ਜਲੰਧਰ (ਸੁਲਿੰਦਰ ਕੰਡੀ) – ਜਿਲ੍ਹਾ ਲੁਧਿਆਣਾ ਹਰਪਾਲ ਸਿੰਘ ਪਿੰਡ ਰਾੜਾ ਸਾਹਿਬ ਜਦੋਂ ਉਹਨਾਂ ਨੇ ਮਨ ਬਣਾਇਆ ਕਿ ਮੈਂ ਸੀਆਰਪੀਐਫ ਵਿੱਚ ਭਰਤੀ ਹੋਣਾ ਹੈ। ਹਰਪਾਲ ਸਿੰਘ ਗਰੁੱਪ ਸੈਂਟਰ ਜੜੋਦਾ ਕਲਾਂ ਵਿੱਚ 1991 ਵਿੱਚ ਭਰਤੀ ਹੋ ਗਏ। ਹਰਪਾਲ ਸਿੰਘ ਸਰੀਰ ਦੇ ਬਹੁਤ ਹੀ ਚੂਸਤੀ ਅਤੇ ਫੁਰਤੀ ਵਾਲੇ ਜਵਾਨ ਸਨ। ਹਰਪਾਲ ਸਿੰਘ ਦੇ ਟਰੇਨਿੰਗ ਵਿੱਚ ਕਰਤੱਬ ਦੇਖ ਕੇ ਕਦੇ ਕਦਾਈ ਉਸਤਾਦ ਵੀ ਹੈਰਾਨ ਹੋ ਜਾਂਦੇ ਸਨ। ਹਰਪਾਲ ਸਿੰਘ ਨੂੰ ਦੇਸ਼ ਦੇ ਦੁਸ਼ਮਣਾਂ ਦੇ ਨਾਲ ਲੜਨ ਦਾ ਬਹੁਤ ਹੀ ਸ਼ੌਂਕ ਸੀ। ਟ੍ਰੇਨਿੰਗ ਦੇ ਡੈਮੋ ਵਿੱਚ ਵੀ ਹਰਪਾਲ ਸਿੰਘ ਆਪਣੇ ਆਪ ਨੂੰ ਇਸ ਤਰ੍ਹਾਂ ਦਿਖਾਉਂਦੇ ਸੀ ਕਿ ਜਿਵੇਂ ਇਹ ਡੈਮੋ ਨਹੀਂ ਅਸਲੀ ਲੜਾਈ ਲੜ ਰਹੇ ਹੋਣ। ਟਰੇਨਿੰਗ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਦੇਖ ਸੀਨੀਅਰ ਅਫਸਰ ਵੀ ਖੁਸ਼ ਹੋ ਜਾਂਦੇ ਸਨ। ਹਰਪਾਲ ਸਿੰਘ ਨੇ ਟ੍ਰੇਨਿੰਗ ਸਭ ਤੋਂ ਪਹਿਲਾਂ ਬਣਿਆ ਗਰੁੱਪ ਸੈਂਟਰ ਨੀਮ ਵਿੱਚ ਕੀਤੀ ਅਤੇ ਉਹਨਾਂ ਉਸਤਾਦਾਂ ਕੋਲੋਂ ਕੀਤੀ ਜਿਨਾਂ ਨੇ ਸੀਆਰਪੀਐਫ ਖੜੀ ਕੀਤੀ ਹੈ। ਇਹ ਗਰੁੱਪ ਸੈਂਟਰ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਸਥਾਪਿਤ ਕੀਤਾ ਸੀ ਉਸ ਸਮੇਂ ਸੀਆਰਪੀਐਫ ਦਾ ਨਾਮ ਸੀਆਰਓ ਸੀ, ਆਜ਼ਾਦੀ ਤੋਂ ਬਾਅਦ ਸੀਆਰਪੀਐਫ ਦਾ ਇਹ ਮੇਨ ਸੈਂਟਰ ਬਣ ਗਿਆ।
ਹਰਪਾਲ ਸਿੰਘ ਨੇ ਵਧੀਆ ਟ੍ਰੇਨਿੰਗ ਲੈਣ ਤੋਂ ਬਾਅਦ ਸਭ ਤੋਂ ਪਹਿਲਾਂ ਛੱਤੀਸਗੜ੍ਹ ਦੇ ਜੰਗਲਾਂ ਵਿੱਚ ਡਿਊਟੀ ਕਰਨ ਦਾ ਮੌਕਾ ਮਿਲਿਆ। ਛੱਤੀਸਗੜ੍ਹ ਦੇ ਜੰਗਲਾਂ ਵਿੱਚ ਵੀ ਹਰਪਾਲ ਸਿੰਘ ਆਪਣੀ ਲੜਾਈ ਇੱਕ ਵੱਖਰੇ ਤਰੀਕੇ ਨਾਲ ਹੀ ਲੜਦਾ ਸੀ। ਇੱਕ ਵਾਰ ਹਰਪਾਲ ਸਿੰਘ ਜੰਗਲ ਵਿੱਚ ਗੁੁੰਮ ਵੀ ਹੋ ਗਏ। ਕੁਝ ਘੰਟਿਆਂ ਬਾਅਦ ਹੀ ਸੀਨੀਅਰ ਅਧਿਕਾਰੀਆਂ ਨੇ ਇਸ ਨੂੰ ਰਾਊਂਡ ਅਪ ਕਰ ਲਿਆ। ਹਰਪਾਲ ਸਿੰਘ ਨੂੰ ਪੁੱਛਣ ਤੇ ਉਹਨਾਂ ਦੱਸਿਆ ਕਿ ਮੈਂ ਜੰਗਲੀ ਜਾਨਵਰਾਂ ਦੇ ਨਾਲ ਉਲਝ ਗਿਆ ਸੀ। ਸੀਨੀਅਰ ਅਧਿਕਾਰੀਆਂ ਨੇ ਇਸ ਨੂੰ ਕਾਫੀ ਡਾਟਿਆ।
ਹਰਪਾਲ ਸਿੰਘ ਦੀ ਪਹਿਲੀ ਛੁੱਟੀ ਆਉਣ ਤੇ ਹੀ ਘਰਦਿਆਂ ਨੇ ਇਸ ਦੇ ਵਿਆਹ ਦਾ ਵਿਚਾਰ ਬਣਾ ਲਿਆ ਅਤੇ 1993 ਵਿੱਚ ਹਰਪਾਲ ਸਿੰਘ ਦਾ ਵਿਆਹ ਬੀਬੀ ਕਰਮਜੀਤ ਕੌਰ ਨਾਲ ਹੋ ਗਿਆ। ਕਰਮਜੀਤ ਕੌਰ ਵੀ ਉਸ ਸਮੇਂ ਸੁੰਦਰ ਮੁਟਿਆਰਾਂ ਵਿੱਚੋਂ ਇੱਕ ਗਿਣੀ ਜਾਂਦੀ ਸੀ। ਹਰਪਾਲ ਸਿੰਘ ਦੇ ਸੁਭਾਅ ਤੋਂ ਬੀਬੀ ਕਰਮਜੀਤ ਕੌਰ ਬਹੁਤ ਹੀ ਖੁਸ਼ ਸੀ। ਦੋਹਾਂ ਦਾ ਆਪਸੀ ਬਹੁਤ ਹੀ ਪਿਆਰ ਸੀ ਅਤੇ ਆਪਸ ਵਿੱਚ ਵਧੀਆ ਜੀਵਨ ਬਤੀਤ ਕਰ ਰਹੇ ਸੀ। ਇਹਨਾਂ ਦੇ ਘਰ ਅਲੱਗ ਅਲੱਗ ਚਾਰ ਬੇਟੀਆਂ ਨੇ ਜਨਮ ਲਿਆ। ਬੱਚੇ ਥੋੜੇ ਵੱਡੇ ਹੋਣ ਤੇ ਹਰਪਾਲ ਸਿੰਘ ਦੀ ਸਿਹਤ ਖਰਾਬੜੀ ਸ਼ੁਰੂ ਹੋ ਗਈ। ਸਿਹਤ ਇੱਕ ਦਿਨ ਇੰਨੀ ਖਰਾਬ ਹੋ ਗਈ ਕਿ ਪਰਿਵਾਰ ਵਿੱਚ ਬੜਾ ਹੀ ਮੁਸ਼ਕਿਲ ਆ ਗਈ। ਹਰਪਾਲ ਸਿੰਘ ਨੂੰ ਅਫਸਰਾਂ ਨੇ 15 ਦਿਨ ਦੀ ਛੁੱਟੀ ਦੇ ਦਿੱਤੀ। ਛੁੱਟੀ ਕੱਟਣ ਤੋਂ ਬਾਅਦ ਹਰਪਾਲ ਸਿੰਘ ਵਾਪਸ ਆਪਣੀ ਡਿਊਟੀ ਤੇ ਚਲੇ ਗਏ। ਸਿਹਤ ਜਿਆਦਾ ਖਰਾਬ ਹੋਣ ਕਾਰਨ ਹਰਪਾਲ ਸਿੰਘ ਨੂੰ ਸੀਆਰਪੀਐਫ ਦੇ ਹੀ ਹਸਪਤਾਲ ਵਿੱਚ ਦਾਖਲ ਕਰ ਲਿਆ। ਹਰਪਾਲ ਸਿੰਘ ਦੀ ਪਤਨੀ ਨੂੰ ਵੀ ਉੱਥੇ ਬੁਲਾ ਲਿਆ ਗਿਆ। 15 ਦਿਨ ਉੱਥੇ ਰਹਿਣ ਤੇ ਕੋਈ ਵੀ ਸਿਹਤ ਵਿੱਚ ਫਰਕ ਨਹੀਂ ਪਿਆ। ਬੀਬੀ ਕਰਮਜੀਤ ਕੌਰ ਨੂੰ ਅਫਸਰਾਂ ਨੇ ਘਰ ਵਾਪਸ ਭੇਜ ਦਿੱਤਾ। ਜਿਆਦਾ ਦਿਨ ਹਸਪਤਾਲ ਰਹਿਣ ਕਰਕੇ ਹਰਪਾਲ ਸਿੰਘ ਦੀ ਸਿਹਤ ਖਰਾਬ ਹੋ ਗਈ।
5 ਨਵੰਬਰ 2010 ਨੂੰ ਡਾਕਟਰ ਬੇਵੱਸ ਹੋ ਗਏ ਅਤੇ ਹਰਪਾਲ ਸਿੰਘ ਸੀਆਰਪੀਐਫ ਨੂੰ ਅਲਵਿਦਾ ਕਰ ਗਏ। ਜਦੋਂ ਇਹ ਖਬਰ ਹਰਪਾਲ ਸਿੰਘ ਦੇ ਘਰ ਪਤਾ ਲੱਗੀ ਅਤੇ ਘਰ ਵਿੱਚ ਸੋਗ ਦੀ ਲਹਿਰ ਛਾ ਗਈ। ਕਰਮਜੀਤ ਕੌਰ ਆਪਣੀ ਸੁੱਧ ਬੁੱਧ ਖੋ ਚੁੱਕੀ ਸੀ ਕਿ ਉਹ ਚਾਰੇ ਬੱਚੀਆਂ ਅਤੇ ਪਰਿਵਾਰ ਨੂੰ ਹੁਣ ਕਿਵੇਂ ਸੰਭਾਲੇਗੀ। ਸੀਆਰਪੀਐਫ ਵਾਲੇ ਕੁਝ ਹੀ ਦਿਨਾਂ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਲੈ ਕੇ ਰਾੜਾ ਸਾਹਿਬ ਪਹੁੰਚ ਗਏ। ਪਿੰਡ ਵਿੱਚ ਗਮਗੀਨ ਮਾਹੌਲ ਬਣ ਗਿਆ ਅਤੇ ਬੀਬੀ ਕਰਮਜੀਤ ਕੌਰ ਨੇ ਉਹਨਾਂ ਦੀ ਮ੍ਰਿਤਕ ਦੇਹ ਜਦ ਦੇਖੀ ਤਾਂ ਰੋ ਰੋ ਕੇ ਬੁਰਾ ਹਾਲ ਕਰ ਲਿਆ। ਪਿੰਡ ਦੀਆਂ ਕੁਝ ਬੀਬੀਆਂ ਨੇ ਬੀਬੀ ਕਰਮਜੀਤ ਕੌਰ ਨੂੰ ਸੰਭਾਲਿਆ। ਰੀਤੀ ਰਿਵਾਜ਼ਾਂ ਅਨੁਸਾਰ ਹਰਪਾਲ ਸਿੰਘ ਦੇ ਸੰਸਕਾਰ ਦੀਆਂ ਤਿਆਰੀਆਂ ਕਰ ਲਈਆਂ ਅਤੇ ਨਾਲ ਆਈ ਹੋਈ ਗਾਰਡ ਨੇ ਸਲਾਮੀ ਦਿੱਤੀ ਅਤੇ ਹਰਪਾਲ ਸਿੰਘ ਨੂੰ ਸੀਆਰਪੀਐਫ ਦੇ ਹੁਕਮਾਂ ਅਨੁਸਾਰ ਅਗਨੀ ਭੇਟ ਕਰ ਦਿੱਤੀ।
ਕਰਮਜੀਤ ਕੌਰ ਬਹੁਤ ਹੀ ਘਬਰਾ ਗਈ ਸੀ ਕਿ ਮੇਰੀ ਜ਼ਿੰਦਗੀ ਦਾ ਹੁਣ ਕੀ ਬਣੂਗਾ। ਸੀਆਰਪੀਐਫ ਦੇ ਅਫਸਰਾਂ ਨੇ ਕਰਮਜੀਤ ਕੌਰ ਦੇ ਕੁਝ ਕਾਗਜਾਂ ਤੇ ਸਾਈਨ ਕਰਵਾਏ ਅਤੇ ਉਸਨੂੰ ਦਿਲਾਸਾ ਵੀ ਦਿੱਤਾ। ਬੀਬੀ ਕਰਮਜੀਤ ਕੌਰ ਦੇ ਸਾਈਨ ਕਰਨ ਤੋਂ ਬਾਅਦ ਘਰ ਵਿੱਚ ਕਲੇਸ਼ ਸ਼ੁਰੂ ਹੋ ਗਿਆ। ਬੀਬੀ ਕਰਮਜੀਤ ਕੌਰ ਨੂੰ ਭੋਗ ਵੀ ਨਹੀਂ ਪਾਉਣ ਦਿੱਤਾ ਤੇ ਉਸ ਨੂੰ ਤਾਨੇ ਮੇਹਣੇ ਮਾਰਨੇ ਸ਼ੁਰੂ ਕਰ ਦਿੱਤੇ। ਭੋਗ ਪੈਣ ਤੋਂ ਬਾਅਦ ਬੀਬੀ ਕਰਮਜੀਤ ਕੌਰ ਨੂੰ ਉਹਦੇ ਘਰ ਵਾਲਿਆਂ ਨੇ ਘਰੋਂ ਕੱਢ ਦਿੱਤਾ। ਬੀਬੀ ਕਰਮਜੀਤ ਕੌਰ ਨੇ ਪਹਿਲੇ ਦੋ ਦਿਨ ਕਿਸੇ ਦੇ ਘਰ ਕੱਢੇ ਅਤੇ ਫਿਰ ਆਪਣੇ ਬੱਚਿਆਂ ਨਾਲ ਕਿਰਾਏ ਤੇ ਰਹਿਣ ਲੱਗ ਪਈ। ਕਾਫੀ ਸਮੇਂ ਉਹਨਾਂ ਨੇ ਕਿਰਾਏ ਤੇ ਹੀ ਕੱਢਿਆ ਤੇ ਪਰਿਵਾਰ ਨਾਲ ਵੀ ਮੇਲ ਜੋਲ ਰੱਖਣਾ ਸ਼ੁਰੂ ਕੀਤਾ ਪਰ ਇਸ ਦਾ ਕੋਈ ਹੱਲ ਨਾ ਨਿਕਲਿਆ।
ਬੀਬੀ ਕਰਮਜੀਤ ਕੌਰ ਦੀ ਮੁਲਾਕਾਤ ਇੱਕ ਦਿਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਹੋਈ। ਐਸ਼ੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨਾਲ ਮੁਲਾਕਾਤ ਕਰਵਾਈ। ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਸਾਰੀ ਗੱਲਬਾਤ ਮੌਕੇ ਦੇ ਡੀਆਈਜੀ ਸਰ ਨੂੰ ਦੱਸੀ। ਡੀਆਈਜੀ ਸਰ ਨੇ ਇਹਨਾਂ ਦੀ ਕਾਫੀ ਮਦਦ ਕੀਤੀ ਅਤੇ ਕੋਰਟ ਵਿੱਚ ਚਲਦੇ ਕੇਸਾਂ ਦੇ ਨਿਪਟਾਰੇ ਵੀ ਕਰਵਾਏ। ਫਿਰ ਬੀਬੀ ਕਰਮਜੀਤ ਕੌਰ ਨੇ ਇੱਛਾ ਜਾਹਿਰ ਕੀਤੀ ਕਿ ਮੇਰੇ ਕੋਲ ਰਹਿਣ ਲਈ ਘਰ ਨਹੀਂ ਹੈ। ਇਹ ਸਾਰੀ ਜਾਣਕਾਰੀ ਸੀਆਰਪੀਐਫ ਗਰੁੱਪ ਸੈਂਟਰ ਦੇ ਡੀ ਆਈ ਜੀ ਰਕੇਸ਼ ਰਾਓ ਜੀ ਨੂੰ ਦੱਸੀ ਅਤੇ ਉਹਨਾਂ ਨੇ ਕਰਮਜੀਤ ਕੌਰ ਨੂੰ ਗਰੁੱਪ ਸੈਂਟਰ ਵਿੱਚ ਰਹਿਣ ਲਈ ਕੁਆਰਟਰ ਦੇ ਦਿੱਤਾ। ਬੀਬੀ ਕਰਮਜੀਤ ਕੌਰ ਆਪਣੀ ਦੁੱਖਾਂ ਭਰੀ ਕਹਾਣੀ ਲੈ ਕੇ ਗਰੁੱਪ ਸੈਂਟਰ ਵਿੱਚ ਰਹਿ ਰਹੀ ਹੈ। ਗਰੁੱਪ ਸੈਟਰ ਵਿੱਚ ਇਸ ਤਰ੍ਹਾਂ ਦੇ ਹੋਰ ਪਰਿਵਾਰਾਂ ਨੂੰ ਵੀ ਰਹਿਣ ਦੀ ਅਨੁਮੱਤੀ ਦਿੱਤੀ ਹੈ। ਬੀਬੀ ਕਰਮਜੀਤ ਕੌਰ ਆਪਣੀ ਚਾਰ ਬੱਚੀਆਂ ਦਾ ਪਾਲਣ ਪੋਸ਼ਣ ਉੱਥੇ ਹੀ ਰਹਿ ਕੇ ਹੀ ਕਰ ਰਹੀ ਹੈ।

















































