CRPF ਐਕਸਮੈਨ ਵੇਲਫੇਅਰ ਐਸੋਸੀਏਸ਼ਨ ਪੰਜਾਬ ਦੀ ਜੁਲਾਈ ਮਹੀਨੇ ਦੀ ਹੋਈ ਮਹੀਨਾਵਾਰ ਮੀਟਿੰਗ

ਜਲੰਧਰ (ਬਿਊਰੋ ਰਿਪੋਰਟ) – ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ 11/07/2025 ਨੂੰ ਗਰੁੱਪ ਸੈਟਰ ਜਲੰਧਰ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਡੀਐਸਪੀ ਸੁਰਿੰਦਰ ਸਿੰਘ ਭਟਨੂਰਾ ਨੇ ਕੀਤੀ। ਇਹ ਮੀਟਿੰਗ ਗਰੁੱਪ ਸੈਟਰ ਦੇ ਡੀਆਈਜੀ ਰਾਕੇਸ਼ ਰਾਉ ਜੀ ਦੇ ਹੁਕਮਾਂ ਅਨੁਸਾਰ ਹੋਈ ਅਤੇ ਇਸ ਮੀਟਿੰਗ ਵਿੱਚ ਦੂਰ ਦੁਰਾਡੇ ਤੋਂ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਨੇ ਪਹੁੰਚ ਕੇ ਇਸ ਮੀਟਿੰਗ ਦੀ ਜਾਣਕਾਰੀ ਹਾਸਿਲ ਕੀਤੀ। ਗਰੁੱਪ ਸੈਟਰ ਦੇ ਡੀਆਈਜੀ ਵੱਲੋਂ ਨਵੇ ਹੁਕਮਾਂ ਦੀ ਵੀ ਜਾਣਕਾਰੀ ਡੀਐਸਪੀ ਸੁਰਿੰਦਰ ਸਿੰਘ ਭਟਨੂਰਾ ਨੇ ਆਏ ਹੋਏ ਮਹਿਮਾਨਾਂ ਨਾਲ ਸਾਂਝੀ ਦਿੱਤੀ। ਇਸ ਮੀਟਿੰਗ ਵਿੱਚ ਜਿਹਨਾਂ ਐਕਸਮੈਨਸ ਨੇ ਸੀ ਜੀ ਐਚ ਐਸ ਅਤੇ ਕੰਟੀਨ ਦੇ ਕਾਰਡ ਨਹੀ ਬਣਾਏ ਗਏ ਸੀ ਉਹਨਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਗਿਆ। ਬਹੁਤ ਸਾਰੇ ਗਰੁੱਪ ਸੈਟਰ ਵਿੱਚ ਰਹਿੰਦੇ ਪਰਿਵਾਰਾਂ ਅਤੇ ਬਾਹਰੋ ਆਏ ਐਕਸਮੈਨਸ ਨੇ ਇਸ ਮੌਕੇ ਦਾ ਫਾਇਦਾ ਲਿਆ। ਡੀਐਸਪੀ ਸੁਰਿੰਦਰ ਸਿੰਘ ਭਟਨੂਰਾ ਨੇ ਸਾਰੇ ਐਕਸਮੈਨਸ ਨੂੰ ਅਪੀਲ ਕੀਤੀ ਕਿ ਐਸੋਸੀਏਸ਼ਨ ਦੀ ਮੈਬਰਸ਼ਿਪ ਰਿਨਿਊ ਕਰਵਾਉਣੀ ਆਪਣੀ ਜਿੰਮੇਵਾਰੀ ਸਮਝਣ ਤਾਂ ਜੋ ਐਸੋਸੀਏਸ਼ਨ ਤੁਹਾਨੂੰ ਹਰ ਜਾਣਕਾਰੀ ਦੇ ਸਕੇ ਕਿਉਂਕਿ ਐਸੋਸੀਏਸ਼ਨ ਤੁਹਾਡੇ ਸਭਨਾਂ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ ਅਤੇ  ਸਰਕਾਰ ਵੱਲੋਂ ਹੋਰ ਵੀ ਨਵੇਂ ਆਏ ਹੁਕਮਾਂ ਬਾਰੇ ਜਾਣਕਾਰੀ ਦਿੱਤੀ। ਫਿਰ ਵੀ ਜੇਕਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਜਾ ਆਪਣੇ ਜਿਲ੍ਹਾ ਪ੍ਰਧਾਨ ਨਾਲ ਸੰਪਰਕ ਕਰ ਸਕਦੇ ਹੋ।  ਮੀਤ ਪ੍ਰਧਾਨ ਸੁੱਚਾ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਅਸੀਂ ਹਰ ਮੁਸ਼ਕਲ ਦਾ ਹੱਲ ਕਰਵਾਉਣ ਲਈ ਤੁਹਾਡੇ ਨਾਲ ਖੜ੍ਹੇ ਹਾਂ। ਸ਼ਹੀਦ ਪਰਿਵਾਰਾਂ ਅਤੇ ਸਾਧਾਰਣ ਮੌਤ ਵਾਲਿਆਂ ਦੇ ਕਾਰਡ ਵੀ ਪਹਿਲ ਦੇ ਆਧਾਰ ਤੇ ਬਣਾਏ ਜਾਣਗੇ।

Leave a Comment

Your email address will not be published. Required fields are marked *

Scroll to Top