CRPF ਐਸੋਸੀਏਸ਼ਨ ਪੰਜਾਬ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਰੱਖਦਿਆਂ ਕਰਵਾਉਣ ਜਾ ਰਹੀ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ

ਜਲੰਧਰ:- ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਗਰੁੱਪ ਸੇਟਰ ਜਲੰਧਰ ਦੇ ਡੀਆਈਜੀ ਸ਼੍ਰੀ ਰਕੇਸ਼ ਰਾਉ ਜੀ ਦੇ ਹੁਕਮਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ 15 ਮਾਰਚ 2026 ਦਿਨ ਐਤਵਾਰ ਨੂੰ ਕਰਵਾਇਆ ਜੀ ਰਿਹਾ ਹੈ।

ਆਪ ਸਭ ਦੇ ਸਹਿਯੋਗ ਨਾਲ ਸਾਡੀ ਐਸੋਸੀਏਸ਼ਨ 20ਵਾਂ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਕਰਵਾਉਣ ਜਾ ਰਹੀ ਹੈ ਜਿਸ ਵਿੱਚ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ, ਪਦਮ ਸ਼੍ਰੀ ਐਸ਼.ਐਸ਼. ਵਿਰਕ ਸਾਹਿਬ ਜੀ, ਐਕਸ ਆਈ ਜੀ ਅਮਰਜੀਤ ਸਿੰਘ ਸਿੱਧੂ, ਐਕਸ ਆਈ ਜੀ ਜਸਬੀਰ ਸਿੰਘ ਸੰਧੂ, ਐਕਸ ਡੀਆਈਜੀ ਸੁਨੀਲ ਥੋਰਪੇ ਜੀ ਅਤੇ ਡਾ. ਗੁਰਬੀਰ ਸਿੰਘ ਗਿੱਲ ਜੀ ਵਿਸ਼ੇਸ਼ ਤੌਰ ਤੇ ਸਿਰਕਤ ਕਰਨਗੇ। ਸੀ.ਆਰ.ਪੀ.ਐਫ. ਦੇ ਜੋ ਜਵਾਨ ਦੇਸ਼ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਸ਼ਹੀਦ ਹੋਏ ਸਨ ਉਨ੍ਹਾਂ ਦੀ ਸਹਾਦਤ ਨੂੰ ਯਾਦ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾ ਸ਼ਹੀਦਾਂ ਦੇ 30 ਪਰਿਵਾਰਾਂ ਨੂੰ ਪੰਜਾਬ ਕੇਸਰੀ ਗਰੁੱਪ ਦੇ ਸਹਿਯੋਗ ਨਾਲ ਸਨਮਾਨਿਤ ਕੀਤਾ ਜਾਵੇਗਾ।

ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਵੱਲੋਂ ਸਾਰੇ ਐਕਸਮੈਨਾਂ ਨੂੰ ਅਪੀਲ ਹੈ ਕਿ ਇਸ ਸਮਾਗਮ ਵਿੱਚ ਪਹੁੰਚ ਕੇ ਇਹਨਾਂ ਪਰਿਵਾਰਾਂ ਦਾ ਹੌਂਸਲਾ ਵਧਾਇਆ ਜਾਵੇ ਅਤੇ ਐਸੋਸੀਏਸ਼ਨ ਦਾ ਹਿੱਸਾ ਬਣੋ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਸੀ.ਆਰ.ਪੀ.ਐੱਫ. ਦੇ ਕਈ ਜਵਾਨ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਹਨ। ਉਨ੍ਹਾਂ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਹੀ ਇਹ ਉਪਰਾਲੇ ਕੀਤੇ ਜਾਂਦੇ ਹਨ। ਇਸ ਲਈ ਸਾਰੇ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ।

ਸੀ.ਆਰ.ਪੀ.ਐੱਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਰੇ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਬੇਨਤੀ  ਹੈ ਕਿ ਜਿਨ੍ਹਾਂ ਨੇ ਅਜੇ ਤੱਕ ਸੀ.ਜੀ.ਐਚ.ਐਸ. (CGHS) ਕਾਰਡ ਨਹੀਂ ਬਣਵਾਏ, ਉਹ ਇਹ ਕਾਰਡ ਪਹਿਲ ਦੇ ਅਧਾਰ ’ਤੇ ਜਲਦੀ ਬਣਵਾ ਲੈਣ। ਐਸੋਸੀਏਸ਼ਨ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਸਾਰੇ ਐਕਸਮੈਨ ਇਸ ਤਰ੍ਹਾਂ ਦੇ ਸਮਾਜਿਕ ਅਤੇ ਭਲਾਈ ਦੇ ਉਪਰਾਲਿਆਂ ਨੂੰ ਮਜ਼ਬੂਤ ਕਰਨ ਲਈ ਐਸੋਸੀਏਸ਼ਨ ਦੇ ਮੈਂਬਰ ਬਣਨ, ਤਾਂ ਜੋ ਸਾਰਿਆਂ ਦੇ ਸਹਿਯੋਗ ਨਾਲ ਹੋਰ ਵਧੀਆ ਕੰਮ ਕੀਤੇ ਜਾ ਸਕਣ। ਐਸੋਸੀਏਸ਼ਨ ਨੇ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ, ਤਾਂ ਜੋ ਦੇਸ਼ ਦੀ ਸੇਵਾ ਕਰਨ ਵਾਲੀ ਇਸ ਫੋਰਸ ਨੂੰ ਹੋਰ ਮਜ਼ਬੂਤੀ ਮਿਲ ਸਕੇ।

ਐਸੋਸੀਏਸ਼ਨ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚ ਡੀਐਸਪੀ ਸੁਰਿੰਦਰ ਸਿੰਘ ਭਟਨੂਰਾ, ਸੁੱਚਾ ਸਿੰਘ (ਕਪੂਰਥਲਾ), ਜਸਵੀਰ ਸਿੰਘ ਨਡਾਲੋ, ਨਿਰਮਲ ਸਿੰਘ ਬਡੋ, ਕੁਲਦੀਪ ਸਿੰਘ ਕਾਲਰਾ, ਸੁਖਵਿੰਦਰ ਸਿੰਘ (ਅੰਮ੍ਰਿਤਸਰ), ਸਤਨਾਮ ਸਿੰਘ (ਗੁਰਦਾਸਪੁਰ), ਮਹਿਲ ਸਿੰਘ (ਫਰੀਦਕੋਟ), ਬਲਵਿੰਦਰ ਸਿੰਘ (ਮੋਗਾ), ਇੰਸਪੈਕਟਰ ਰਾਜ ਸਿੰਘ (ਦੀਨਾ ਨਗਰ), ਸ੍ਰੀਮਤੀ ਲਖਵੀਰ ਕੌਰ, ਸ੍ਰੀਮਤੀ ਮਮਤਾ, ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਮੋਨਿਕਾ ਅਤੇ ਸ੍ਰੀਮਤੀ ਕੁਲਵਿੰਦਰ ਕੌਰ ਆਦਿ।

Leave a Comment

Your email address will not be published. Required fields are marked *

Scroll to Top