ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ 19ਵਾਂ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਕਰਵਾਇਆ ਗਿਆ

ਜਲੰਧਰ – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਆਰਪੀਐਫ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ 16 ਮਾਰਚ 2025 ਨੂੰ ਗਰੁੱਪ ਸੈਂਟਰ ਜਲੰਧਰ ਵਿੱਚ ਡੀਆਈਜੀ ਸ਼੍ਰੀ ਰਕੇਸ਼ ਰਾਉ ਜੀ ਦੇ ਹੁਕਮਾਂ ਨਾਲ ਕੀਤਾ ਗਿਆ। ਐਸੋਸੀਏਸ਼ਨ ਦੇ ਚੇਅਰਮੈਨ ਐਕਸ ਆਈਜੀ ਅਮਰਜੀਤ ਸਿੰਘ ਸਿੱਧੂ ਅਤੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਆਏ ਹੋਏ ਸਾਰੇ ਮੁੱਖ ਮਹਿਮਾਨਾਂ ਦਾ ਜੀ ਆਇਆ ਕੀਤਾ ਅਤੇ ਆਏ ਹੋਏ ਸ਼ਹੀਦ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ। ਸ਼ਹੀਦ ਹੋਏ ਜਵਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਵੀ ਧਿਆਨ ਦਿੱਤਾ। ਡੀਆਈਜੀ ਸਰ ਨੇ ਭਰੋਸਾ ਦਿੱਤਾ ਕਿ ਹਰ ਸ਼ਹੀਦ ਪਰਿਵਾਰ ਅਤੇ ਐਕਸਮੈਨ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।

ਪੰਜਾਬ ਕੇਸਰੀ ਅਖਬਾਰ ਦੇ ਮੁੱਖ ਸੰਪਾਦਕ ਪਦਮ ਸ੍ਰੀ ਵਿਜੇ ਚੋਪੜਾ ਜੀ ਨੇ ਇਸ ਸੰਮੇਲਨ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸੀਆਰਪੀਐਫ ਦੇ 30 ਸ਼ਹੀਦਾਂ ਦੇ ਪਰਿਵਾਰਾਂ ਨੂੰ ਚੈੱਕ ਵੀ ਭੇਟ ਕੀਤੇ। ਪਦਮ ਸ੍ਰੀ ਵਿਜੇ ਚੋਪੜਾ ਜੀ ਨੇ ਸ਼ਹੀਦ ਪਰਿਵਾਰਾਂ ਨੂੰ ਇਕ ਯੋਧਿਆਂ ਦਾ ਪਰਿਵਾਰ ਦੱਸਿਆ ਹੈ ਕਿਉਂਕਿ ਜਿਨਾਂ ਸ਼ਹੀਦਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਵਿੱਚ ਯੋਗਦਾਨ ਦਿੱਤਾ ਹੈ ਉਹਨਾਂ ਦੇ ਪਰਿਵਾਰਾਂ ਦਾ ਵੀ ਉਨਾ ਹੀ ਯੋਗਦਾਨ ਹੈ। ਵਿਜੇ ਚੋਪੜਾ ਜੀ ਸਾਲ ਵਿੱਚ ਦੋ ਵਾਰ ਸੀਆਰਪੀਐਫ ਦੇ ਇਹਨਾਂ ਪਰਿਵਾਰਾਂ ਦਾ ਮਾਨ ਸਨਮਾਨ ਕਰਦੇ ਹਨ। ਇਹਨਾਂ ਦੀ ਸਪੀਚ ਨੇ ਲੋਕਾਂ ਬਹੁਤ ਭਾਵੁਕ ਕਰ ਦਿੱਤਾ। ਵਿਜੇ ਚੋਪੜਾ ਜੀ ਨੇ ਸਰਕਾਰਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਇਹਨਾਂ ਪਰਿਵਾਰਾਂ ਵਾਸਤੇ ਵੱਧ ਕੰਮ ਕਰਨਾ ਅਤੇ ਸਤਿਕਾਰ ਕਰਨ ਦੀ ਵਿਸ਼ੇਸ਼ ਟਿੱਪਣੀ ਕੀਤੀ। ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਪਦਮ ਸ਼੍ਰੀ ਵਿਜੇ ਚੋਪੜਾ ਜੀ ਦਾ ਧੰਨਵਾਦ ਕੀਤਾ, ਜੋ ਸੀਆਰਪੀਐਫ ਦੇ ਸ਼ਹੀਦ ਹੋਏ ਜਵਾਨਾਂ ਪ੍ਰਤੀ ਇੰਨੇ ਵੱਡੇ ਕਦਮ ਚੁੱਕਦੇ ਹਨ।

ਅਵਿਨਾਸ਼ ਰਾਏ ਖੰਨਾ ਜੀ ਨੇ ਸ਼ਹੀਦ ਹੋਏ ਜਵਾਨਾਂ ਦੀ ਫੋਟੋ ਗੈਲਰੀਆਂ ਬਣਾਉਣ ਦੀ ਗੱਲ ਕੀਤੀ ਅਤੇ ਸਕੂਲਾਂ ਵਿੱਚ ਇਹਨਾਂ ਸ਼ਹੀਦਾਂ ਦੇ ਚਿੱਤਰ ਬਣਾਕੇ ਉਹਨਾਂ ਦੀ ਸ਼ਹੀਦੀ ਦੀ ਗਾਥਾ ਵੀ ਲਿਖੀ ਜਾਵੇ ਤਾਂ ਜੋ ਆਉਣ ਵਾਲੀ ਨਵੀਂ ਪੀੜੀ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਪੜ੍ਹ ਸਕਣ। ਇਹਨਾਂ ਸ਼ਹੀਦਾਂ ਤੋਂ ਪ੍ਰੇਰਿਤ ਹੋਕੇ ਬੱਚਿਆਂ ਨੂੰ ਦੇਸ਼ ਪ੍ਰਤੀ ਇੱਕ ਚੰਗੀ ਸਿਹਤ ਮਿਲ ਸਕੇ। ਅਵਿਨਾਸ਼ ਰਾਏ ਖੰਨਾ ਜੀ ਨੇ ਸੀਆਰਪੀਐਫ ਐਸ਼ੋਸ਼ੀਏਸ਼ਨ ਦੀ ਵਿਸ਼ੇਸ਼ ਚਰਚਾ ਕੀਤੀ ਜੋ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਦੇ ਹਨ ਅਤੇ ਉਹਨਾਂ ਦੀ ਰਖਵਾਲੀ ਵੀ ਕਰਦੇ ਹਨ। ਉਹਨਾਂ ਦੀਆਂ ਮੁਸ਼ਕਲਾਂ ਨੂੰ ਸੀਨੀਅਰ ਅਧਿਕਾਰੀਆਂ ਤੱਕ ਲੈ ਕੇ ਜਾਂਦੇ ਹਨ ਅਤੇ ਨਾਲ ਉਹਨਾਂ ਨੇ ਭਰੋਸਾ ਦਿੱਤਾ ਕਿ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਉਹ ਹਰ ਸਮੇਂ ਨਾਲ ਖੜੇ ਰਹਿਣਗੇ।

ਯੋਗੀ ਵਰਿੰਦਰ ਸ਼ਰਮਾ ਜੋ ਕਿ ਪੰਜਾਬ ਕੇਸਰੀ ਗਰੁੱਪ ਨਾਲ ਬਾਰਡਰ ਤੇ ਰਾਹਤ ਸਮੱਗਰੀ ਦੀਆਂ ਸੇਵਾਵਾਂ ਦੇ ਰਹੇ ਹਨ। ਉਹਨਾਂ ਦੇ ਸ਼ਹੀਦ ਪਰਿਵਾਰਾਂ ਪ੍ਰਤੀ ਆ ਰਹੀਆਂ ਮੁਸ਼ਕਲਾਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਇੱਕ ਬਾਰਡਰ ਦੇ ਫੌਜੀਆਂ ਵਾਂਗ ਦੇਸ਼ ਦੀ ਏਕਤਾ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਵਰਿੰਦਰ ਸ਼ਰਮਾ ਜੀ ਹਰ ਸਾਲ ਇਹਨਾਂ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਂਦੇ ਹਨ ਜਿਵੇਂ ਬਾਰਡਰ ਤੇ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਇਸੇ ਤਰ੍ਹਾਂ ਹੀ ਸ਼ਹੀਦ ਪਰਿਵਾਰਾਂ ਨੂੰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰਾਂ ਨੂੰ ਉਹਨਾਂ ਦੇ ਬੱਚਿਆਂ ਅਤੇ ਪਰਿਵਾਰਾਂ ਲਈ ਵਿਸ਼ੇਸ਼ ਪੈਕੇਜ ਦੇਣੇ ਚਾਹੀਦੇ ਹਨ ਤਾਂ ਜੋ ਨਵੇਂ ਬੱਚਿਆਂ ਨੂੰ ਇਹਨਾਂ ਤੋਂ ਪ੍ਰੇਰਨਾ ਮਿਲ ਸਕੇ।


ਰਿਟਾਇਰਡ ਐਸ ਐਸ ਪੀ ਰਜਿੰਦਰ ਸਿੰਘ ਨੇ ਆਪਣੇ ਬੋਲਾਂ ਵਿੱਚ ਦੱਸਿਆ ਕਿ ਕਿਸੇ ਵੀ ਫੋਰਸ ਦਾ ਜਵਾਨ ਜੋ ਸ਼ਹੀਦ ਹੁੰਦਾ ਹੈ ਉਹਨਾਂ ਦੇ ਪਰਿਵਾਰਾਂ ਨੂੰ ਸਭ ਤੋਂ ਵੱਧ ਕਠਿਨਾਈਆਂ ਆਉਂਦੀਆਂ ਹਨ। ਇਹ ਚੀਜ਼ਾਂ ਉਹਨਾਂ ਨੇ ਨੇੜਿਓਂ ਦੇਖੀਆਂ ਹਨ ਅਤੇ ਸ਼ਹੀਦ ਪਰਿਵਾਰਾਂ ਦੀਆਂ ਹਮੇਸ਼ਾ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਚਰਚਾ ਕਰਦੇ ਰਹਿੰਦੇ ਹਨ ਕਿ ਸਾਡੇ ਪਰਿਵਾਰ ਵਿੱਚੋਂ ਵੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦ ਹੋਏ ਅਤੇ ਉਨ੍ਹਾਂ ਸੀਆਰਪੀਐਫ ਐਸੋਸੀਏਸ਼ਨ ਨੂੰ ਪੂਰਨ ਭਰੋਸਾ ਦਿੱਤਾ ਕਿ ਜਦੋਂ ਵੀ ਕਿਸੇ ਸ਼ਹੀਦ ਪਰਿਵਾਰ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਮੈਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ। ਐਸਐਸਪੀ ਰਜਿੰਦਰ ਸਿੰਘ ਨੇ ਆਪਣਾ ਫੋਨ ਨੰਬਰ ਵੀ ਸ਼ਹੀਦ ਪਰਿਵਾਰਾਂ ਨੂੰ ਸ਼ੇਅਰ ਕੀਤਾ ਅਤੇ ਭਰੋਸਾ ਦਿੱਤਾ ਕਿ ਮੈਂ ਹਰ ਸਾਲ ਇਹਨਾਂ ਸ਼ਹੀਦ ਪਰਿਵਾਰਾਂ ਦੇ ਸਮਾਗਮ ਵਿੱਚ ਆਪਣੇ ਵੱਲੋਂ ਸੇਵਾ ਜਾਰੀ ਰੱਖਾਂਗਾ।

ਜਲੰਧਰ ਸ਼ਹਿਰੀ ਪ੍ਰਧਾਨ ਅਤੇ ਐਕਸ ਐਮਐਲਏ ਰਜਿੰਦਰ ਬੇਰੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਭਰੋਸਾ ਦਿੱਤਾ ਕਿ ਸ਼ਹੀਦ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਹੱਲ ਕੀਤਾ ਜਾਵੇਗਾ। ਪਰਿਵਾਰਾਂ ਦਾ ਮਾਨ ਸਨਮਾਨ 15 ਅਗਸਤ ਅਤੇ 26 ਜਨਵਰੀ ਤੇ ਮਾਲੀ ਮਦਦ ਕਰਵਾਉਣ ਲਈ ਭਰੋਸਾ ਦਿੱਤਾ ਅਤੇ ਯਕੀਨ ਦਵਾਇਆ ਕਿ ਸਾਡੀ ਸਰਕਾਰ ਆਉਣ ਤੇ ਐਸੋਸੀਏਸ਼ਨ ਨਾਲ ਮਿਲ ਕੇ ਇਹਨਾਂ ਪਰਿਵਾਰਾਂ ਵਾਸਤੇ ਹੋਰ ਉਪਰਾਲੇ ਕੀਤੇ ਜਾਣਗੇ ਤਾਂ ਜੋ ਨਵੀਂ ਪੀੜੀ ਨੂੰ ਇਹਨਾਂ ਸ਼ਹੀਦਾਂ ਤੋਂ ਕੋਈ ਸਿਹਤ ਮਿਲ ਸਕੇ ਤੇ ਆਪਣੇ ਦੇਸ਼ ਨੂੰ ਹੋਰ ਮਜਬੂਤ ਬਣਾ ਸਕੀਏ। ਸੀਆਰਪੀਐਫ ਦੀ ਬਹੁਤ ਹੀ ਕਠਿਨ ਡਿਊਟੀ ਹੈ। ਜਿਸ ਜਗ੍ਹਾ ਤੇ ਵੀ ਦੰਗੇ ਫਸਾਦ ਜਾਂ ਕੋਈ ਦੇਸ਼ ਪ੍ਰਤੀ ਕੋਈ ਗਤੀਵਿਧੀਆਂ ਹੁੰਦੀਆਂ ਹਨ ਤਾਂ ਇਹ ਸੀਆਰਪੀਐਫ ਦੇ ਜਵਾਨ ਨਿਰਪੱਖ ਹੋ ਕੇ ਕੰਮ ਕਰਦੇ ਹਨ। ਉਹਨਾਂ ਨੇ ਸੀਆਰਪੀਐਫ ਦੀ ਫੋਰਸ ਨੂੰ ਸਲੂਟ ਕੀਤਾ ਅਤੇ ਮਾਣ ਮਹਿਸੂਸ ਕੀਤਾ।

ਐਕਸ ਆਈਜੀ ਅਮਰਜੀਤ ਸਿੰਘ ਸਿੱਧੂ ਅਤੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਪੰਜਾਬ ਕੇਸਰੀ ਗਰੁੱਪ, ਅਵਿਨਾਸ਼ ਰਾਏ ਖੰਨਾ ਅਤੇ ਹੋਰ ਆਏ ਹੋਏ ਵੀਆਈਪੀਸ ਦਾ ਧੰਨਵਾਦ ਕੀਤਾ। ਆਏ ਹੋਏ ਸ਼ਹੀਦ ਪਰਿਵਾਰਾਂ ਨੂੰ ਪੂਰਨ ਭਰੋਸਾ ਦਿੱਤਾ ਕਿ ਐਸ਼ੋਸੀਏਸ਼ਨ ਵਚਨਬੱਧ ਹੈ ਕਿ ਜਿਸ ਤਰ੍ਹਾਂ 13 ਸਾਲਾਂ ਤੋਂ ਇਹਨਾਂ ਪਰਿਵਾਰਾਂ ਦਾ ਮਾਨ ਸਨਮਾਨ ਵਧਾਇਆ ਹੈ ਇਸੇ ਤਰ੍ਹਾਂ ਹੀ ਉਹਨਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਸਾਡੀ ਐਸੋਸੀਏਸ਼ਨ ਨੂੰ ਹਿੰਮਤ ਬਖਸ਼ੇ ਤਾਂ ਜੋ ਅਸੀਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਹੋਰ ਮਦਦ ਕਰ ਸਕੀਏ।

ਫਿਰੋਜ਼ਪੁਰ ਜ਼ਿਲ੍ਹੇ ਦੇ ਪੰਜਾਬੀ ਕਲਾਕਾਰ ਅਣਜਾਣ ਦਿਲਬਰ ਤੇ ਬੀਬੀ ਐਸ਼ਪ੍ਰੀਤ ਨੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਂਦੇ ਹੋਏ ਧਾਰਮਿਕ ਗੀਤਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਪਰਿਵਾਰਾਂ ਦਾ ਫੌਜੀਆਂ ਨਾਲ ਸੰਬੰਧਿਤ ਕਹਾਣੀਆਂ ਤੇ ਕਿੱਸੇ ਸੁਣਾ ਕੇ ਮਨੋਰੰਜਨ ਕੀਤਾ। ਲੋਕਾਂ ਨੇ ਤਾੜੀਆਂ ਵਜਾ ਕੇ ਪ੍ਰੋਗਰਾਮ ਦਾ ਪੂਰਾ ਆਨੰਦ ਮਾਣਿਆ।


ਪ੍ਰੋਗਰਾਮ ਦੇ ਅੰਤ ਵਿੱਚ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਲਿੰਦਰ ਸਿੰਘ ਕੰਡੀ ਅਤੇ ਹੋਰ ਅਹੁਦੇਦਾਰਾਂ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਏ ਹੋਏ 30 ਸ਼ਹੀਦ ਪਰਿਵਾਰਾਂ ਨੂੰ ਚੈੱਕ ਭੇਟ ਕਰਕੇ ਅਤੇ ਕੁਝ ਲੋੜਵੰਦ ਸਮਾਨ ਦੇ ਕੇ ਮਾਨ ਸਨਮਾਨ ਵੀ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਨੇ ਐਕਸ ਕਮਾਂਡਰ ਸਰਬਜੀਤ ਸਿੰਘ ਘੁੰਮਣ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜੋ ਆਪਣੇ ਵਿਦੇਸ਼ ਦੌਰੇ ਤੋਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਅਤੇ ਆਪਣਾ ਪੂਰਨ ਯੋਗਦਾਨ ਪਾ ਕੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ।

ਇਸ ਮੌਕੇ ਹੁਸ਼ਿਆਰਪੁਰ ਤੋਂ ਕਮਾਂਡਟ ਪ੍ਰਦੀਪ ਸਿੰਘ ਡੋਗਰਾ, ਡੀਐਸਪੀ ਸੁਰਿੰਦਰ ਸਿੰਘ ਭਟਨੂਰਾ, ਵਾਈਸ ਪ੍ਰਧਾਨ ਸੁੱਚਾ ਸਿੰਘ, ਡੀਐਸਪੀ ਛੱਜੂ ਰਾਮ ਜਲੰਧਰ, ਡਿਪਟੀ ਕਮਾਂਡਰ ਗੁਰਮੀਤ ਸਿੰਘ, ਡਿਪਟੀ ਕਮਾਂਡਰ ਗੁਰਮੇਜ ਸਿੰਘ, ਚੇਅਰਮੈਨ ਦੇਵਰਾਜ, ਬੋਧਰਾਜ ਪਠਾਨਕੋਟ, ਕੁਲਦੀਪ ਸਿੰਘ ਗੁਰਦਾਸਪੁਰ, ਮਹਿਲ ਸਿੰਘ ਫਰੀਦਕੋਟ, ਦਰਸ਼ਨ ਸਿੰਘ ਫਿਰੋਜ਼ਪੁਰ, ਬਲਵੀਰ ਸਿੰਘ ਰਠੋਰ, ਨਿਰਮਲ ਸਿੰਘ ਬੱਡੋ, ਕੁਲਤਾਰ ਸਿੰਘ ਤਲਵਾੜਾ, ਸ਼ੀਤਲ ਸਿੰਘ ਮੁਕੇਰੀਆਂ, ਸਤਪਾਲ ਸਿੰਘ ਡਰੋਲੀ, ਸੀਨੀਅਰ ਅਧਿਕਾਰੀ ਰਾਜਪਾਲ ਸਿੰਘ ਪੰਜਾਬ ਰੋਡਵੇਜ਼, ਮਹਿਲਾ ਪ੍ਰਧਾਨ ਕੁਲਵੀਰ ਕੌਰ, ਕਰਮਜੀਤ ਕੌਰ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top