੈਕਟਰ ਰਾਜ ਸਿੰਘ, ਚੇਅਰਮੈਨ ਸਤਨਾਮ ਸਿੰਘ, ਸਰਪੰਚ ਮਲਕੀਤ ਸਿੰਘ, ਤਰਮੇਸ ਸਿੰਘ ਡਰੋਲੀ, ਮਹਿਲਾ ਪ੍ਰਧਾਨ ਕੁਲਬੀਰ ਕੌਰ, ਲਖਵੀਰ ਕੌਰ, ਸੀਮਾ ਮਹਿਰਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top