Crpf Exmen welfare Association Punjab ਵੱਲੋਂ ਹੋਣਹਾਰ ਜੁਆਨਾਂ ਦਾ ਕੀਤਾ ਸਤਿਕਾਰ- ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ

ਜਲੰਧਰ(ਬਿਊਰੋ ਰਿਪੋਰਟ) – ਸੀਆਰਪੀਐਫ ਹਰ ਮਹੀਨੇ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਲਈ ਗਰੁੱਪ ਸੈਟਰ ਜਲੰਧਰ ਵਿੱਚ ਮੀਟਿੰਗ ਕਰਦੀ ਹੈ। ਮੀਟਿੰਗ ਵਿੱਚ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਸ ਦੀਆਂ ਸਮਸਿਆਵਾਂ ਸੁਣ ਕੇ ਮੌਕੇ ਤੇ ਹੱਲ ਕੀਤਾ ਜਾਂਦਾ ਹੈ। ਗਰੁੱਪ ਸੈਟਰ ਦੇ ਡੀਆਈਜੀ ਸ਼੍ਰੀ ਰਾਕੇਸ਼ ਰਾਉ ਜੀ ਦੇ ਸਖਤ ਨਿਰਦੇਸ਼ ਹਨ ਕਿ ਹਰ ਸ਼ਹੀਦ ਪਰਿਵਾਰ ਅਤੇ ਐਕਸਮੈਨਸ ਦਾ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਵੇ। ਐਸੋਸੀਏਸ਼ਨ ਦੀ ਵੀ ਹਰ ਕੋਸ਼ਿਸ਼ ਹੁੰਦੀ ਹੈ ਕਿ ਆਏ ਹੋਏ ਮਹਿਮਾਨਾਂ ਦਾ ਸਤਿਕਾਰ ਕੀਤਾ ਜਾਵੇ ਅਤੇ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਵੇ। ਐਸੋਸੀਏਸ਼ਨ ਗਰੁੱਪ ਸੈਟਰ ਦਾ ਬਹੁਤ ਧੰਨਵਾਦ ਕਰਦੀ ਹੈ ਕਿ ਉਨ੍ਹਾਂ ਨੂੰ ਗਰੁੱਪ ਸੈਟਰ ਤੋਂ ਹਰ ਤਰ੍ਹਾਂ ਦਾ ਸਹਿਯੋਗ ਮਿਲਦਾ ਹੈ। 18/04/2024 ਨੂੰ ਸ਼ਹੀਦ ਪਰਿਵਾਰਾਂ ਦੀ ਮੀਟਿੰਗ ਵਿੱਚ ਉਹਨਾਂ ਜੁਆਨਾਂ ਦਾ ਸਤਿਕਾਰ ਕੀਤਾ ਗਿਆ ਜੋ ਹਰ ਮੀਟਿੰਗ ਵਿੱਚ ਦੂਰ ਦੁਰਾਡੇ ਤੋਂ ਵੀ ਗਰੁੱਪ ਸੈਟਰ ਦੀ ਮੀਟਿੰਗ ਵਿੱਚ ਸ਼ਾਮਿਲ ਹੁੰਦੇ ਹਨ। ਜਿਵੇਂ ਫਰੀਦਕੋਟ ਦੇ ਪ੍ਰਧਾਨ ਮਹਿਲ ਸਿੰਘ, ਜੋ ਐਸੋਸੀਏਸ਼ਨ ਦੀ ਹਰ ਮੀਟਿੰਗ ਵਿੱਚ ਪਹੁੰਚਣ ਦਾ ਯਤਨ ਕਰਦੇ ਹਨ। ਐਸੋਸੀਏਸ਼ਨ ਨੇ ਮਹਿਲ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਕੁਲਦੀਪ ਸਿੰਘ ਕਾਲਰਾ, ਜਿਸ ਦਾ ਸੀਆਰਪੀਐਫ ਵਿੱਚ ਬੰਬ ਬਲਾਸਟ ਹੋਣ ਕਰਕੇ 70% ਸਰੀਰ ਜਖਮੀ ਹੈ। ਫਿਰ ਵੀ ਕੁਲਦੀਪ ਸਿੰਘ ਕਾਲਰਾ ਜਲੰਧਰ ਵਿੱਚ ਹਰ ਜੁਆਨ ਨੂੰ ਸੂਚਿਤ ਵੀ ਕਰਦੇ ਹਨ ਅਤੇ ਹਰ ਮੀਟਿੰਗ ਵਿੱਚ ਸ਼ਾਮਿਲ ਵੀ ਹੁੰਦੇ ਹਨ। ਸੀਆਰਪੀਐਫ ਦੇ ਜੁਆਨਾਂ ਨੂੰ ਗੁਰਦੁਆਰਿਆਂ ਅਤੇ ਸ਼ੋਸ਼ਲ ਮੀਡੀਆ ਰਾਹੀਂ ਹਰ ਜੁਆਨ ਤਕ ਖਬਰ ਪਹੁੰਚਾਉਣ ਦਾ ਯਤਨ ਕਰਦੇ ਹਨ। ਕੁਲਦੀਪ ਸਿੰਘ ਕਾਲਰਾ ਬਹੁਤ ਹੀ ਮਿਹਨਤੀ ਅਤੇ ਵਫ਼ਾਦਾਰੀ ਨਾਲ ਐਸੋਸੀਏਸ਼ਨ ਦੇ ਕੰਮਾਂ ਦਾ ਧਿਆਨ ਰੱਖਦੇ ਹਨ।

ਸਤਪਾਲ ਸਿੰਘ ਡਰੋਲੀ ਵਾਈਸ ਪ੍ਰਧਾਨ ਜਲੰਧਰ ਦੋਨੋ ਗੋਡਿਆਂ ਦੇ ਓਪਰੇਸ਼ਨ ਕਰਵਾਉਣ ਦੇ ਬਾਵਜੂਦ ਵੀ ਆਟੋ ਰਿਕਸ਼ੇ ਰਾਹੀਂ ਪਿੰਡ-ਪਿੰਡ ਵਿੱਚ ਜਾਕੇ ਸੀਆਰਪੀਐਫ ਦੀ ਜੱਥੇਬੰਦੀ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਹਰ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਹਨ। ਸਤਪਾਲ ਸਿੰਘ ਡਰੋਲੀ ਦੀ ਭਾਵਨਾ ਇਕ ਕ੍ਰਾਂਤੀਕਾਰੀ ਵਾਲੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਸਿਰੋਪਾਓ ਪਾ ਕੇ ਅਤੇ ਆਪਣੀ ਸਪੀਚ ਰਾਹੀ ਧੰਨਵਾਦ ਕੀਤਾ।

ਇੰਨਸਪੈਕਟਰ ਦੇਵਰਾਜ ਸਿੰਘ ਜਿਲ੍ਹਾ ਹੁਸ਼ਿਆਰਪੁਰ ਵਿੱਚ ਚੇਅਰਮੈਨ ਦੇ ਅਹੁਦੇ ਤੇ ਕੰਮ ਕਰਦੇ ਹਨ। ਆਪਣੇ ਸਰਕਾਰੀ ਕੰਮ ਦੇ ਨਾਲ ਆਪਣੇ ਇਲਾਕੇ ਦੇ ਐਕਸਮੈਨਸ ਨੂੰ ਨਾਲ ਲੈਕੇ ਹਰ ਮੀਟਿੰਗ ਵਿੱਚ ਹਾਜ਼ਰੀ ਲਗਵਾਉਦੇ ਹਨ। ਅੱਜ ਤਕ ਕਿਸੇ ਵੀ ਮੀਟਿੰਗ ਵਿੱਚ ਸ. ਦੇਵਰਾਜ ਸਿੰਘ ਜੀ ਗੈਰ ਹਾਜ਼ਰ ਨਹੀਂ ਹੋਏ ਅਤੇ ਮੀਟਿੰਗ ਵਿੱਚ ਪਹੁੰਚ ਕੇ ਹਰ ਅਫ਼ਸਰ ਨੂੰ ਮਿਲਣ ਦਾ ਇਹਨਾਂ ਦਾ ਆਪਣਾ ਹੀ ਇੱਕ ਸੁਭਾਅ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਇਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸ. ਤਰਮੇਸ ਸਿੰਘ ਡਰੋਲੀ ਖੁਰਦ ਦੇ ਉਹ ਜੁਆਨ ਹਨ ਜੋ ਆਪਣੇ ਘਰ ਦੀਆਂ ਜਿੰਮੇਵਾਰੀਆਂ ਦੇ ਨਾਲ ਨਾਲ ਐਸੋਸੀਏਸ਼ਨ ਦੀ ਜਿੰਮੇਵਾਰੀ ਵੀ ਘਰ ਵਾਂਗ ਸਮਝਦੇ ਹਨ। ਖੇਤੀਬਾੜੀ ਕਰਨ ਦੇ ਨਾਲ ਸ. ਤਰਮੇਸ ਸਿੰਘ ਡਰੋਲੀ ਖੁਰਦ ਦਫਤਰੀ ਕੰਮਾਂ ਵਿੱਚ ਵੀ ਮੱਦਦ ਕਰਦੇ ਹਨ। ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਵੱਲੋਂ ਸ. ਤਰਮੇਸ ਸਿੰਘ ਡਰੋਲੀ ਖੁਰਦ ਦਾ ਬਹੁਤ ਹੀ ਸਤਿਕਾਰ ਨਾਲ ਮਾਨ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਇਹੋ ਜਿਹੇ ਹੋਣਹਾਰ ਜੁਆਨਾਂ ਦੀ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ।

Leave a Comment

Your email address will not be published. Required fields are marked *

Scroll to Top