ਡੀ.ਆਈ.ਜੀ. ਸਤਨਾਮ ਸਿੰਘ ਗਿੱਲ ਸੀ.ਆਰ.ਪੀ.ਐਫ. ਲੁਧਿਆਣੇ ਦੀਆਂ ਕੁਝ ਉਸ ਵੇਲੇ  ਦੀਆਂ ਗਤੀਵਿਧੀਆਂ ਦੀ ਜਾਣਕਾਰੀ

ਜਲੰਧਰ:- ਡੀ ਆਈ ਜੀ ਸਤਨਾਮ ਸਿੰਘ ਗਿੱਲ ਇਕ ਬਹੁਤ ਵਧੀਆ ਸੁਭਾਅ ਦੇ ਅਫਸਰਾਂ ਵਿੱਚੋਂ ਇੱਕ ਸਨ। ਜਿਨ੍ਹਾਂ ਨੇ ਸੀ.ਆਰ.ਪੀ.ਐਫ. ਵਿੱਚ ਬਹੁਤ ਨਾਮ ਕਮਾਇਆ ਅਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ। ਡਿਊਟੀ ਕਰਦਿਆਂ ਹਰ ਜਵਾਨ ਨਾਲ ਬਹੁਤ ਵਧੀਆ ਤਰੀਕੇ ਨਾਲ਼ ਗੱਲ ਕਰਦੇ ਸਨ। ਮਨੀਪੁਰ, ਅਸਾਮ, ਛਤੀਸਗੜ੍ਹ, ਜੂੰਮ ਕਸ਼ਮੀਰ, ਸ਼੍ਰੀ ਨਗਰ ਦੇ ਇਲਾਕੇ ਵਿੱਚ ਬਹੁਤ ਵਧੀਆ ਡਿਊਟੀ ਕੀਤੀ ਗਈ ਅਤੇ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ। ਗਿੱਲ ਸਾਹਿਬ ਫਿਰ ਫਿਰੋਜ਼ਪੁਰ SP ਓ ਪੀ ਐਸ ਦੀ ਡਿਊਟੀ ਵੀ ਕੀਤੀ। ਜਿਸਦੇ ਨਤੀਜੇ ਬਹੁਤ ਵਧੀਆ ਆਏ ਅਤੇ ਫਿਰ ਵਾਪਸ ਸੀ.ਆਰ.ਪੀ.ਐਫ. ਵਿੱਚ ਆ ਗਏ। ਫਿਰ ਉਨ੍ਹਾਂ ਦੀ ਪੋਸਟਿੰਗ  ਗਰੁੱਪ ਸੈਂਟਰ ਜਲੰਧਰ ਵਿਖੇ ਹੋ ਗਈ ਅਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣੀ ਸ਼ੁਰੂ ਕਰ ਦਿੱਤੀ। ਗਰੁੱਪ ਸੈਂਟਰ ਵਿੱਚ ਪਹੁੰਚਣ ਤੇ ਜਵਾਨਾਂ ਵਿੱਚ ਇਕ ਖੁਸ਼ੀ ਦੀ ਲਹਿਰ ਆ ਗਈ ਕਿਉਂਕਿ ਗਿੱਲ ਸਾਹਿਬ ਦੇ ਸੁਭਾਅ ਬਾਰੇ ਸਾਰੇ ਹੀ ਜਵਾਨ ਜਾਣੂ ਸਨ।

ਗਰੁੱਪ ਸੈਂਟਰ ਪਹੁੰਚਣ ਤੇ ਉਹਨਾਂ ਨੇ ਜਵਾਨਾਂ ਨੂੰ ਚੰਗੀਆਂ ਪੋਸਟਿੰਗਾਂ ਦਿੱਤੀਆਂ ਅਤੇ ਗਰੁੱਪ ਨੂੰ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਕਰਨਾ ਸ਼ੁਰੂ ਕਰ ਦਿੱਤਾ। ਹਰ ਸਾਲ ਗਰੁੱਪ ਸੈਂਟਰ ਸੀ.ਆਰ.ਪੀ.ਐਫ. ਵਿੱਚ ਪਹਿਲੇ ਸਥਾਨ ਤੇ ਆਉਂਦਾ ਰਿਹਾ ਜਿਸ ਦੀਆਂ ਫੋਟੋਆਂ ਗਰੁੱਪ ਸੈਂਟਰ ਜਲੰਧਰ ਵਿੱਚ ਲੱਗੀਆਂ ਹਨ। ਜਿੰਨੀ ਦੇਰ ਉਹ ਗਰੁੱਪ ਸੈਂਟਰ ਜਲੰਧਰ ਵਿੱਚ ਸੇਵਾਵਾਂ ਕਰਦੇ ਰਹੇ ਉਨੀ ਦੇਰ ਗਰੁੱਪ ਸੇਟਰ ਪਹਿਲਾ ਸਥਾਨ ਹਾਸਲ ਕਰਦਾ ਰਿਹਾ। ਜਵਾਨਾਂ ਨੂੰ ਸਮੇ ਸਮੇਂ ਤੇ ਛੁੱਟੀ ਦੇਣੀ ਅਤੇ ਉਹਨਾਂ ਦਾ ਵੈਲਫੇਅਰ ਦੇਖਣਾ ਅਤੇ ਉਹਨਾਂ ਤੋਂ ਵਧੀਆ ਤਰੀਕੇ ਨਾਲ ਡਿਊਟੀ ਲੈਣੀ ਉਹਨਾਂ ਦਾ ਇੱਕ ਅਲੱਗ ਹੀ ਸੁਭਾਅ ਸੀ। ਉਹਨਾਂ ਦੇ ਨਾਲ ਡਿਊਟੀ ਕਰਨ ਦਾ ਸਾਨੂੰ ਵੀ ਮੌਕਾ ਮਿਲਿਆ। ਡਿਊਟੀ ਕਰਦੇ ਸਮੇਂ ਅਸੀਂ ਬਹੁਤ ਕੁਝ ਇਸ ਅਫਸਰਾਂ ਕੋਲ ਸਿੱਖਿਆ, ਜੋ ਸਾਨੂੰ ਭਵਿੱਖ ਵਿੱਚ ਡਿਊਟੀ ਕਰਨ ਵਿੱਚ ਸਹਾਈ ਹੋਇਆ। ਅਸੀਂ ਇਸ ਅਫਸਰ ਕੋਲ ਬਹੁਤ ਕੁਝ ਸਿੱਖਿਆ। ਸ. ਗਿੱਲ ਜਦੋਂ ਪੈਨਸ਼ਨ ਚਲੇ ਗਏ ਤਾਂ ਵੀ ਉਹਨਾਂ ਨੇ ਇਸ ਗਰੁੱਪ ਸੈਂਟਰ ਨਾਲ ਆਪਣਾ ਮੇਲ ਮਿਲਾਪ ਰੱਖਿਆ।

ਬਾਅਦ ਵਿੱਚ ਅਸੀਂ ਸੀ ਆਰ ਪੀ ਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਬਣਾਈ ਅਤੇ ਫਿਰ ਅਸੀਂ ਗਿੱਲ ਸਾਹਿਬ ਨੂੰ ਸਮੇ ਸਮੇ ਤੇ ਆਪਣੀ ਐਸੋਸੀਏਸ਼ਨ ਦੇ ਪ੍ਰੋਗਰਾਮਾਂ ਵਿੱਚ ਬੁਲਾਉਂਦੇ ਰਹੇ। ਉਹਨਾਂ ਦਾ ਇਥੇ ਪਹੁੰਚਣ ਤੇ ਤਹਿ ਦਿਲੋਂ ਜੀ ਆਇਆ ਵੀ ਕਰਦੇ। ਉਹਨਾਂ ਦੇ ਪਹੁੰਚਣ ਤੇ ਸਾਨੂੰ ਬਹੁਤ ਕੁਝ ਐਸੇ ਨੂੰ ਸਿੱਖਣ ਲਈ ਮਿਲਿਆ ਟਾਈਮ ਟੂ ਟਾਈਮ ਅਸੀਂ ਉਹਨਾਂ ਨੂੰ ਬੁਲਾ ਕੇ ਐਸੋਸੀਏਸ਼ਨ ਵਿੱਚ ਕਾਫੀ ਉਪਰਾਲੇ ਵੀ ਕੀਤੇ ਅਤੇ ਹਰ ਜਿਲੇ ਵਿੱਚ ਉਹਨਾਂ ਦੇ ਸਹਿਯੋਗ ਨਾਲ ਅਸੀਂ ਪ੍ਰਧਾਨ ਵੀ ਬਣਾਏ ਅਤੇ ਮਹਿਲਾ ਪ੍ਰਧਾਨ ਵੀ ਬਣਵਾਏ। ਡੀਆਈਜੀ ਸਤਨਾਮ ਸਿੰਘ ਨੇ ਇਸ ਨੂੰ ਆਪਣੀਆਂ ਪੂਰੀਆਂ ਸੇਵਾਵਾਂ ਦਿੱਤੀਆਂ ਅਤੇ ਜਵਾਨਾਂ ਨੂੰ ਆਪਣਾ ਸਹਿਯੋਗ ਵੀ ਦਿੱਤਾ ਤਾਂ ਜੋ ਸੀਆਰਪੀਐਫ ਦਾ ਹਰ ਜਵਾਨ ਸੀਆਰਪੀਐਫ ਦਾ ਵੈਲਫੇਅਰ ਲੈ ਸਕੇ। ਮੌਕੇ ਅਨੁਸਾਰ ਡੀਆਈਜੀ ਗਿੱਲ ਸਾਹਿਬ ਨੇ ਐਸੋਸੀਏਸ਼ਨ ਨਾਲ ਦਿੱਲੀ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕਰਵਾਈਆਂ ਤਾਂ ਜੋ ਸਾਡੇ ਉਸ ਵੇਲੇ ਦੇ ਰੁਕੇ ਹੋਏ ਕੰਮ ਸਿਰੇ ਚੜ ਜਾਣ। ਦਿੱਲੀ ਦੇ ਮੇਨ ਆਫਿਸ ਪਹੁੰਚਣ ਤੇ ਉਥੇ ਸਾਡੇ ਸੀਨੀਅਰ ਅਧਿਕਾਰੀਆਂ ਨੇ ਸਾਡੀਆਂ ਮੁਸ਼ਕਲਾਂ ਸੁਣੀਆਂ ਅਤੇ ਡੀਆਈਜੀ ਗਿੱਲ ਸਾਹਿਬ ਦੇ ਸਹਿਯੋਗ ਨਾਲ ਇਹ ਸਾਡੇ ਸਾਰੇ ਕੰਮ ਸਿਰੇ ਚੜ ਗਏ। ਡੀ ਆਈ ਜੀ ਗਿੱਲ ਸਾਹਿਬ ਨੇ ਐਕਸਮੈਨਾਂ ਲਈ ਬਹੁਤ ਹੀ ਵਧੀਆ ਅਤੇ ਨੇਕ ਕੰਮ ਕੀਤੇ ਜੋ ਅੱਜ ਸਾਡੀ ਐਸੋਸੀਏਸ਼ਨ ਇਹਨਾਂ ਨੂੰ ਭੁਲਾ ਨਹੀਂ ਸਕਦੀ। ਐਸੋਸੀਏਸ਼ਨ ਹਮੇਸ਼ਾ ਡੀਆਈਜੀ ਸਤਨਾਮ ਸਿੰਘ ਗਿੱਲ ਨੂੰ ਯਾਦ ਰੱਖਾਂਗੀ ਅਤੇ ਉਹਨਾਂ ਨੂੰ ਹਰ ਸਮੇਂ ਸਲੂਟ ਕਰਦੀ  ਰਹੇਗੀ। ਉਹਨਾਂ ਦੇ ਦੱਸੇ ਹੋਏ ਕਦਮਾਂ ਅਨੁਸਾਰ ਚਲਦੇ ਰਹਾਂਗੇ ਅਤੇ ਜਵਾਨਾ ਦੇ ਭਲੇ ਦੇ ਕੰਮ ਕਰਦੇ ਰਹਾਂਗੇ। ਸੀਆਰਪੀਐਫ ਗਿੱਲ ਸਾਹਿਬ ਦੇ ਕੰਮਾਂ ਨੂੰ ਯਾਦ ਕਰਕੇ ਉਹਨਾਂ ਨੂੰ ਸਲੂਟ ਕਰਦੀ ਹੈ ਅਤੇ ਧੰਨਵਾਦ ਵੀ ਕਰਦੀ ਹੈ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ।

Leave a Comment

Your email address will not be published. Required fields are marked *

Scroll to Top