ਜਲੰਧਰ (ਬਿਊਰੋ ਰਿਪੋਰਟ) – ਸੀਆਰਪੀਐਫ ਦੇ ਸ਼ਹੀਦ ਹੋਏ ਜੁਆਨਾਂ ਦਾ ਪਿਛਲੇ ਦਿਨੀ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ 18/04/2024 ਨੂੰ ਮਨਾਇਆ ਗਿਆ। ਇਸ ਸੰਮੇਲਨ ਵਿੱਚ ਸ਼ਹਿਰ ਦੀਆਂ ਬਹੁਤ ਸਾਰੀਆਂ ਹਸਤੀਆਂ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਵੀ ਹਿੱਸਾ ਲਿਆ। ਸੀਆਰਪੀਐਫ ਐਸੋਸੀਏਸ਼ਨ ਇਹ ਸੰਮੇਲਨ ਸਾਲ ਵਿੱਚ ਦੋ ਵਾਰ ਗਰੁੱਪ ਸੈਟਰ ਜਲੰਧਰ ਵਿੱਚ ਕਰਵਾਉਂਦੇ ਹਨ। ਗਰੁੱਪ ਸੈਟਰ ਦੇ ਸਹਿਯੋਗ ਨਾਲ ਹਰ ਮਹੀਨੇ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਸ ਦੀ ਮੀਟਿੰਗ ਵੀ ਕਰਦੇ ਹਨ। ਇਸ ਮਹੀਨੇ ਵਿੱਚ ਡੀਆਈਜੀ ਸ਼੍ਰੀ ਰਾਕੇਸ਼ ਰਾਉ ਜੀ ਦੇ ਹੁਕਮਾਂ ਅਨੁਸਾਰ ਇਹ ਸੰਮੇਲਨ ਕਰਵਾਇਆ ਗਿਆ। ਸ਼ਹਿਰ ਦੇ ਮੰਨੇ ਪ੍ਰਮੰਨੇ ਡਾਕਟਰ ਬੀ. ਐਸ. ਜੌਹਲ ਨੇ ਵੀ ਆਪਣਾ ਵਡਮੁੱਲਾ ਯੋਗਦਾਨ ਪਾਇਆ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਐਸੋਸੀਏਸ਼ਨ ਵੱਲੋਂ ਡਾਕਟਰ ਜੌਹਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਤਿਕਾਰ ਕੀਤਾ। ਡਾਕਟਰ ਜੌਹਲ ਇੱਕ ਬਹੁਤ ਹੀ ਵਧੀਆ ਮੱਦਦਗਾਰ ਡਾਕਟਰ ਹਨ। ਸੀਆਰਪੀਐਫ ਦੇ ਐਕਸਮੈਨ ਜੋ ਸੀਜੀਐਚਐਸ ਕਾਰਡ ਤੋਂ ਬਿਨਾਂ ਹਨ, ਡਾਕਟਰ ਜੌਹਲ ਐਸੋਸੀਏਸ਼ਨ ਦੇ ਇੱਕ ਕਹਿਣ ਤੇ ਮੁਸੀਬਤ ਵਿੱਚ ਉਨ੍ਹਾਂ ਦੀ ਮੱਦਦ ਕਰਦੇ ਹਨ। ਡਾਕਟਰ ਜੌਹਲ ਪਿਛਲੇ ਕਈ ਸਾਲਾਂ ਤੋਂ ਐਸੋਸੀਏਸ਼ਨ ਦੀ ਮੱਦਦ ਕਰ ਰਹੇ ਹਨ। ਰਾਮਾਂ ਮੰਡੀ ਵਿੱਚ ਕੋਈ ਵੀ ਧਾਰਮਿਕ ਸਮਾਗਮ ਹੁੰਦਾ ਹੈ ਤਾਂ ਡਾਕਟਰ ਜੌਹਲ ਵਧ ਚੜ ਕੇ ਹਿੱਸਾ ਲੈਦੇ ਹਨ ਅਤੇ ਆਪਣੇ ਹਸਪਤਾਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਡਾਕਟਰ ਜੌਹਲ ਪੰਜਾਬ ਅਤੇ ਹੋਰ ਰਾਜਾਂ ਵਿੱਚ ਵੀ ਸੀਆਰਪੀਐਫ ਦੇ ਜੁਆਨਾਂ ਦੀ ਮੱਦਦ ਕਰਦੇ ਹਨ। ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਆਪਣੀ ਐਸੋਸੀਏਸ਼ਨ ਵੱਲੋਂ ਸ਼ਹਿਰ ਦੇ ਮੰਨੇ ਪ੍ਰਮੰਨੇ ਡਾਕਟਰ ਜੌਹਲ ਦਾ ਧੰਨਵਾਦ ਕਰਦੇ ਹਨ, ਜੋ ਉਹਨਾਂ ਨੂੰ ਹਰ ਸਾਲ ਹੌਂਸਲਾ ਅਫ਼ਜ਼ਾਈ ਕਰਦੇ ਹਨ। ਅਜਿਹੇ ਡਾਕਟਰਾਂ ਦੀ ਸਮਾਜ ਵਿੱਚ ਬਹੁਤ ਲੋੜ ਹੈ, ਜੋ ਲੋਕਾਂ ਦੀ ਭਲਾਈ ਲਈ ਆਪਣਾ ਹਮੇਸ਼ਾ ਯੋਗਦਾਨ ਪਾਉਂਦੇ ਹਨ।
- +91 99148 68600
- info@livepunjabnews.com