ਸ਼ਹੀਦ ਪਰਿਵਾਰਾਂ ਦੀ ਮਦਦ ਕਰਨ ਵਾਲੀ ਪੰਜਾਬ ਕੇਸਰੀ ਅਖਬਾਰ ਨਾਲ ਹਮੇਸ਼ਾ ਖੜ੍ਹੀ ਹੈ CRPF ਐਕਸਮੈਨ ਵੇਲਫੇਅਰ ਐਸ਼ੋਸੀਏਸ਼ਨ ਪੰਜਾਬ

ਜਲੰਧਰ – ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਐਕਸ ਕਮਾਂਡੈਂਟ ਸਰਬਜੀਤ ਸਿੰਘ ਘੁੰਮਣ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਕੇਸਰੀ ਅਖਬਾਰ ਪਿਛਲੇ ਸਮੇਂ ਤੋਂ ਹਿੰਦੁਸਤਾਨ ਦੇ ਪੈਰਾਂ ਮਿਲਟਰੀ ਫੋਰਸ ਦੇ ਜੋ ਜਵਾਨ ਸ਼ਹੀਦ ਹੋਏ ਸਨ ਉਨ੍ਹਾਂ ਦੇ ਪਰਿਵਾਰਾਂ ਦੀ ਲਗਾਤਾਰ ਮੱਦਦ ਕਰਦੀ ਆ ਰਹੀ ਹੈ। ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਦੇਸ਼ ਦੀ ਆਨ ਅਤੇ ਸ਼ਾਨ ਦੀ ਲੜਾਈ ਲੜਦਿਆਂ ਆਪਣੇ ਪਰਿਵਾਰ ਦੇ ਦੋ ਮੈਂਬਰ ਸ਼ਹੀਦੀ ਦੇ ਚੁੱਕੇ ਹਨ ਪਰ ਫਿਰ ਵੀ ਇਹ ਪਰਿਵਾਰ ਦੇਸ਼ ਦੀ ਆਨ ਅਤੇ ਸ਼ਾਨ ਲਈ ਡਟੇ ਰਹੇ ਤੇ ਨਾ ਕਿਸੇ ਗੱਲੋ ਘਬਰਾਏ ਨਾ ਹੀ ਇਹਨਾਂ ਦੀ ਕਲਮ ਰੁੱਕੀ। ਉਹਨਾਂ ਕਿਹਾ ਕਿ ਇਹ ਪ੍ਰੈਸ ਹਮੇਸ਼ਾ ਲੋਕਾਂ ਦੀ ਭਲਾਈ ਦੇ ਕਾਰਜ ਕਰਦੀ ਰਹਿੰਦੀ ਹੈ ਅਤੇ ਹਮੇਸ਼ਾ ਬੇਸਹਾਰਾ ਪਰਿਵਾਰਾਂ ਦੀ ਮੱਦਦ ਵੀ ਕਰਦੀ ਹੈ। ਸੀਆਰਪੀਏਫ਼ ਐਕਸਮੈਨ ਵੇਲਫੇਅਰ ਐਸ਼ੋਸੀਏਸ਼ਨ ਪੰਜਾਬ ਸਾਲ ਵਿੱਚ ਦੋ ਵਾਰ ਪੰਜਾਬ ਕੇਸਰੀ ਅਖਬਾਰ ਦੇ ਮੱਦਦ ਨਾਲ ਸ਼ਹੀਦ ਪਰਿਵਾਰਾਂ ਲਈ ਪ੍ਰੋਗਰਾਮ ਕਰਦੀ ਹੈ। ਜਦੋਂ ਵੀ ਪੈਰਾਂ ਮਿਲਟਰੀ ਫੋਰਸ ਦੇ ਜਵਾਨਾ ਨੂੰ ਕਿਸੇ ਤਰ੍ਹਾਂ ਦੀ ਮੱਦਦ ਦੀ ਲੋੜ ਹੁੰਦੀ ਹੈ ਤਾਂ ਪੰਜਾਬ ਕੇਸਰੀ ਗਰੁੱਪ ਮਦਦ ਲਈ ਹਮੇਸ਼ਾ ਅੱਗੇ ਆਉਦੀ ਹੈ। ਪੰਜਾਬ ਕੇਸਰੀ ਅਖਬਾਰ ਪੰਜਾਬ ਅਤੇ ਜੰਮੂ ਕਸ਼ਮੀਰ ਬਾਰਡਰ ਦੇ ਪਿੰਡਾਂ ਵਿੱਚ ਜਾ ਕੇ ਲੋੜਵੰਦਾਂ ਨੂੰ ਮਿਲਦੇ ਹਨ ਅਤੇ ਸਮੇਂ ਸਮੇਂ ਤੇ ਮਦਦ ਵੀ ਕਰਦੇ ਹਨ। ਸਰਕਾਰਾ ਨੂੰ ਚਾਹੀਦਾ ਹੈ ਕਿ ਇਹੋ ਜਿਹੀ ਪ੍ਰੈਸ ਅਤੇ ਪਰਿਵਾਰ ਨੂੰ ਹੋਰ ਸਹਿਯੋਗ ਦੇਣ ਨਾ ਕਿ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੀਆਰਪੀਏਫ਼ ਐਕਸਮੈਨ ਵੇਲਫੇਅਰ ਐਸ਼ੋਸੀਏਸ਼ਨ ਪੰਜਾਬ ਦੇ ਸ਼ਹੀਦ ਪਰਿਵਾਰ ਅਤੇ ਐਕਸਮੈਨ ਇਸ ਪ੍ਰੈਸ ਨਾਲ ਹਮੇਸ਼ਾ ਖੜ੍ਹੇ ਹਨ ਅਤੇ ਉਨ੍ਹਾਂ ਦੀ ਚੜਦੀ ਕਲਾ ਦੀ ਅਰਦਾਸ ਵੀ ਵਾਹਿਗੁਰੂ ਅੱਗੇ ਕਰਦੇ ਹਨ ਸੋ ਪ੍ਰੈਸ ਹਮੇਸ਼ਾ ਉਨ੍ਹਾਂ ਲਈ ਕੁਝ ਨਾ ਕੁਝ ਉਪਰਾਲੇ ਕਰਦੀ ਰਹਿੰਦੀ ਹੈ।ਇਸ ਮੌਕੇ ਡੀਐਸਪੀ ਸੁਰਿੰਦਰ ਸਿੰਘ ਭਟਨੂਰਾ, ਡੀਐਸਪੀ ਅਜੀਤ ਸਿੰਘ ਹਿਮਾਚਲ ਪ੍ਰਦੇਸ਼, ਸੁੱਚਾ ਸਿੰਘ ਪ੍ਰਧਾਨ ਕਪੂਰਥਲਾ, ਚੇਅਰਮੈਨ ਦੇਵਰਾਜ ਸਿੰਘ ਦਸੂਹਾ, ਤਰਸੇਮ ਸਿੰਘ ਡਰੋਲੀ, ਕੁਲਦੀਪ ਸਿੰਘ ਕਾਲਰਾ, ਸਤਵੀਰ ਸਿੰਘ, ਕੁਲਵੀਰ ਕੌਰ, ਸੋਨੀਆ ਸ਼ਰਮਾ, ਗੁਰਮੀਤ ਕੌਰ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top