ਜਲੰਧਰ- ਸਭ ਤੋਂ ਪਹਿਲਾਂ ਸੀ.ਆਰ.ਪੀ.ਐਫ. ਦੇ ਸਭ ਤੋਂ ਪਹਿਲੇ ਸ਼ਹੀਦ ਸਰਵਣ ਦਾਸ ਪਿੰਡ ਕਿੱਤਣਾ ਦੇ ਪਿੰਡ ਬਰਸੀ ਮਨਾਈ ਗਈ। ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸ਼ੋਸੀਏਸ਼ਨ ਪੰਜਾਬ ਨੇ ਡੀ ਆਈ ਜੀ ਸੁਨੀਲ ਥੋਰਪੇ ਦੇ ਸਹਿਯੋਗ ਨਾਲ ਸ਼ਹੀਦ ਸਰਵਣ ਦਾਸ ਦੇ ਪਿੰਡ ਇੱਕ ਪਾਰਕ, ਬੁੱਤ ਅਤੇ ਸਕੂਲ ਦਾ ਨਾਮ ਸ਼ਹੀਦ ਸਰਵਣ ਦਾਸ ਦੇ ਨਾਮ ਨਾਲ ਜੋੜਨ ਦਾ ਉਪਰਾਲਾ ਸ਼ੁਰੂ ਕੀਤਾ। ਬਹੁਤ ਉਪਰਾਲੇ ਕਰਨ ਤੋਂ ਬਾਅਦ ਡੀ ਆਈ ਜੀ ਸੁਨੀਲ ਥੋਰਪੇ ਦੇ ਸਹਿਯੋਗ ਨਾਲ ਸਰਕਾਰਾਂ ਤੱਕ ਪਹੁੰਚ ਕੀਤੀ ਗਈ।

ਪਿੰਡ ਵਿੱਚ ਪੰਚਾਇਤ ਦੇ ਸਹਿਯੋਗ ਨਾਲ ਸ਼ਹੀਦ ਸਰਵਣ ਦਾਸ ਦੀ ਪਾਰਕ ਬਣਾਈ ਗਈ ਅਤੇ ਪਾਰਕ ਵਿੱਚ ਇੱਕ ਬੁੱਤ ਵੀ ਲਗਾਇਆ ਗਿਆ। ਪਿੰਡ ਦੇ ਸਕੂਲ ਦਾ ਨਾਮ ਵੀ ਸ਼ਹੀਦ ਸਰਵਣ ਦਾਸ ਦੇ ਨਾਮ ਨਾਲ ਜੋੜਿਆ ਗਿਆ। ਸ਼ਹੀਦ ਸਰਵਣ ਦਾਸ ਦੇ ਜਨਮ ਸਥਾਨ ਤੇ ਹੋਟ ਸਪ੍ਰਿੰਗ ਦੀ ਤਰ੍ਹਾਂ ਇੱਕ ਸ਼ਹੀਦ ਸਮਰੋਹ ਬਣਾਇਆ ਗਿਆ ਅਤੇ ਇੱਕ ਫੋਟੋ ਗੈਲਰੀ ਵੀ ਤਿਆਰ ਕੀਤੀ ਗਈ। ਜਿਸ ਦਾ ਸਾਰਾ ਖਰਚਾ ਪਰਿਵਾਰ ਵੱਲੋਂ ਹੀ ਕੀਤਾ ਗਿਆ।

ਹੁਣ ਵੀ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸ਼ੋਸ਼ੀਏਸ਼ਨ ਪੰਜਾਬ ਹਰ ਸਾਲ 21 ਅਕਤੂਬਰ ਨੂੰ ਸ਼ਹੀਦ ਸਰਵਣ ਦਾਸ ਦੇ ਪਿੰਡ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਇਸੇ ਤਰ੍ਹਾਂ ਸੀ.ਆਰ.ਪੀ.ਐਫ. ਐਸੋਸੀਏਸ਼ਨ ਪੰਜਾਬ ਨੇ ਸਾਰਿਆਂ ਸ਼ਹੀਦਾਂ ਨੂੰ ਧਿਆਨ ਵਿੱਚ ਰੱਖ ਕੇ ਸਰਕਾਰਾਂ ਦੇ ਸਹਿਯੋਗ ਨਾਲ ਉਹਨਾਂ ਦੇ ਪਿੰਡਾਂ ਵਿੱਚ ਗੇਟ ਵੀ ਬਣਾਏ ਗਏ ਪਰ ਬਹੁਤ ਸਾਰੇ ਗੇਟ ਬਣਾਉਣੇ ਹਲੇ ਬਾਕੀ ਸਨ।

ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਉਪਰਾਲੇ ਨਾਲ ਸ਼ਹੀਦਾਂ ਦੀ ਫੋਟੋ ਅਤੇ ਉਹਨਾਂ ਦੀ ਗਾਥਾ ਸਕੂਲਾਂ ਵਿੱਚ ਲਗਾਉਣ ਦੀ ਡੀਜੀਪੀ ਸੀ.ਆਰ.ਪੀ.ਐਫ. ਨੂੰ ਬੇਨਤੀ ਕੀਤੀ ਅਤੇ ਡੀਜੀਪੀ ਨੇ ਬੇਨਤੀ ਨੂੰ ਮਨਜ਼ੂਰੀ ਵੀ ਦੇ ਦਿੱਤੀ। ਬਹੁਤ ਸਾਰੇ ਸ਼ਹੀਦਾਂ ਦੀਆਂ ਫੋਟੋਆਂ ਉਹਨਾਂ ਦੇ ਪਿੰਡਾਂ ਦੇ ਸਕੂਲਾਂ ਵਿੱਚ ਲੱਗ ਵੀ ਚੁੱਕੀਆਂ ਹਨ।

ਸੀਆਰਪੀਐਫ ਐਸੋਸੀਏਸ਼ਨ ਪੰਜਾਬ ਦੇ ਉਪਰਾਲੇ ਨਾਲ ਪੰਜਾਬ ਕੇਸਰੀ ਗਰੁੱਪ ਵੱਲੋਂ ਇੱਕ ਇਕ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਅਤੇ ਹੁਣ ਪੰਜਾਬ ਦੇ ਹਰ ਸੀ.ਆਰ.ਪੀ.ਐਫ. ਦੇ ਸ਼ਹੀਦ ਦੇ ਪਰਿਵਾਰ ਨੂੰ ਇਹ ਰਾਸ਼ੀ ਦਿੱਤੀ ਜਾਂਦੀ ਹੈ। ਸ਼ਹੀਦਾਂ ਦੇ ਪਰਿਵਾਰਾਂ ਦੇ ਸਨਮਾਨ ਲਈ ਐਸੋਸੀਏਸ਼ਨ ਪੰਜਾਬ ਵੱਲੋਂ ਗਰੁੱਪ ਸੈਂਟਰ ਜਲੰਧਰ ਵਿੱਚ ਸਾਲ ਵਿੱਚ ਦੋ ਪ੍ਰੋਗਰਾਮ ਅਯੋਜਿਤ ਕੀਤੇ ਜਾਂਦੇ ਹਨ।

ਮਾਰਚ ਅਪ੍ਰੈਲ ਵਿੱਚ ਇੱਕ ਵੱਡਾ ਪ੍ਰੋਗਰਾਮ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਕਰਵਾਇਆ ਜਾਂਦਾ ਹੈ ਅਤੇ ਦੂਜਾ ਦਿਵਾਲੀ ਦੇ ਤਿਉਹਾਰ ਤੇ ਪ੍ਰੋਗਰਾਮ ਕਰਵਾ ਕੇ ਇਹਨਾਂ ਸ਼ਹੀਦਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ। ਇਹਨਾਂ ਪਰਿਵਾਰਾਂ ਦੇ ਸਨਮਾਨ ਲਈ ਖਾਸ ਮਹਿਮਾਨ ਸ਼ਿਰਕਤ ਕਰਦੇ ਹਨ। ਬਾਕੀ ਅਗਲੀ ਨਿਊਜ਼ ਵਿੱਚ ਚਲਦੇ ਹੈ


















































