Crpf ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਵਿੱਚ ਸ਼ਹਿਰ ਦੀਆਂ ਉੱਗੀਆਂ ਸ਼ਖਸੀਅਤਾਂ ਦਾ ਯੋਗਦਾਨ

ਜਲੰਧਰ:- ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਲਈ ਐਸੋਸੀਏਸ਼ਨ ਨੇ ਪਦਮ ਸ਼੍ਰੀ ਵਿਜੇ ਚੋਪੜਾ ਜੀ, ਪਦਮ ਸ਼੍ਰੀ ਐਸ ਐਸ ਵਿਰਕ ਆਈ.ਪੀ.ਐਸ. ਰਿਟਾਇਰ ਡੀ.ਜੀ.ਪੀ. ਅਤੇ ਹੋਰ ਸ਼ਹਿਰ ਦੀਆਂ ਉੱਗੀਆਂ ਸ਼ਖਸੀਅਤਾਂ ਨੂੰ ਬੁਲਾਇਆ। ਗਰੁੱਪ ਸੇਟਰ ਦੇ ਡੀ.ਆਈ.ਜੀ. ਸ੍ਰੀ ਸੁਨੀਲ ਥੋਰਪੇ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆ ਕੀਤਾ।

ਐਸ਼ੋਸ਼ੀਏਸ਼ਨ ਦੇ ਚੇਅਰਮੈਨ ਐਕਸ ਆਈ.ਜੀ. ਅਮਰਜੀਤ ਸਿੰਘ ਸਿੱਧੂ, ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨਾਂ ਦਾ ਸਟੇਜ ਤੇ ਪਹੁੰਚਣ ਤੇ ਬੂਕੇ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਹੀਦ ਪਰਿਵਾਰ ਅਤੇ ਐਕਸਮੈਨ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਮੁੱਖ ਮਹਿਮਾਨਾਂ ਨੂੰ ਜਾਣੂ ਕਰਵਾਇਆ।

ਗਰੁੱਪ ਸੈਂਟਰ ਦੇ ਡੀ.ਆਈ.ਜੀ. ਸੁਨੀਲ ਥੋਰਪੇ ਨੇ ਇਹ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਹੋਇਆ ਸੀ। ਪਦਮ ਸ਼੍ਰੀ ਵਿਜੇ ਚੋਪੜਾ ਜੀ ਅਤੇ ਪਦਮ ਸ਼੍ਰੀ ਐਸ ਐਸ ਵਿਰਕ ਨੇ ਇੱਥੇ ਪਹੁੰਚਣ ਤੇ ਪ੍ਰੋਗਰਾਮ ਨੂੰ ਦੇਖ ਕੇ ਸ਼ਲਾਂਘਾ ਕੀਤੀ।

ਆਏ ਹੋਏ ਅਲੱਗ ਅਲੱਗ ਬੁੁਲਾਰਿਆ ਵਿੱਚੋ ਜਤਿੰਦਰ ਪੰਨੂ ਨੇ ਸ਼ਹੀਦ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ, ਜਿਸ ਨਾਲ ਸ਼ਹੀਦ ਪਰਿਵਾਰ ਭਾਵੁਕ ਹੋ ਗਏ। ਐਕਸ ਆਈ.ਜੀ. ਕੁਲਬੀਰ ਸਿੰਘ ਅਤੇ ਐਕਸ ਆਈ.ਜੀ. ਸਤਸਰੂਪ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸ਼ਹੀਦ ਪਰਿਵਾਰਾਂ ਨੇ ਵੀ ਆਪਣੀਆਂ ਸਾਰੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ।

ਗਰੁੱਪ ਸੈਂਟਰ ਦੇ ਡੀ.ਆਈ.ਜੀ. ਸੁਨੀਲ ਥੋਰਪੇ ਨੇ ਭਰੋਸਾ ਦਿੱਤਾ ਕਿ ਤੁਹਾਡੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਬਹੁਤ ਜਲਦੀ ਹੱਲ ਕੀਤੀਆਂ ਜਾਣਗੀਆਂ। ਆਏ ਹੋਏ ਮੁੱਖ ਮਹਿਮਾਨਾਂ ਨੇ ਸੀ.ਆਰ.ਪੀ.ਐਫ. ਐਸੋਸੀਏਸ਼ਨ ਦੇ ਕੰਮਾਂ ਦੀ ਸ਼ਲਾਘਾ ਕੀਤੀ। ਪਦਮ ਸ਼੍ਰੀ ਐਸ ਐਸ ਵਿਰਕ ਨੇ ਆਪਣੇ ਪਿਛਲੇ ਦੌਰ ਵਿੱਚ ਪੰਜਾਬ ਵਿੱਚ ਸੀ.ਆਰ.ਪੀ.ਐਫ. ਦੀ ਡਿਊਟੀ ਬਾਰੇ ਸਾਰੀ ਜਾਣਕਾਰੀ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਾਂ ਨਾਲ ਸਾਂਝੀ ਕੀਤੀ। ਉਨ੍ਹਾਂ ਸੀ.ਆਰ.ਪੀ.ਐਫ. ਦੀ ਫੋਰਸ ਦੀ ਤਰੀਫ ਵੀ ਕੀਤੀ ਕਿ ਇਹ ਬਹੁਤ ਬਹਾਦਰ ਤੇ ਇਮਾਨਦਾਰ ਫੋਰਸ ਹੈ। ਇਹਨਾਂ ਫੋਰਸ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣੀ ਚਾਹੀਦੀ ਹੈ ਅਤੇ ਉਹਨਾਂ ਭਰੋਸਾ ਦਿੱਤਾ ਕਿ ਮੈਂ ਹਰ ਸਮੇਂ ਐਸੋਸੀਏਸ਼ਨ ਦੇ ਨਾਲ ਹਮੇਸ਼ਾ ਖੜਾ ਹਾਂ।

Leave a Comment

Your email address will not be published. Required fields are marked *

Scroll to Top