Crpf ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਦਸੰਬਰ ਮਹੀਨੇ ਦੀ ਮੀਟਿੰਗ ਦੀ ਜਾਣਕਾਰੀ

ਜਲੰਧਰ:- ਪਿਛਲੇ ਦਿਨੀ ਸੀਆਰਪੀਐਫ ਦੀ ਦਸੰਬਰ ਮਹੀਨੇ ਦੀ ਮਹੀਨਾਵਾਰ ਮੀਟਿੰਗ 9/12/2024 ਨੂੰ ਨਿਸ਼ਚਿਤ ਕੀਤੀ ਗਈ ਸੀ ਜੋ ਫਿਰ ਡੀਆਈਜੀ ਸਰ ਦੇ ਹੁਕਮਾਂ ਨਾਲ ਰੱਦ ਹੋ ਗਈ ਸੀ ਅਤੇ ਹੁਣ ਉਸ ਮੀਟਿੰਗ ਦੀ ਨਵੀ ਤਰੀਕ 11/12/2024 ਦਿਨ ਬੁੱਧਵਾਰ ਨੂੰ ਗਰੁੱਪ ਸੇਟਰ ਜਲੰਧਰ ਦੇ ਮੈਨਸ ਕਲੱਬ ਵਿੱਚ ਹੋਣੀ ਤੈਅ ਕੀਤੀ ਗਈ ਹੈ। ਪ੍ਰਧਾਨ ਸੁਲਿੰਦਰ ਸਿੰਘ ਕੰਡੀ ਵੱਲੋਂ ਸਾਰੇ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਅਪੀਲ ਹੈ ਕਿ 11/12/2024 ਨੂੰ ਮੀਟਿੰਗ ਵਿੱਚ ਸ਼ਾਮਿਲ ਹੋਕੇ ਆਪਣੇ ਅਧੂਰੇ ਪਏ ਫਾਰਮਾਂ ਦਾ ਕੰਮ ਜਲਦ ਤੋਂ ਜਲਦ ਕਰਵਾਉ ਤਾਂ ਜੋ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਦਾ ਫਾਇਦਾ ਲਿਆ ਜਾ ਸਕੇ। ਸਾਰੇ ਐਕਸਮੈਨ ਅਤੇ ਸ਼ਹੀਦ ਪਰਿਵਾਰ ਆਪਣੇ ਜਰੂਰੀ ਦਸਤਾਵੇਜ਼ਾਂ ਦੀਆ ਫੋਟੋ ਕਾਪੀਆਂ ਨਾਲ ਲੈ ਕੇ ਆਉਣ। ਜੋ ਪੇਪਰਾਂ ਦੀਆਂ ਫੋਟੋ ਕਾਪੀਆਂ ਲੈਕੇ ਆਉਣੀਆਂ ਹਨ ਉਸ ਦੀ ਵੀਡਿਓ ਸੀਆਰਪੀਐਫ ਦੇ ਗਰੁੱਪ ਵਿੱਚ ਪਾਈ ਹੋਈ ਹੈ। ਜਿਨ੍ਹਾਂ ਵੀਰਾਂ ਭੈਣਾ ਨੂੰ ਨਹੀ ਪਤਾ ਉਹ ਦੇਖ ਕੇ ਆਪਣੇ ਪੇਪਰ ਪੂਰੇ ਲੈਕੇ ਆਉਣ।

ਜਿਸ ਦੀ ਕੋਈ ਵੀ ਮੁਸ਼ਕਿਲ ਹੈ ਉਹ ਮੀਟਿੰਗ ਵਿੱਚ ਜਾ ਕੇ ਦੱਸ ਸਕਦਾ ਹੈ। ਸੀਆਰਪੀਐਫ ਐਸੋਸੀਏਸ਼ਨ ਪੰਜਾਬ ਤੁਹਾਡੀ ਹਰ ਮੁਸ਼ਕਿਲ ਹੱਲ ਕਰਨ ਲਈ ਤਿਆਰ ਹੈ। ਜੋ ਐਕਸਮੈਨ ਹਲੇ ਤੱਕ ਮੈਂਬਰ ਨਹੀਂ ਬਣੇ, ਉਹ ਤੁਰੰਤ ਐਸ਼ੋਸ਼ੀਏਸ਼ਨ ਦੇ ਮੈਂਬਰ ਬਣਨ। ਸੀ.ਜੀ.ਐਚ.ਐਸ. ਤੇ ਕੰਟੀਨ ਦੀਆਂ ਸਹੂਲਤਾਂ ਵੀ ਪ੍ਰਾਪਤ ਕਰਨ। ਆਪਣੀ ਸਾਰੀ ਜਾਣਕਾਰੀ ਐਸ਼ੋਸ਼ੀਏਸ਼ਨ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਸੀਆਰਪੀਐਫ ਵੱਲੋਂ ਆ ਰਹੀਆਂ ਸਾਰੀਆਂ ਸਹੂਲਤਾਂ ਤੁਹਾਡੇ ਤੱਕ ਪਹੁੰਚ ਸਕਣ। ਤੁਸੀਂ ਆਪਣਾ ਜੋ ਗੋਲਡ ਟਾਈਮ ਸੀਆਰਪੀਐਫ ਵਿੱਚ ਦੇਸ਼ ਦੀ ਆਣ ਸ਼ਾਨ ਲਈ ਕੁਰਬਾਨ ਕੀਤਾ ਹੈ। ਹੁਣ ਸਮਾਂ ਹੈ ਕਿ ਸੀਆਰਪੀਐਫ ਤੁਹਾਡੀ ਹਰ ਮਦਦ ਕਰਨ ਨੂੰ ਤਿਆਰ ਹੈ। ਸਰਕਾਰ ਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਦਾ ਫਾਇਦਾ ਉਠਾਓ। ਸਾਰੇ ਸ਼ਹੀਦ ਪਰਿਵਾਰ ਅਤੇ ਐਕਸਮੈਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੀਟਿੰਗ ਵਿੱਚ ਪਹੁੰਚ ਕੇ ਨਵੇਂ ਆਏ ਡੀਆਈਜੀ ਸਰ ਦੇ ਹੁਕਮਾਂ ਦੀ ਜਾਣਕਾਰੀ ਹਾਸਿਲ ਕਰੋ।

                                              ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top