ਜਲੰਧਰ:- ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਇਸ ਮਹੀਨੇ ਦੀ ਮੀਟਿੰਗ ਵਿੱਚ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਜਾਂਦੀ ਹੈ ਕਿ ਕੰਟੀਨ ਅਤੇ ਲੀਕਰ ਵਾਲੇ ਫਾਰਮਾਂ ਲਈ ਹਰ ਨਵਾਂ ਆਉਣ ਵਾਲਾ ਐਕਸਮਨ ਸਾਰੇ ਦਸਤਾਵੇਜਾਂ ਦੀਆਂ ਫੋਟੋਕਾਪੀਆਂ ਨਾਲ ਲੈ ਕੇ ਆਵੇ ਤਾਂ ਜੋ ਸੈਂਟਰ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਤੁਹਾਡੇ ਤੱਕ ਪਹੁੰਚ ਸਕਣ। ਇਸ ਮਹੀਨੇ ਦੀ ਮਹੀਨਾਵਾਰ ਮੀਟਿੰਗ 9 ਅਕਤੂਬਰ 2024 ਦਿਨ ਬੁੱਧਵਾਰ ਗਰੁੱਪ ਸੈਂਟਰ ਜਲੰਧਰ ਦੇ ਮੈਨਸ ਕਲੱਬ ਵਿੱਚ ਹੋ ਰਹੀ ਹੈ। ਜਿਨਾਂ ਵੀਰਾਂ ਨੇ ਹਲੇ ਤੱਕ ਸੀ.ਜੀ.ਐਚ.ਐਸ. ਦੇ ਕਾਰਡ ਨਹੀਂ ਬਣਾਏ ਉਹ ਕਿਰਪਾ ਕਰਕੇ ਸਾਰੇ ਜਵਾਨ ਸਮੇਂ ਸਿਰ ਆਪਣੇ ਕਾਰਡ ਬਣਾ ਲੈਣ। ਇਸ ਮਹੀਨੇ ਦੀ ਮੀਟਿੰਗ ਵਿੱਚ ਸੀਨੀਅਰ ਅਫਸਰ ਵੀ ਹਾਜ਼ਰ ਹੋਣਗੇ। ਗਰੁੱਪ ਸੈਂਟਰ ਦੇ ਡੀਆਈਜੀ ਰਕੇਸ਼ ਰਾਓ ਜੀ ਦਾ ਐਸੋਸੀਏਸ਼ਨ ਬਹੁਤ ਧੰਨਵਾਦ ਕਰਦੀ ਹੈ ਕਿ ਜੋ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਸਮੇਂ-ਸਮੇਂ ਤੇ ਹਰ ਸੁਵਿਧਾ ਦੇ ਰਹੇ ਹਨ। ਇਸ ਮੀਟਿੰਗ ਵਿੱਚ ਡੀਐਸਪੀ ਜਗੀਰ ਸਿੰਘ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਅਤੇ ਹਰ ਜਵਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ।
- +91 99148 68600
- info@livepunjabnews.com