Crpf ਐਸੋਸੀਏਸ਼ਨ ਪੰਜਾਬ ਦੀ ਅਕਤੂਬਰ ਮਹੀਨੇ ਦੀ ਮਹੀਨਾਵਾਰ ਮੀਟਿੰਗ ਦੀ ਜਾਣਕਾਰੀ – ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ

ਜਲੰਧਰ- ਗਰੁੱਪ ਸੇਟਰ ਦੇ ਡੀ ਆਈ ਜੀ ਰਕੇਸ਼ ਰਾਉ ਜੀ ਦੇ ਹੁਕਮਾਂ ਅਨੁਸਾਰ ਸੀ.ਆਰ.ਪੀ.ਐਫ. ਐਕਸਮੇਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਅਕਤੂਬਰ ਮਹੀਨੇ ਦੀ ਮਹੀਨਾਵਾਰ ਮੀਟਿੰਗ ਗਰੁੱਪ ਸੇਟਰ ਜਲੰਧਰ ਦੇ ਮੈਨਸ ਕਲੱਬ ਵਿੱਚ ਕੀਤੀ ਜਾ ਰਹੀ ਹੈ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਉਨ੍ਹਾਂ ਦੇ ਸਹਿਯੋਗੀ ਟੀਮ ਨੇ ਇਹ ਜਾਣਕਾਰੀ ਦਿੱਤੀ ਕਿ ਇਹ ਮੀਟਿੰਗ ਪਹਿਲਾਂ ਦੀ ਤਰ੍ਹਾਂ ਮੈਨਸ ਕਲੱਬ ਵਿੱਚ 8 ਅਕਤੂਬਰ 2025 ਨੂੰ ਕੀਤੀ ਜਾਵੇਗੀ। ਸਾਰੇ ਐਕਸਮੇਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹਨਾਂ ਦੇ ਰੁਕੇ ਹੋਏ ਕੰਮ ਹਨ ਉਹ ਜਵਾਨ ਇਸ ਮੀਟਿੰਗ ਵਿੱਚ ਪਹੁੰਚ ਕੇ ਆਪਣੇ ਕੰਮ ਕਰਵਾ ਸਕਦੇ ਹਨ। ਜਿਹਨਾਂ ਜਵਾਨਾਂ ਨੇ ਹਲੇ ਤੱਕ ਸੀ. ਜੀ. ਐਚ. ਐਸ. ਦੇ ਕਾਰਡ ਅਤੇ ਐਸੋਸੀਏਸ਼ਨ ਦੀ ਮੈਬਰਸ਼ਿਪ ਨਹੀ ਲਈ ਹੈ, ਉਹ ਵੀ ਇਸ ਮੀਟਿੰਗ ਵਿੱਚ ਲੈ ਸਕਦੇ ਹਨ। ਨਵੇ ਹੁਕਮਾਂ ਅਨੁਸਾਰ ਕੰਟੀਨ ਦੀ ਐਪ ਡਾਊਨਲੋਡ ਹੋ ਰਹੀ ਹੈ। ਕਿਸੇ ਕਾਰਨਾਂ ਕਰਕੇ ਐਪ ਵਿੱਚ ਕੋਈ ਸਮੱਸਿਆ ਆ ਰਹੀ ਹੈ ਉਹ ਬਹੁਤ ਜਲਦ ਹੱਲ ਹੋ ਜਾਵੇਗੀ ਅਤੇ ਐਸੋਸੀਏਸ਼ਨ ਦਾ ਹਰ ਜਵਾਨ ਇਹ ਕੰਟੀਨ ਐਪ ਖੁਦ ਆਪਣੇ ਫੋਨ ਵਿੱਚ ਕਰ ਸਕਦਾ ਹੈ। ਇਸ ਲਈ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹ ਕੰਮ ਪਹਿਲ ਦੇ ਅਧਾਰ ਤੇ ਕਰੋ। ਜੇਕਰ ਐਪ ਕਰਦੇ ਸਮੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਦੀ ਹੈ ਤਾਂ ਉਹ ਐਸੋਸੀਏਸ਼ਨ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਸਾਰੇ ਐਕਸਮੇਨ ਵੀਰਾਂ ਨੂੰ ਅਪੀਲ ਹੈ ਕਿ ਇਸ ਮੀਟਿੰਗ ਵਿੱਚ ਪਹੁੰਚ ਕੇ ਨਵੀਆਂ ਆਈਆਂ ਜਾਣਕਾਰੀ ਹਾਸਿਲ ਕਰੋ। ਜੈ ਹਿੰਦ।

Leave a Comment

Your email address will not be published. Required fields are marked *

Scroll to Top