CRPF ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਵਿੱਚ ਸਾਂਝੀ ਕੀਤੀ ਨਵੀ ਜਾਣਕਾਰੀ

ਜਲੰਧਰ (ਬਿਊਰੋ ਰਿਪੋਰਟ) – ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ 08/05/2024 ਨੂੰ ਗਰੁੱਪ ਸੈਟਰ ਜਲੰਧਰ ਵਿੱਚ ਹੋਈ। ਜਿਸ ਦੀ ਪ੍ਰਧਾਨਗੀ ਸੁਲਿੰਦਰ ਸਿੰਘ ਕੰਢੀ ਨੇ ਕੀਤੀ। ਗਰੁੱਪ ਸੈਟਰ ਦੇ ਡੀਆਈਜੀ ਰਾਕੇਸ਼ ਰਾਉ ਜੀ ਦੇ ਹੁਕਮਾਂ ਅਨੁਸਾਰ ਹੋਈ ਅਤੇ ਇਸ ਮੀਟਿੰਗ ਵਿੱਚ ਦੂਰ ਦੁਰਾਡੇ ਤੋਂ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਨੇ ਪਹੁੰਚ ਕੇ ਇਸ ਮੀਟਿੰਗ ਦੀ ਜਾਣਕਾਰੀ ਹਾਸਿਲ ਕੀਤੀ। ਗਰੁੱਪ ਸੈਟਰ ਦੇ ਡੀਆਈਜੀ ਵੱਲੋਂ ਨਵੇ ਹੁਕਮਾਂ ਦੀ ਵੀ ਜਾਣਕਾਰੀ ਦਿੱਤੀ ਗਈ ਜਿਹਨਾਂ ਐਕਸਮੈਨਸ ਨੇ ਪਿਆਰ ਅਤੇ ਕੰਟੀਨ ਦੇ ਕਾਰਜ ਨਹੀ ਬਣਾਏ ਗਏ ਸੀ ਉਹਨਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਗਿਆ। ਬਹੁਤ ਸਾਰੇ ਗਰੁੱਪ ਸੈਟਰ ਵਿੱਚ ਰਹਿੰਦੇ ਪਰਿਵਾਰਾਂ ਅਤੇ ਬਾਹਰੋ ਆਏ ਐਕਸਮੈਨਸ ਨੇ ਇਸ ਮੌਕੇ ਦਾ ਫਾਇਦਾ ਲਿਆ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਡੀਆਈਜੀ ਸਰ ਦੇ ਹੁਕਮਾਂ ਅਨੁਸਾਰ ਅਗਲੇ ਮਹੀਨੇ ਆਯੁਰਵੈਦਿਕ ਮੈਡੀਕਲ ਕੈਂਪ ਵੀ ਗਰੁੱਪ ਸੈਟਰ ਜਲੰਧਰ ਲਗਾਇਆ ਜਾਵੇਗਾ। ਇਸ ਮੈਡੀਕਲ ਕੈਂਪ ਵਿੱਚ ਆਪਣੇ ਐਕਸਮੈਨਸ ਨੂੰ ਕੁਝ ਫਰੀ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਸਾਰੇ ਐਕਸਮੈਨਸ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਐਸੋਸੀਏਸ਼ਨ ਦੀ ਮੈਬਰਸ਼ਿਪ ਰਿਨਿਊ ਕਰਵਾਉਣੀ ਆਪਣੀ ਜਿੰਮੇਵਾਰੀ ਸਮਝਣ ਤਾਂ ਜੋ ਐਸੋਸੀਏਸ਼ਨ ਤੁਹਾਨੂੰ ਹਰ ਜਾਣਕਾਰੀ ਦੇ ਸਕੇ। ਐਸੋਸੀਏਸ਼ਨ ਨੇ ਇਹ ਵੀ ਫੈਸਲਾ ਕਿ ਕੁਝ ਸ਼ਹਿਰਾ ਵਿੱਚ ਐਸੋਸੀਏਸ਼ਨ ਦੇ ਸਬ ਦਫਤਰ ਵੀ ਬਣਾਏ ਜਾਣਗੇ ਤਾਂ ਜੋ ਆਪਣੇ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਸ ਨੂੰ ਕੋਈ ਵੀ ਜਾਣਕਾਰੀ ਹਾਸਿਲ ਕਰਨੀ ਹੋਵੇ ਤਾਂ ਹੋਰ ਵੀ ਆਸਾਨ ਹੋ ਜਾਵੇ। ਕੰਟੀਨ ਦਾ ਸਮਾਰਟ ਕਾਰਡ ਬਣਾਉਣ ਵਾਸਤੇ ਐਸੋਸੀਏਸ਼ਨ ਤੋਂ ਆਪਣਾ ਅਰਜੀ ਫਾਰਮ ਲਿਆ ਜਾਵੇ। ਉਸ ਦੇ ਨਾਲ ਆਪਣੇ ਆਈ ਕਾਰਡ ਦੀ ਫੋਟੋਕਾਪੀ, ਆਧਾਰ ਕਾਰਡ ਦੀ ਫੋਟੋਕਾਪੀ, ਪਾਸਪੋਰਟ ਸਾਈਸ ਆਪਣੀ 2 ਫੋਟੋ, ਫੈਮਲੀ ਗਰੁੱਪ ਫੋਟੋ 2, PPO ਨੰਬਰ ਦੀ ਫੋਟੋਕਾਪੀ ਨਾਲ ਲਗਾ ਕੇ ਜਮ੍ਹਾ ਕਰਵਾਏ ਜਾਣ। ਫਿਰ ਵੀ ਜੇਕਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਐਸੋਸੀਏਸ਼ਨ ਦੇ ਪ੍ਰਧਾਨ ਜਾ ਆਪਣੇ ਜਿਲ੍ਹਾ ਪ੍ਰਧਾਨ ਨਾਲ ਸੰਪਰਕ ਕਰ ਸਕਦੇ ਹੋ। ਸ਼ਹੀਦ ਪਰਿਵਾਰਾਂ ਅਤੇ ਸਾਧਾਰਣ ਮੌਤ ਵਾਲਿਆਂ ਦੇ ਕਾਰਡ ਵੀ ਪਹਿਲ ਦੇ ਆਧਾਰ ਤੇ ਬਣਾਏ ਜਾਣਗੇ।

Leave a Comment

Your email address will not be published. Required fields are marked *

Scroll to Top