CRPF ਐਸੋਸੀਏਸ਼ਨ ਪੰਜਾਬ ਦੀ ਅਗਸਤ ਮਹੀਨੇ ਦੀ ਮਹੀਨਾਵਾਰ ਮੀਟਿੰਗ ਦੀ ਜਾਣਕਾਰੀ – ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ

ਜਲੰਧਰ (ਬਿਊਰੋ ਰਿਪੋਰਟ) –  ਇਸ ਮਹੀਨੇ ਦੀ ਸੀ.ਆਰ.ਪੀ.ਐਫ. ਵੈਲਫੇਅਰ ਐਸ਼ੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਗਰੁੱਪ ਸੈਂਟਰ ਜਲੰਧਰ ਵਿਖੇ ਹੋਵੇਗੀ। ਇਹ ਮੀਟਿੰਗ ਡੀ.ਆਈ.ਜੀ. ਸ਼੍ਰੀ ਰਕੇਸ਼ ਰਾਓ ਜੀ ਦੇ ਹੁਕਮਾਂ ਅਨੁਸਾਰ 8 ਅਗਸਤ 2025, ਦਿਨ ਸ਼ੁੱਕਰਵਾਰ ਨੂੰ ਗਰੁੱਪ ਸੈਂਟਰ ਜਲੰਧਰ ਦੇ ਮੈਨਸ ਕਲੱਬ ਵਿਚ ਹੋਵੇਗੀ। ਮੀਟਿੰਗ ਦੀ ਸ਼ੁਰੂਆਤ ਪਹਿਲਾਂ ਦੀ ਤਰ੍ਹਾਂ ਸਵੇਰੇ 10 ਵਜੇ ਹੋਵੇਗੀ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਵੱਲੋਂ ਸਾਰੇ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਅਪੀਲ ਹੈ ਕਿ ਮੀਟਿੰਗ ਵਿੱਚ ਸ਼ਾਮਿਲ ਹੋ ਕੇ ਆਪਣੇ ਫਾਰਮਾਂ ਦਾ ਕੰਮ ਜਲਦ ਪੂਰਾ ਕਰਵਾਓ। ਜਿਹਨਾਂ ਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਨੇ ਸੀ ਜੀ ਐਚ ਐਸ  ਦੇ ਕਾਰਡ ਨਹੀਂ ਬਣਾਏ, ਉਹ ਆਪਣੇ ਕਾਰਡ ਜਲਦ ਤੋਂ ਜਲਦ ਅਪਲਾਈ ਕਰਨ ਅਤੇ ਨਵੇਂ ਆਏ ਹੁਕਮਾਂ ਦੀ ਜਾਣਕਾਰੀ ਮੀਟਿੰਗ ਵਿੱਚ ਹਾਜ਼ਰ ਹੋ ਕੇ ਪ੍ਰਾਪਤ ਕਰਨ। ਫਾਰਮ ਭਰਨ ਲਈ ਸਾਰੇ ਜਰੂਰੀ ਦਸਤਾਵੇਜ਼ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਨਾਲ ਜਰੂਰ ਲੈਕੇ ਆਉਣ। ਫਾਰਮ ਭਰਵਾਉਣ ਲਈ ਨਾਲ ਪਾਸਪੋਸਟ ਸਾਈਜ ਫੋਟੋਆਂ ਆਪਣੀ ਅਤੇ ਆਪਣੀ ਪਤਨੀ ਦੀਆਂ ਜਰੂਰ ਲੈਕੇ ਆਉ। ਜਿਹੜੇ ਐਕਸਮੈਨ ਹੁਣ ਤੱਕ ਐਸੋਸੀਏਸ਼ਨ ਦੇ ਮੈਂਬਰ ਨਹੀਂ ਬਣੇ, ਉਹ ਵੀ ਆਪਣੀ ਮੈਂਬਰਸ਼ਿਪ ਕਰਵਾਉਣ ਤਾਂ ਜ਼ੋ ਸਰਕਾਰ ਵੱਲੋਂ ਆ ਰਹੀਆਂ ਸਹੂਲਤਾਂ ਦਾ ਪਤਾ ਲੱਗ ਸਕੇ।

Leave a Comment

Your email address will not be published. Required fields are marked *

Scroll to Top