CRPF ਐਕਸਮੈਨ ਐਸੋਸੀਏਸ਼ਨ ਪੰਜਾਬ ਜੁਲਾਈ ਮਹੀਨੇ ਦੀ ਮਹੀਨਾਵਾਰ ਮੀਟਿੰਗ ਹੋਵੇਗੀ ਇਸ ਹਫਤੇ – ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ

ਜਲੰਧਰ (ਬਿਊਰੋ ਰਿਪੋਰਟ) – ਸੀ.ਆਰ.ਪੀ.ਐਫ. ਵੈਲਫੇਅਰ ਐਸ਼ੋਸੀਏਸ਼ਨ ਪੰਜਾਬ ਦੀ ਇਸ ਮਹੀਨੇ ਦੀ ਮਹੀਨਾਵਾਰ ਮੀਟਿੰਗ ਗਰੁੱਪ ਸੈਂਟਰ ਜਲੰਧਰ ਦੇ ਡੀ.ਆਈ.ਜੀ. ਸ਼੍ਰੀ ਰਕੇਸ਼ ਰਾਓ ਜੀ ਦੇ ਹੁਕਮਾਂ ਅਨੁਸਾਰ 6 ਜੁਲਾਈ 2024 ਨੂੰ ਗਰੁੱਪ ਸੈਂਟਰ ਜਲੰਧਰ ਵਿਖੇ ਹੋਵੇਗੀ। ਮੀਟਿੰਗ ਦੀ ਸ਼ੁਰੂਆਤ ਪਹਿਲਾਂ ਦੀ ਤਰ੍ਹਾਂ ਸਵੇਰੇ 10 ਵਜੇ ਹੋਵੇਗੀ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਵੱਲੋਂ ਸਾਰੇ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਅਪੀਲ ਹੈ ਕਿ ਮੀਟਿੰਗ ਵਿੱਚ ਸ਼ਾਮਿਲ ਹੋ ਕੇ ਆਪਣੇ ਫਾਰਮਾਂ ਦਾ ਕੰਮ ਜਲਦ ਪੂਰਾ ਕਰਵਾਓ। ਜਿਹਨਾਂ ਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਨੇ ਸੀ ਜੀ ਐਚ ਐਸ ਅਤੇ ਕੰਟੀਨ ਦੇ ਕਾਰਡ ਨਹੀਂ ਬਣਾਏ, ਉਹ ਆਪਣੇ ਕਾਰਡ ਜਲਦ ਤੋਂ ਜਲਦ ਅਪਲਾਈ ਕਰਨ ਅਤੇ ਨਵੇਂ ਆਏ ਹੁਕਮਾਂ ਦੀ ਜਾਣਕਾਰੀ ਮੀਟਿੰਗ ਵਿੱਚ ਹਾਜ਼ਰ ਹੋ ਕੇ ਪ੍ਰਾਪਤ ਕਰਨ। ਸਾਰੇ ਐਕਸਮੈਨ ਨੂੰ ਅਪੀਲ ਹੈ ਕਿ ਇਸ ਮਹੀਨੇ ਦੀ ਮੀਟਿੰਗ ਵਿੱਚ ਪਹੁੰਚ ਕੇ ਗਰੁੱਪ ਸੈਂਟਰ ਦੇ ਡੀ.ਆਈ.ਜੀ. ਸ਼੍ਰੀ ਰਕੇਸ਼ ਰਾਓ ਜੀ ਦੇ ਵਿਚਾਰ ਸੁਣੋ। ਆਪ ਸਭ ਨੂੰ ਇਹ ਵੀ ਜਾਣਕਾਰੀ ਦਿੰਦੇ ਹਾਂ ਕਿ ਸੀ ਜੀ ਐਚ ਐਸ ਦੀ ਡਿਸਪੈਂਸਰੀ ਪਟਿਆਲੇ ਵਿਖੇ ਵੀ ਖੁੱਲ ਗਈ ਹੈ ਅਤੇ ਬਠਿੰਡਾ ਦੇ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਠਿੰਡਾ ਏਮਸ ਹਸਪਤਾਲ ਵਿੱਚ ਹੀ ਉਹਨਾਂ ਨੂੰ ਸੀ ਜੀ ਐਚ ਐਸ ਦੀ ਸੁਵਿਧਾ ਮਿਲ ਰਹੀ ਹੈ।

Leave a Comment

Your email address will not be published. Required fields are marked *

Scroll to Top