ਜਲੰਧਰ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਦੀਵਾਲੀ ਦੇ ਤਿਉਹਾਰ ਤੇ ਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਕੀਤਾ। ਜਿਸ ਵਿੱਚ ਡਾ. ਗੁਰਬੀਰ ਸਿੰਘ ਗਿੱਲ oxford ਹਸਪਤਾਲ ਅਤੇ ਸਰਦਾਰ ਰਣਤੇਜ ਸਿੰਘ ਪਵਾਰ ਐਮ. ਡੀ. ਗਿਆਨੀ ਫਾਰਮ ਚੀਫ ਗੈਸਟ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਹੀਦ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਅਤੇ ਹੋਰ ਅਹੁਦੇਦਾਰਾਂ ਨੇ ਆਏ ਹੋਏ ਮਹਿਮਾਨਾਂ ਦਾ ਗਰੁੱਪ ਸੇਟਰ ਪਹੁੰਚਣ ਤੇ ਬੂਕੇ ਦੇ ਕੇ ਜੀ ਆਇਆ ਕੀਤਾ।
ਗਰੁੱਪ ਸੇਟਰ ਦੇ ਡੀਆਈਜੀ ਰਕੇਸ਼ ਰਾਉ ਜੀ ਦੇ ਹੁਕਮਾਂ ਅਨੁਸਾਰ ਗਰੁੱਪ ਸੇਟਰ ਦੇ ਕਮਾਂਡਰ ਸ਼ੈਲੇਂਦਰ ਸਿੰਘ ਯਾਦਵ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਸ਼ਹੀਦ ਪਰਿਵਾਰਾਂ ਦੀਆਂ ਆ ਰਹੀਆਂ ਮੁਸ਼ਕਲਾਂ ਵੀ ਸੁਣੀਆਂ। ਡਾ. ਗੁਰਬੀਰ ਸਿੰਘ ਗਿੱਲ ਅਤੇ ਰਣਤੇਜ ਸਿੰਘ ਪਵਾਰ ਨੇ ਸ਼ਹੀਦ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ਤੇ ਆਪਣੀ ਸਪੀਚ ਰਾਹੀ ਪੂਰਨ ਭਰੋਸਾ ਦਿੱਤਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇਹਨਾਂ ਪਰਿਵਾਰਾਂ ਦੀ ਹਰ ਤਰ੍ਹਾਂ ਨਾਲ ਮੱਦਦ ਕੀਤੀ ਜਾਵੇ। ਡਾਕਟਰ ਗੁਰਬੀਰ ਸਿੰਘ ਗਿੱਲ ਹਰ ਸਾਲ ਇਹਨਾਂ ਪਰਿਵਾਰਾਂ ਦੇ ਮਾਨ ਸਨਮਾਨ ਲਈ ਗਰੁੱਪ ਸੈਂਟਰ ਜਲੰਧਰ ਪਹੁੰਚ ਕੇ ਵਿਸ਼ੇਸ਼ ਤੌਰ ਤੇ ਆਪਣਾ ਯੋਗਦਾਨ ਪਾਉਂਦੇ ਹਨ। ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਜਦੋਂ ਸਪੀਚ ਕੀਤੀ ਅਤੇ ਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੀ ਚਰਚਾ ਕੀਤੀ ਤਾਂ ਸਟੇਜ ਤੇ ਬੈਠੇ ਵੀ.ਆਈ.ਪੀ. ਅਤੇ ਆਏ ਹੋਏ ਸ਼ਹੀਦ ਪਰਿਵਾਰਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।
ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਸੀ.ਆਰ.ਪੀ.ਐਫ. ਦੇ ਉਹਨਾਂ ਸ਼ਹੀਦ ਜਵਾਨਾਂ ਦੀ ਤਰੀਫ ਕੀਤੀ ਜਿਹੜੇ ਇੱਕਲਿਆਂ ਹੀ ਲੱਖਾਂ ਦੇ ਬਰਾਬਰ ਸਨ। ਕਈ ਇਸ ਤਰ੍ਹਾਂ ਦੇ ਸ਼ਹੀਦ ਹੋਏ ਜਿਹੜੇ ਇਕੱਲੇ ਹੀ ਪਹਾੜੀ ਦੀ ਟਿੱਕਰੀ ਤੇ ਬੈਠ ਕੇ ਦੁਸ਼ਮਣਾ ਨੂੰ ਸਾਰੀ ਰਾਤ ਰੋਕ ਰੱਖਦੇ, ਸ਼ਹੀਦ ਅਸ਼ੋਕ ਕੁਮਾਰ ਵਰਗੇ ਯੋਧਿਆਂ ਦੀ ਵੀ ਮਿਸਾਲ ਪੇਸ਼ ਕੀਤੀ ਗਈ ਜੋ ਤਿਰੰਗੇ ਦੀ ਆਣ ਸ਼ਾਨ ਲਈ 26 ਜਨਵਰੀ ਨੂੰ ਤਿਰੰਗੇ ਸਮੇਤ ਸ਼ਹੀਦੀ ਦੇ ਗਏ। ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਉਹਨਾਂ ਦਲੇਰ ਮਾਵਾਂ ਦੀ ਤਾਰੀਫ ਵੀ ਕੀਤੀ ਜਿਨਾਂ ਨੇ ਛੁੱਟੀ ਆਏ ਹੋਏ ਆਪਣੇ ਪੁੱਤਰਾ ਨੂੰ ਬੜੀ ਦਲੇਰੀ ਨਾਲ ਦਿਲ ਬੰਨ ਕੇ ਕਾਰਗਿਲ ਦੀ ਲੜਾਈ ਵਿੱਚ ਭੇਜਿਆ ਅਤੇ ਨਾਲ ਹੀ ਪ੍ਰੋਗਰਾਮ ਵਿੱਚ ਬੈਠੀਆਂ ਹੋਈਆਂ ਵੀਰ ਨਾਰੀਆਂ ਨੂੰ ਵੀ ਸਲੂਟ ਕੀਤਾ।
ਐਸ਼ੋਸੀਏਸ਼ਨ ਦੇ ਉਹਨਾਂ ਜਵਾਨਾਂ ਦਾ ਮਾਨ ਸਨਮਾਨ ਵੀ ਕੀਤਾ ਜੋ ਹਮੇਸ਼ਾ ਐਸ਼ੋਸੀਏਸ਼ਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ। ਆਏ ਹੋਏ ਖਾਸ ਮਹਿਮਾਨਾਂ ਨੂੰ ਵਿਸ਼ੇਸ਼ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ। ਪ੍ਰਧਾਨ ਕੰਢੀ ਨੇ ਐਸ਼ੋਸੀਏਸ਼ਨ ਦੀ ਟੀਮ ਦਾ ਧੰਨਵਾਦ ਕੀਤਾ ਜੋ ਹਮੇਸ਼ਾ ਸਮੇਂ ਸਮੇਂ ਤੇ ਇਹਨਾਂ ਪ੍ਰੋਗਰਾਮਾਂ ਨੂੰ ਉਲੀਕਦੇ ਹਨ ਅਤੇ ਸਿਰੇ ਵੀ ਚੜਾਉਂਦੇ ਹਨ। ਗਰੁੱਪ ਸੈਂਟਰ ਦੇ ਡੀਆਈਜੀ ਰਕੇਸ਼ ਰਾਓ, ਕਮਾਂਡਰ ਸ਼ੈਲੇਂਦਰ ਸਿੰਘ ਯਾਦਵ ਅਤੇ ਗਰੁੱਪ ਸੈਂਟਰ ਦੀ ਟੀਮ ਦਾ ਧੰਨਵਾਦ ਕੀਤਾ, ਜਿਨਾਂ ਦੇ ਸਹਿਯੋਗ ਨਾਲ ਸ਼ਹੀਦ ਪਰਿਵਾਰਾਂ ਦਾ ਮਾਨ ਸਨਮਾਨ ਕੀਤਾ ਗਿਆ।
ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਪੰਜਾਬ ਕੇਸਰੀ ਗਰੁੱਪ ਦੇ ਐਮਡੀ ਪਦਮ ਸ਼੍ਰੀ ਵਿਜੇ ਚੋਪੜਾ ਜੀ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ, ਜਿਨਾਂ ਤੇ ਉਪਦੇਸ਼ ਨਾਲ ਇਹ ਦਿਨ ਮਨਾਏ ਜਾਂਦੇ ਹਨ ਅਤੇ ਪ੍ਰੋਗਰਾਮਾਂ ਵਿੱਚ ਪੂਰਨ ਸਹਿਯੋਗ ਦਿੰਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਕੁਝ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਡੀਐਸਪੀ ਸੁਰਿੰਦਰ ਸਿੰਘ ਭਟਨੂਰਾ, ਸਰਪੰਚ ਮਲਕੀਤ ਸਿੰਘ ਸੀ.ਆਰ.ਪੀ.ਐਫ., ਸੁੱਚਾ ਸਿੰਘ ਪ੍ਰਧਾਨ ਕਪੂਰਥਲਾ, ਕੁਲਦੀਪ ਸਿੰਘ ਪ੍ਰਧਾਨ ਜਲੰਧਰ, ਜਸਵਿੰਦਰ ਸਿੰਘ ਵਾਇਸ ਪ੍ਰਧਾਨ, ਸੁਖਵਿੰਦਰ ਸਿੰਘ ਪ੍ਰਧਾਨ ਅੰਮ੍ਰਿਤਸਰ, ਦਲਬੀਰ ਸਿੰਘ ਵਾਇਸ ਪ੍ਰਧਾਨ ਬਾਬਾ ਬਕਾਲਾ, ਬੋਧਰਾਜ ਪਠਾਨਕੋਟ, ਇੰਸਪੈਕਟਰ ਰਾਜਕੁਮਾਰ ਦੀਨਾ ਨਗਰ, ਮਹਿਲਾ ਪ੍ਰਧਾਨ ਕੁਲਬੀਰ ਕੌਰ, ਸੀਮਾ ਮਹਿਰਾ ਤਲਵਾੜਾ (ਸ਼ਹੀਦ ਪਰਿਵਾਰ) ਅਮਰਜੀਤ ਕੌਰ ਮਹਿਲਾ ਬਟਾਲੀਅਨ ਸੀ.ਆਰ.ਪੀ.ਐਫ, ਚੇਅਰਮੈਨ ਦੇਵਰਾਜ, ਮਹਿਲ ਸਿੰਘ ਫਰੀਦਕੋਟ, ਬਲਵਿੰਦਰ ਸਿੰਘ ਮੋਗਾ, ਚੇਅਰਮੈਨ ਸਤਨਾਮ ਸਿੰਘ ਰੰਧਾਵਾ, ਰਣਜੀਤ ਸਿੰਘ ਖਾਲਸਾ, ਤਰਸੇਮ ਸਿੰਘ ਡਰੋਲੀ ਆਦਿ ਹਾਜਰ ਸਨ।