CRPF ਐਸੋਸੀਏਸ਼ਨ ਪੰਜਾਬ ਦੇ ਉਪਰਾਲਿਆਂ ਨਾਲ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਮਿਲੀਆਂ ਸਹੂਲਤਾਂ

ਜਲੰਧਰ- ਸੀ.ਆਰ.ਪੀ.ਐਫ. ਐਸੋਸੀਏਸ਼ਨ ਦੇ ਉਪਰਾਲੇ ਨਾਲ ਐਕਸਮੈਨਾਂ ਦੀਆਂ ਵੀਰ ਨਾਰੀਆਂ ਨੂੰ ਉਹਨਾਂ ਦੀ ਬੇਟੀ ਦੇ ਵਿਆਹ ਤੇ ਸੀ.ਆਰ.ਪੀ.ਐਫ. ਦੇ ਵੈਲਫੇਅਰ ਵਿੱਚੋਂ 50 ਹਜ਼ਾਰ ਦੀ ਰਾਸ਼ੀ ਤੋਂ ਸ਼ੁਰੂ ਕੀਤੀ ਗਈ ਮਾਲੀ ਮਦਦ ਜੋ ਹੁਣ ਡੇਢ ਲੱਖ ਰੁਪਏ ਹੋ ਗਈ ਹੈ। ਐਸ਼ੋਸ਼ੀਏਸ਼ਨ ਦੀਆਂ ਮੀਟਿੰਗਾਂ ਵਿੱਚ ਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੇ ਫਾਇਦੇ ਵੀ ਦੱਸੇ ਗਏ। ਬਹੁਤ ਸਾਰੀਆਂ ਮਹਿਲਾਵਾਂ ਨੂੰ ਸੀ.ਆਰ.ਪੀ.ਐਫ. ਵਿੱਚ ਭਰਤੀ ਵੀ ਕਰਵਾਇਆ ਗਿਆ ਅਤੇ ਕੁਝ ਪਰਿਵਾਰਾਂ ਦੇ ਬੱਚਿਆਂ ਨੇ ਨੌਕਰੀ ਹਾਸਲ ਕੀਤੀ। ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਉਪਰਾਲੇ ਨਾਲ ਸ਼ਹੀਦਾਂ ਦੇ ਪਰਿਵਾਰਾਂ ਲਈ ਸਖਤ ਟੈਸਟਾਂ ਵਿੱਚੋਂ ਛੋਟ ਦਿਵਾਈ ਗਈ ਜੋ ਕਿ ਨੌਕਰੀ ਲਈ ਲਏ ਜਾਂਦੇ ਸਨ। ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਅਤੇ ਬੱਚਿਆਂ ਦੇ ਜਨਮ ਦਿਨ ਤੇ ਸੀ.ਆਰ.ਪੀ.ਐਫ. ਵੱਲੋਂ ਇੱਕ ਰਾਸ਼ੀ ਤੈਅ ਕੀਤੀ ਗਈ ਹੈ, ਜਿਸ ਵਿੱਚੋਂ ਬੱਚਿਆਂ ਲਈ ਗਿਫਟ ਭੇਟ ਕੀਤੇ ਜਾਣਗੇ। ਦਿਵਾਲੀ ਦੇ ਤਿਉਹਾਰ ਤੇ ਸੀ.ਆਰ.ਪੀ.ਐਫ. ਐਸ਼ੋਸ਼ੀਏਸ਼ਨ ਵੱਲੋਂ ਡੀਜੀਪੀ ਸੀ.ਆਰ.ਪੀ.ਐਫ. ਨੂੰ ਬੇਨਤੀ ਕਰਕੇ ਸ਼ਹੀਦ ਪਰਿਵਾਰਾਂ ਦੇ ਘਰਾਂ ਵਿੱਚ ਗਿਫਟ ਦੇਣ ਦਾ ਕੰਮ ਵੀ ਐਸੋਸੀਏਸ਼ਨ ਦੇ ਉਪਰਾਲੇ ਨਾਲ ਹੀ ਕੀਤਾ ਗਿਆ।

ਐਸੋਸੀਏਸ਼ਨ ਦੇ ਉਪਰਾਲੇ ਨਾਲ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਜੋ ਸਪੈਸ਼ਲ ਗਰਾਊਂਡ ਵਿੱਚ ਭਰਤੀ ਕੀਤੇ ਜਾਂਦੇ ਹਨ, ਉਸ ਭਰਤੀ ਦੀ ਤਿਆਰੀ ਲਈ 15-15 ਦਿਨ ਦੀ ਗਰੁੱਪ ਸੈਂਟਰ ਵਿੱਚ ਟ੍ਰੇਨਿੰਗ ਸ਼ੁਰੂ ਕਰਨ ਦੀ ਆਗਿਆ ਵੀ ਸਰਕਾਰ ਕੋਲੋਂ ਲਈ ਗਈ। ਸੀ.ਆਰ.ਪੀ.ਐਫ. ਨੇ ਜੋ ਐਕਸਮੈਨ ਜਾਂ ਸ਼ਹੀਦ ਪਰਿਵਾਰਾਂ ਕੋਲੋਂ ਰਹਿਣ ਲਈ ਘਰ ਨਹੀਂ ਸਨ ਤੇ ਬੱਚਿਆਂ ਨੂੰ ਪੜਾਉਣ ਲਈ ਨੇੜੇ ਕੋਈ ਸੁਵਿਧਾ ਨਹੀਂ ਹੈ, ਉਹਨਾਂ ਪਰਿਵਾਰਾਂ ਲਈ ਗਰੁੱਪ ਸੈਂਟਰ ਜਲੰਧਰ ਵਿੱਚ ਰਹਿਣ ਦੇ ਪ੍ਰਬੰਧ ਲਈ ਹੋਮ ਮਨਿਸਟਰ ਤੋਂ ਆਗਿਆ ਲੈਣ ਲਈ ਐਸੋਸੀਏਸ਼ਨ ਨੇ ਬਹੁਤ ਵੱਡੀ ਜਿੰਮੇਵਾਰੀ ਨਿਭਾਈ। ਸੀ.ਆਰ.ਪੀ.ਐਫ. ਦੇ ਜਿਹੜੇ ਜਵਾਨਾਂ ਦੀ ਡਿਊਟੀ ਤੇ ਬਿਮਾਰੀ ਜਾਂ ਕਿਸੇ ਹੋਰ ਕਾਰਨ ਨਾਲ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਦੀ ਮਦਦ ਲਈ ਐਸੋਸੀਏਸ਼ਨ ਨੇ ਪੰਜਾਬ ਕੇਸਰੀ ਕੋਲੋਂ ਪਹਿਲਾਂ ਦੀ ਤਰ੍ਹਾਂ ਮਦਦ ਲੈ ਕੇ ਚੈੱਕ ਭੇਟ ਕਰਵਾਏ। ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਹਰ ਮਹੀਨੇ ਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਦੀ ਸਹੂਲਤਾਂ ਲਈ ਗਰੁੱਪ ਸੈਂਟਰ ਵਿੱਚ ਮੀਟਿੰਗ ਕਰਦੀ ਹੈ। ਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਸੀਨੀਅਰ ਅਧਿਕਾਰੀਆਂ ਤੋਂ ਹੱਲ ਕਰਵਾਉਂਦੇ ਹਨ ਅਤੇ ਹਫਤੇ ਵਿੱਚ ਹਰ ਸ਼ੁਕਰਵਾਰ ਗਰੁੱਪ ਸੈਂਟਰ ਜਲੰਧਰ ਪਹੁੰਚ ਕੇ ਜਵਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਂਦੇ ਹਨ।

Leave a Comment

Your email address will not be published. Required fields are marked *

Scroll to Top