ਨਵਾਂਸ਼ਹਿਰ – ਐਕਸ ਕਮਾਂਡਟ ਗਿਆਨ ਸਿੰਘ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਕਮਾਂਡਟ ਗਿਆਨ ਸਿੰਘ ਐਸੋਸੀਏਸ਼ਨ ਦੇ ਇੱਕ ਪ੍ਰਮੁੱਖ ਆਗੂ ਸਨ। ਜਦੋਂ ਵੀ ਕੋਈ ਦਿੱਲੀ ਜਾ ਬਾਹਰਲੇ ਸਥਾਨ ਤੇ ਜਾਣਾ ਪੈਦਾ ਸੀ ਤਾਂ ਕਮਾਂਡਟ ਗਿਆਨ ਸਿੰਘ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਸਨ। ਕਮਾਂਡਟ ਗਿਆਨ ਸਿੰਘ 14 ਬੈਚ 1974 ਦੇ ਭਰਤੀ ਸਨ। ਇਹਨਾਂ ਨੇ ਬਹੁਤ ਚੰਗੀਆਂ ਸੇਵਾਵਾਂ ਸੀ.ਆਰ.ਪੀ.ਐਫ. ਨੂੰ ਦਿੱਤੀਆਂ ਅਤੇ ਕਮਾਂਡਟ ਰੈਕ ਤੋਂ ਪੈਨਸ਼ਨ ਆ ਗਏ। ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦਾ ਜਦੋਂ ਕੋਈ ਵੀ ਪ੍ਰੋਗਰਾਮ ਸ਼ਹੀਦ ਪਰਿਵਾਰਾਂ ਲਈ ਕੀਤਾ ਜਾਂਦਾ ਸੀ ਤਾਂ ਕਮਾਂਡਟ ਗਿਆਨ ਸਿੰਘ ਆਪਣੀ ਟੀਮ ਨਾਲ ਸਭ ਤੋਂ ਪਹਿਲਾਂ ਪਹੁੰਚ ਕੇ ਸ਼ਹੀਦ ਪਰਿਵਾਰਾਂ ਦੀ ਮੱਦਦ ਕਰਦੇ ਸਨ। ਆਪਣੇ ਸ਼ਹਿਰ ਨਵਾਸ਼ਹਿਰ ਵਿੱਚ ਵੀ ਹਰ ਆਦਮੀ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸਨ। ਇਹਨਾਂ ਦੇ ਜਾਣ ਨਾਲ ਐਸੋਸੀਏਸ਼ਨ ਨੂੰ ਬਹੁਤ ਘਾਟਾ ਪਿਆ ਹੈ ਜੋਕਿ ਕਦੀ ਵੀ ਪੂਰਾ ਨਹੀ ਹੋ ਸਕਦਾ ਹੈ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਉਨ੍ਹਾਂ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਪਰਿਵਾਰ ਨਾਲ ਹਮਦਰਦੀ ਜਤਾਈ ਅਤੇ ਪਰਿਵਾਰ ਨੂੰ ਐਸੋਸੀਏਸ਼ਨ ਦੀਆਂ ਸਹੂਲਤਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ। ਅਸੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਹਨਾਂ ਦੀ ਆਤਮਾ ਨੂੰ ਸਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਜੈ ਹਿੰਦ।
