CRPF ਐਕਸਮੇਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਉਨਾ ਜ਼ਿਲ੍ਹੇ ਦੇ ਬਣਾਏ ਗਏ ਪ੍ਰਧਾਨ – ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ

ਜਲੰਧਰ- ਸੀਆਰਪੀਐਫ ਅਤੇ ਸ਼ਹੀਦ ਪਰਿਵਾਰਾਂ ਨੂੰ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਉਨ੍ਹਾਂ ਦੀ ਸੁਵਿਧਾ ਲਈ ਹਿਮਾਚਲ ਪ੍ਰਦੇਸ਼ ਜਿਲ੍ਹਾ ਉਨਾ ਦੇ ਇੱਕ ਬਹੁਤ ਹੂ ਇਮਾਨਦਾਰ ਅਤੇ ਸੂਝਵਾਨ ਵਿਅਕਤੀ ਵਿਕਰਮ ਸਿੰਘ ਨੂੰ ਉਨਾ ਜਿਲ੍ਹੇ ਦੇ ਪ੍ਰਧਾਨ ਦੀਆਂ ਸੇਵਾਵਾਂ ਦਿੱਤੀਆਂ ਹਨ। ਮਿਤੀ 3 ਨਵੰਬਰ 2025 ਨੂੰ ਵਿਕਰਮ ਸਿੰਘ ਨੇ ਸੀਆਰਪੀਐਫ ਦੇ ਮੁੱਖ ਦਫ਼ਤਰ ਪਹੁੰਚ ਕੇ ਪਹਿਲਾਂ ਸਾਰੀ ਜਾਣਕਾਰੀ ਹਾਸਿਲ ਕੀਤੀ। ਸਾਰੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਵਿਕਰਮ ਸਿੰਘ ਨੇ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਮੈ ਉਨਾ ਜਿਲ੍ਹੇ ਦੇ ਜਵਾਨਾਂ ਦੀ ਸੇਵਾ ਲਈ ਵਚਨਬੱਧ ਹਾਂ ਅਤੇ ਸਾਡੇ ਐਕਸਮੇਨ ਤੇ ਸਹੀਦ ਪਰਿਵਾਰਾਂ ਨੂੰ ਮੁਸ਼ਕਿਲਾਂ ਆਉਦੀਆਂ ਹਨ ਉਨ੍ਹਾਂ ਸੰਬੰਧੀ ਅਧਿਕਾਰੀਆਂ ਨਾਲ ਗੱਲ ਕਰ ਕੇ ਹੱਲ ਕਰਵਾਉਣਗੇ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਵਿਕਰਮ ਸਿੰਘ ਨੂੰ ਪੂਰਨ ਭਰੋਸਾ ਦਿੱਤਾ ਕਿ ਹਿਮਾਚਲ ਦੇ ਹਰ ਜਵਾਨ ਨੂੰ ਚੰਗੀਆਂ ਸੇਵਾਵਾਂ ਦੇਣ ਦਾ ਯਤਨ ਕਰਾਂਗੇ। ਹਿਮਾਚਲ ਪ੍ਰਦੇਸ਼ ਦੇ ਜਵਾਨ ਪਹਿਲਾ ਵੀ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ ਅਤੇ ਉਹ ਗਰੁੱਪ ਸੇਟਰ ਜਲੰਧਰ ਤੋਂ ਸੇਵਾਵਾਂ ਵੀ ਹਾਸਿਲ ਕਰ ਰਹੇ ਹਨ। ਐਸੋਸੀਏਸ਼ਨ ਹੋਰ ਯਤਨ ਕਰੇਗੀ ਕਿ ਸਾਰੀ ਜਾਣਕਾਰੀ ਜਵਾਨਾਂ ਤੱਕ ਪਹੁੰਚਾਈ ਜਾਵੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top