ਜਲੰਧਰ (ਬਿਊਰੋ ਰਿਪੋਰਟ)- ਸੀ ਆਰ ਪੀ ਐਫ ਐਕਸਮੈਨ ਵੈਲਫੇਅਰ ਐਸ਼ੋਸ਼ੀਏਸ਼ਨ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਛਾਈ। ਪਿਛਲੇ ਕੱਲ ਸੀ ਜੀ ਐਚ ਐਸ ਦੇ ਡਾਕਟਰ ਟੀ.ਐਸ.ਨੇਗੀ ਐਡੀਸ਼ਨਲ ਡਾਇਰੈਕਟਰ ਸੀ ਜੀ ਐਚ ਐਸ ਚੰਡੀਗੜ੍ਹ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ ਦੀਆਂ ਸੀਜੀਐਚਐਸ ਡਿਸਪੈਂਸਰੀਆਂ ਵਿੱਚ ਜਿਆਦਾ ਭੀੜ ਹੋਣ ਦੀ ਚਰਚਾ ਹੋਈ। ਐਡੀਸ਼ਨਲ ਡਾਇਰੈਕਟਰ ਸੀ ਜੀ ਐਚ ਐਸ ਚੰਡੀਗੜ੍ਹ ਨੇ ਜਾਣਕਾਰੀ ਦਿੱਤੀ ਕਿ ਪਟਿਆਲਾ ਵਿੱਚ ਸੀਜੀਐਚਐਸ ਦੀ ਡਿਸਪੈਂਸਰੀ ਖੁੱਲ ਗਈ ਹੈ ਅਤੇ ਬਠਿੰਡਾ ਵਿੱਚ ਵੀ ਏਮਸ ਹਸਪਤਾਲ ਵਿੱਚ ਸੀ ਜੀ ਐਚ ਐਸ ਦਾ ਕੰਮ ਚਾਲੂ ਹੋ ਗਿਆ ਹੈ। ਹੁਣ ਬਠਿੰਡਾ ਏਮਸ ਵਿੱਚ ਸੀਜੀਐਚਐਸ ਦਾ ਕੇਸਲੈਸ ਕੰਮ ਸ਼ੁਰੂ ਹੋ ਗਿਆ ਹੈ ਅਤੇ ਹੁਣ ਤੁਸੀਂ ਸਭ ਆਪਣਾ ਇਲਾਜ ਕਰਵਾ ਸਕਦੇ ਹੋ। ਇਹ ਸੁਵਿਧਾ ਲੈਣ ਲਈ ਸੀ ਆਰ ਪੀ ਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਪਹਿਲਾਂ ਤੋਂ ਹੀ ਬਹੁਤ ਉਪਰਾਲੇ ਕਰ ਰਹੀ ਸੀ। ਹੁਣ ਐਸ਼ੋਸੀਏਸ਼ਨ ਵੱਲੋਂ ਕੀਤੀ ਗਈ ਮਿਹਨਤ ਦਾ ਫਲ ਮਿਲ ਗਿਆ ਹੈ। ਬਹੁਤ ਜਲਦੀ ਹੀ ਪਠਾਨਕੋਟ ਜਾ ਗੁਰਦਾਸਪੁਰ ਵਿੱਚ ਵੀ ਡਿਸਪੈਂਸਰੀ ਖੋਲੀ ਜਾਵੇਗੀ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਵੱਲੋਂ ਅਪੀਲ ਹੈ ਕਿ ਸੀਆਰਪੀਐਫ ਅਤੇ ਪੈਰਾ ਮਿਲਟਰੀ ਦੇ ਜਵਾਨ ਜਿਨਾਂ ਨੇ ਸੀ ਜੀ ਐਚ ਐਸ ਦੇ ਕਾਰਡ ਨਹੀਂ ਬਣਾਏ ਹਨ, ਉਹ ਜਲਦੀ ਤੋਂ ਜਲਦੀ ਕਾਰਡ ਬਣਾ ਲੈਣ ਤਾਂ ਜੋ ਮੌਕੇ ਸਿਰ ਤੁਸੀਂ ਆਪਣੀ ਬਿਮਾਰੀ ਦਾ ਇਲਾਜ ਕਰਵਾ ਸਕੋ। ਬਹੁਤ ਜਲਦੀ ਹੀ ਜਲੰਧਰ ਵਿੱਚ ਵੀ ਫੋਰਵਰਡ ਵਾਲੇ ਅਕਾਊਂਟਰ ਅਲੱਗ ਕੀਤੇ ਜਾਣਗੇ ਤਾਂ ਜੋ ਸ਼ਹੀਦ ਪਰਿਵਾਰਾਂ ਅਤੇ ਐਕਸਨੈਸ ਨੂੰ ਕੋਈ ਮੁਸ਼ਕਲ ਨਾ ਆ ਸਕੇ। ਸੀਆਰਪੀਐਫ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ, ਜਸਵੀਰ ਸਿੰਘ ਭੱਟੀ ਅਤੇ ਐਸ਼ੋਸ਼ੀਏਸ਼ਨ ਦੇ ਹੋਰ ਅਹੁਦੇਦਾਰਾਂ ਨੇ ਪੰਜਾਬ ਕੇਸਰੀ ਗਰੁੱਪ, ਐਕਸ ਡੀਜੀਪੀ ਐਸ. ਐਸ. ਵਿਰਕ IPS, ਐਡੀਸ਼ਨਲ ਡਾਇਰੈਕਟਰ ਸੀ ਜੀ ਐਚ ਐਸ ਡਾਕਟਰਾਂ ਟੀ.ਐਸ. ਨੇਗੀ ਚੰਡੀਗੜ੍ਹ ਅਤੇ ਸੈਂਟਰ ਸਰਕਾਰ ਦਾ ਧੰਨਵਾਦ ਕਰਦੀ ਹੈ ਜਿਨਾਂ ਦੇ ਉਪਰਾਲੇ ਸਦਕਾ ਇਹ ਕਾਰਜ ਹੋ ਰਹੇ ਹਨ।
- +91 99148 68600
- info@livepunjabnews.com