CRPF ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ IG ਅਮਰਜੀਤ ਸਿੰਘ ਅਤੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਪੁਲਿਸ ਵੱਲੋਂ ਕਰਨਲ ਦੀ ਕੁੱਟਮਾਰ ਦੀ ਕੀਤੀ ਨਿਖੇਧੀ

ਜਲੰਧਰ- ਪਿਛਲੇ ਦਿਨੀ ਪੰਜਾਬ ਪੁਲਿਸ ਦੀ ਇੱਕ ਟੀਮ ਨੇ ਕਰਨਲ ਪੁਸ਼ਵਿੰਦਰ ਸਿੰਘ ਬਾਠ ਅਤੇ ਉਸਦੇ ਬੇਟੇ ਦੀ ਖਾਣਾ ਖਾਣ ਗਏ ਹੋਏ ਕੁੱਟਮਾਰ ਕੀਤੀ ਗਈ। ਕਰਨਲ ਬਾਠ ਤੇ ਪੰਜਾਬ ਪੁਲਿਸ ਦੇ ਮੁਲਾਜਮਾਂ ਦਾ ਗੱਡੀ ਪਾਰਕਿੰਗ ਨੂੰ ਲੈਕੇ ਤਕਰਾਰ ਹੋ ਗਿਆ ਸੀ। ਕਰਨਲ ਬਾਠ ਦੀ ਧਰਮ ਪਤਨੀ ਨੇ ਪੑੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੇ ਕਰਨਲ ਦੀ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਉਨ੍ਹਾਂ ਦੀ ਬਾਂਹ ਤੇ ਸੱਟ ਲੱਗ ਗਈ। ਕਰਨਲ ਦੇ ਬੇਟੇ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸਦੀ ਵੀ ਕੁੱਟਮਾਰ ਕੀਤੀ। ਪੰਜਾਬ ਪੁਲਿਸ ਦਾ ਇਹ ਬਹੁਤ ਹੀ ਘਟੀਆ ਰੱਵਈਆ ਹੈ ਕਿ ਉਨ੍ਹਾਂ ਨੇ ਇੰਡੀਅਨ ਆਰਮੀ ਦੇ ਅਫ਼ਸਰ ਤੇ ਹਮਲਾ ਕੀਤਾ।

ਇੰਡੀਅਨ ਆਰਮੀ ਦੇਸ਼ ਦੇ ਸੁਰਖਿਆ ਲਈ ਆਪਣੀਆਂ ਜਾਨਾਂ ਵਾਰ ਕੇ ਲੋਕਾਂ ਨੂੰ ਸੁਰਖਿਅਤ ਕਰਦੇ ਹਨ। ਪਰ ਪੁਲਿਸ ਨੇ ਲੋਕਾਂ ਦੀ ਸੁਰਖਿਆ ਕੀ ਕਰਨੀ, ਇਹਨਾਂ ਨੇ ਤਾਂ ਆਰਮੀ ਦੇ ਕਰਨਲ ਨੂੰ ਵੀ ਨਹੀਂ ਬਖਸ਼ਿਆ। ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਆਈਜੀ ਅਮਰਜੀਤ ਸਿੰਘ ਸਿੱਧੂ, ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਐਸੋਸੀਏਸ਼ਨ ਦੀ ਪੂਰੀ ਟੀਮ ਇਸ ਘਟਨਾ ਦੀ ਨਿਖੇਧੀ ਕਰਦੀ ਹੈ ਕਿ ਪੰਜਾਬ ਪੁਲਿਸ ਨੇ ਹਿੰਦੁਸਤਾਨ ਵਿੱਚ ਆਪਣਾ ਬਹੁਤ ਵਧੀਆ ਨਾਮ ਬਣਾਇਆ ਸੀ। ਅੱਤਵਾਦ ਦੇ ਸਮੇਂ ਵੀ ਪੰਜਾਬ ਪੁਲਿਸ ਨੇ ਚੰਗੀ ਭੂਮਿਕਾ ਨਿਭਾ ਕੇ ਪੰਜਾਬ ਪੁਲਿਸ ਦਾ ਨਾਮ ਉੱਚਾ ਕੀਤਾ ਸੀ। ਪੁਲਿਸ ਦੇ ਮੁਲਾਜਮਾਂ ਨੇ ਆਪਣੇ ਹੋਸ਼ ਖੋਹ  ਕੇ ਇਹਨਾਂ ਗੱਲਾਂ ਦੀ ਪਰਵਾਹ ਨਾ ਕਰਦੇ ਹੋਏ ਇੱਕ ਇੰਡੀਅਨ ਆਰਮੀ ਦੇ ਕਰਨਲ ਤੇ ਹਮਲਾ ਕਰ ਦਿੱਤਾ। ਇਹਨਾਂ ਪੁਲਿਸ ਮੁਲਾਜਮਾਂ ਨੂੰ ਇਹਨਾਂ ਦੀ ਕੀਤੀ ਹੋਈ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

Leave a Comment

Your email address will not be published. Required fields are marked *

Scroll to Top