DIG ਸੁਨੀਲ ਥੋਰਪੇ ਨੇ crpf ਐਸੋਸੀਏਸ਼ਨ ਦੀਆਂ ਗਤੀਵਿਧੀਆਂ ਨੂੰ ਕਿਵੇਂ ਹੁਲਾਰਾ ਦਿੱਤਾ

ਜਲੰਧਰ- ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਦੀ ਸੇਵਾ ਲਈ ਨੰਗਲ ਸਾਮਾ ਚੌਕ ਜਲੰਧਰ ਹੁਸ਼ਿਆਰਪੁਰ ਰੋਡ ਤੇ ਦਫਤਰ ਵੀ ਬਣਾਇਆ ਹੋਇਆ ਹੈ, ਜਿੱਥੇ ਹਰ ਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾ ਕੇ ਹੱਲ ਵੀ ਕਰਵਾਇਆ ਜਾਂਦਾ ਹੈ।ਸੀ.ਆਰ.ਪੀ.ਐਫ. ਗਰੁੱਪ ਸੇਟਰ ਜਲੰਧਰ ਦੇ ਉਸ ਸਮੇਂ ਦੇ ਡੀਆਈਜੀ ਸ਼੍ਰੀ ਸੁਨੀਲ ਥੋਰਪੇ ਜੀ ਨੂੰ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਜਾਣਕਾਰੀ ਅਖਵਾਰਾਂ ਰਾਹੀਂ ਪਤਾ ਲੱਗੀ। ਚਰਚਾ ਵਿੱਚ ਚਲ ਰਹੀ ਐਸੋਸੀਏਸ਼ਨ ਨੂੰ ਡੀਆਈਜੀ ਸੁਨੀਲ ਥੋਰਪੇ ਨੇ ਮਿਲਣ ਦੀ ਆਸ ਪ੍ਰਗਟ ਕੀਤੀ।

ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੂੰ ਡੀਆਈਜੀ ਸੁਨੀਲ ਥੋਰਪੇ ਨੇ ਗਰੁੱਪ ਸੇਟਰ ਜਲੰਧਰ ਬੁਲਾਇਆ। ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਡੀਆਈਜੀ ਸੁਨੀਲ ਥੋਰਪੇ ਨਾਲ ਮੀਟਿੰਗ ਕਰਕੇ ਆਪਣੀਆਂ ਸਾਰੀਆਂ ਗਤੀਵਿਧੀਆਂ ਨਾਲ ਜਾਣੂ ਕਰਵਾਇਆ। ਡੀਆਈਜੀ ਸੁਨੀਲ ਥੋਰਪੇ ਨੂੰ ਮਿਲਣ ਤੋਂ ਪਹਿਲਾਂ ਐਸੋਸੀਏਸ਼ਨ ਦੀਆਂ ਮੀਟਿੰਗਾਂ ਨੰਗਲ ਸਾਮਾ ਚੌਕ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਮੁੱਖ ਦਫ਼ਤਰ ਕੀਤੀਆਂ ਜਾਂਦੀਆਂ ਸਨ। ਡੀਆਈਜੀ ਸੁਨੀਲ ਥੋਰਪੇ ਨੇ ਐਸੋਸੀਏਸ਼ਨ ਪੰਜਾਬ ਦੀਆਂ ਮੀਟਿੰਗਾਂ ਗਰੁੱਪ ਸੇਟਰ ਜਲੰਧਰ ਦੇ ਅੰਦਰ ਕਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਨਾਲ ਹੀ ਹਰ ਮਹੀਨੇ ਵਿੱਚ ਦੋ ਵਾਰ ਮੀਟਿੰਗ ਕਰਨ ਦੀ ਇਜਾਜ਼ਤ ਦਿੱਤੀ ਗਈ। ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੂੰ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੂੰ ਆ ਰਹੀਆਂ ਸਾਰੀਆਂ ਮੁਸ਼ਕਿਲਾਂ ਨੂੰ ਡੀਆਈਜੀ ਸੁਨੀਲ ਥੋਰਪੇ ਦੇ ਨੋਟਿਸ ਵਿੱਚ ਲਿਆਂਦਾ ਗਿਆ। ਡੀਆਈਜੀ ਸੁਨੀਲ ਥੋਰਪੇ ਨੇ ਸਭ ਤੋਂ ਪਹਿਲਾਂ ਸ਼ਹੀਦ ਪਰਿਵਾਰਾਂ ਦੀਆਂ ਲਿਸਟਾਂ ਬਣਾਉਣ ਲਈ ਉਤਸਾਹਿਤ ਕੀਤਾ।

ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀਆਂ ਸਰਗਰਮੀਆਂ ਵੱਧਦੀਆਂ ਦੇਖਦੇ ਹੋਏ ਹਰ ਜਿਲੇ ਵਿੱਚ ਪ੍ਰਧਾਨ ਅਤੇ ਬਲਾਕ ਪ੍ਰਧਾਨ ਬਣਾਏ ਗਏ। ਇਹਨਾਂ ਪ੍ਰਧਾਨਾਂ ਦੀ ਮੱਦਦ ਨਾਲ ਹਰ ਜਿਲੇ ਵਿੱਚੋਂ ਸ਼ਹੀਦ ਪਰਿਵਾਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ। ਹਰ ਪਰਿਵਾਰ ਅਤੇ ਐਕਸਮੈਨ ਨੂੰ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੈਬਰਸ਼ਿਪ ਦੇਕੇ ਮੈਬਰ ਵੀ ਬਣਾਇਆ ਗਿਆ।

Leave a Comment

Your email address will not be published. Required fields are marked *

Scroll to Top