Click on the Edit Content button to edit/add the content.

ਸੀਆਰਪੀਐਫ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਵਾਈਸ ਪ੍ਰਧਾਨ ਸਤਪਾਲ ਸਿੰਘ ਡਰੋਲੀ ਦਾ ਦਫਤਰ ਪਹੁੰਚਣ ਤੇ ਕੀਤਾ ਸਵਾਗਤ

ਜਲੰਧਰ – ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਜਦੋਂ 2012 ਵਿੱਚ ਹੋਂਦ ਵਿੱਚ ਆਈ ਸਤਪਾਲ ਸਿੰਘ ਡਰੋਲੀ ਉਸ ਵੇਲੇ ਪਹੁੰਚ ਕੇ ਐਸੋਸੀਏਸ਼ਨ ਦੀਆਂ ਸੇਵਾਵਾਂ ਵਿੱਚ ਲੱਗ ਗਏ ਤਾਂ ਐਸੋਸੀਏਸ਼ਨ  ਨੇ ਇਹਨਾਂ ਨੂੰ ਜ਼ਿਲ੍ਹਾ ਜਲੰਧਰ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ। ਸਤਪਾਲ ਸਿੰਘ ਨੇ ਅੱਜ ਤੱਕ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਜਾਰੀ ਰੱਖੀਆਂ ਹਨ। ਹੁਣ ਉਹਨਾਂ ਦੇ ਸੱਟ ਲੱਗਣ ਕਾਰਨ ਇਹ ਸੇਵਾਵਾਂ ਉਹ ਆਪਣੇ ਸਕੂਟਰ ਤੇ ਆਟੋ ਰਾਹੀਂ ਕਰਦੇ ਹਨ। ਇਹਨਾਂ ਨੂੰ ਕੰਮ ਕਰਨ ਦਾ ਬਹੁਤ ਜਨੂਨ ਹੈ ਤੇ ਸੀਆਰਪੀਐਫ ਦੇ ਨਮਕ ਦੀ ਅੱਜ ਵੀ ਕਦਰ ਕਰਦੇ ਹਨ। ਸੀਆਰਪੀਐਫ ਤੋਂ ਬਾਅਦ ਇਹਨਾਂ ਨੇ ਬਿਜਲੀ ਬੋਰਡ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਅੱਜ ਫਿਰ ਐਸ਼ੋਸੀਏਸ਼ਨ ਨਾਲ ਜੁੜੇ। ਐਸ਼ੋਸੀਏਸ਼ਨ ਦੀ ਟੀਮ ਇਹਨਾਂ ਦਾ ਦਿਲੋਂ ਸਤਿਕਾਰ ਕਰਦੀ ਹੈ ਜੋ ਸਮੇਂ ਸਮੇਂ ਤੇ ਮੀਟਿੰਗਾਂ ਅਤੇ ਦਫਤਰ ਆ ਕੇ ਸ਼ਹੀਦ ਪਰਿਵਾਰਾਂ ਬਾਰੇ ਚਰਚਾ ਕਰਦੇ ਰਹਿੰਦੇ ਹਨ। ਇਹੋ ਜਿਹੇ ਨੌਜਵਾਨ ਸਮਾਜ ਵਿੱਚ ਬਹੁਤ ਘੱਟ ਮਿਲਦੇ ਹਨ ਜੋ ਆਪਣੇ ਸਮੇਂ ਵਿੱਚੋਂ ਲੋਕਾਂ ਦੀ ਸੇਵਾ ਕਰਦੇ ਹਨ। ਸਤਪਾਲ ਸਿੰਘ ਡਰੋਲੀ ਇੱਕ ਸਕੂਲ ਦੀ ਸੇਵਾ ਵੀ ਨਿਭਾ ਰਹੇ ਹਨ ਜੋ ਬੱਚਿਆਂ ਨੂੰ ਮਾਂ ਪਿਓ ਨਹੀਂ ਪੜਾ ਸਕਦੇ ਉਹਨਾਂ ਬੱਚਿਆਂ ਦੀ ਦੇਖਭਾਲ ਕਰਦੇ ਹਨ ਅਤੇ ਮੁਫਤ ਸਿੱਖਿਆ ਦਵਾਉਂਦੇ ਹਨ। ਐਸੋਸੀਏਸ਼ਨ ਇਹਨਾਂ ਦਾ ਮਾਨ ਸਨਮਾਨ ਕਰਦੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਸਤਪਾਲ ਸਿੰਘ ਦਾ ਦਫਤਰ ਪਹੁੰਚਣ ਤੇ ਸਰੋਪਾ ਪਾ ਕੇ ਸਤਿਕਾਰ ਕੀਤਾ ਗਿਆ ਅਤੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ। ਜੈ ਹਿੰਦ।

Table of Contents

Scroll to Top