ਜਲੰਧਰ- ਸੀ.ਆਰ.ਪੀ.ਐਫ. ਐਕਸਮੈਨ ਦੇ ਜਵਾਨਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੈਡੀਕਲ ਦੀ ਕੋਈ ਵੀ ਸੁਵਿਧਾ ਪੰਜਾਬ ਵਿੱਚ ਨਹੀਂ ਸੀ ਜੋ ਪੰਜਾਬ ਕੇਸਰੀ ਗਰੁੱਪ ਦੇ ਉਪਰਾਲੇ ਨਾਲ ਉਸ ਸਮੇਂ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਐਮਪੀ ਚੌਧਰੀ ਸੰਤੋਖ ਦੇ ਸਹਿਯੋਗ ਨਾਲ ਇਹ ਮੰਗ ਸਰਕਾਰ ਅੱਗੇ ਰੱਖੀ ਗਈ। ਉਸ ਸਮੇਂ ਦੀ ਬੀਜੇਪੀ ਸਰਕਾਰ ਨੇ ਇਹ ਮੰਗ ਨੂੰ ਮਨਜ਼ੂਰ ਕਰਕੇ ਉਸ ਸਮੇਂ ਦੇ ਹੈਲਥ ਮਨਿਸਟਰ ਜੇਪੀ ਨੱਡਾ ਤੋਂ ਮਨਜ਼ੂਰੀ ਦਿਵਾਈ। ਜਿਸ ਦੀਆਂ ਹੁਣ ਪੰਜਾਬ ਵਿੱਚ ਦੋ ਡਿਸਪੈਂਸਰੀਆਂ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਕੰਮ ਕਰ ਰਹੀਆਂ ਹਨ। ਪੰਜਾਬ ਵਿੱਚ ਡਿਸਪੈਂਸਰੀਆਂ ਦੀ ਹਲੇ ਵੀ ਬਹੁਤ ਲੋੜ ਹੈ। ਸੀ.ਆਰ.ਪੀ.ਐਫ. ਐਸੋਸੀਏਸ਼ਨ ਦੇ ਉਪਰਾਲੇ ਨਾਲ ਬਠਿੰਡੇ ਦੇ ਏਮਸ ਹਸਪਤਾਲ ਨਾਲ ਸੀ ਜੀ ਐਚ ਐਸ ਦੀ ਸਹੂਲਤ ਜਾਰੀ ਕੀਤੀ ਗਈ ਅਤੇ ਹੁਣ ਪਟਿਆਲਾ, ਲੁਧਿਆਣਾ, ਪਠਾਨਕੋਟ ਅਤੇ ਗੁਰਦਾਸਪੁਰ ਜਿਲ੍ਹੇ ਵਿੱਚ ਵੀ ਐਸ਼ੋਸ਼ੀਏਸ਼ਨ ਦੇ ਉਪਰਾਲੇ ਨਾਲ ਹੋਰ ਡਿਸਪੈਂਸਰੀਆਂ ਖੋਲਣ ਜਾ ਰਹੀਆਂ ਹਨ। ਐਸੋਸੀਏਸ਼ਨ ਦੇ ਉਪਰਾਲੇ ਨਾਲ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ 15 ਅਗਸਤ ਅਤੇ 26 ਜਨਵਰੀ ਤੇ ਸ਼ਹੀਦ ਪਰਿਵਾਰਾਂ ਦਾ ਮਾਨ ਸਨਮਾਨ ਕੀਤਾ ਜਾਵੇ। ਉਸ ਦੀ ਮਨਜ਼ੂਰੀ ਵੀ ਬੀਜੇਪੀ ਸਰਕਾਰ ਨੇ ਦੇ ਦਿੱਤੀ। ਪੰਜਾਬ ਪੁਲਿਸ ਦੇ ਐਕਸ ਡੀਜੀਪੀ ਸ੍ਰੀ ਐਸਐਸ ਵਿਰਕ ਆਈਪੀਐਸ ਅਤੇ ਬੀਜੇਪੀ ਦੇ ਪੰਜਾਬ ਦੇ ਭਵਾਰੀ (ਇੰਚਾਰਜ) ਵਿਜੇ ਰੂਪਾਨੀ ਜੀ, ਜੋ ਗੁਜਰਾਤ ਦੇ ਸੀਐਮ ਵੀ ਰਹਿ ਚੁੱਕੇ ਸਨ ਉਹਨਾਂ ਦੇ ਸਹਿਯੋਗ ਨਾਲ ਕੰਟੀਨ ਦੀ 50% ਜੀਐਸਟੀ ਮਾਫ ਕਰਵਾਈ ਗਈ।


















































