Crpf ਦਾ ਜਵਾਨ ਅਮਰਜੀਤ ਸਿੰਘ 79 ਬਟਾਲੀਅਨ ਪਿੰਡ ਚੱਕੋਵਾਲ ਸੇਖਾਂ ਵਿਖੇ ਹੋਇਆ ਸੰਸਕਾਰ

ਜਲੰਧਰ- ਸੀ.ਆਰ.ਪੀ.ਐਫ. ਦੇ ਜਵਾਨ ਅਮਰਜੀਤ ਸਿੰਘ 79 ਬਟਾਲੀਅਨ ਜੰਮੂ ਕਸ਼ਮੀਰ ਵਿੱਚ ਡਿਊਟੀ ਕਰ ਰਿਹਾ ਸੀ ਅਤੇ ਗਰੁੱਪ ਸੇਟਰ ਜਲੰਧਰ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਇੱਕ ਘਰੇਲੂ ਝਗੜੇ ਕਾਰਨ ਪੁਲਿਸ ਨੂੰ ਲੋੜੀਂਦਾ ਸੀ। ਘਰ ਵਾਲਿਆਂ ਦੇ ਦੱਸਣ ਮੁਤਾਬਕ ਉਹ ਨਿਰਦੋਸ਼ ਸੀ। ਪੁੱਛਗਿੱਛ ਦੌਰਾਨ ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਕਿ ਅਮਰਜੀਤ ਸਿੰਘ ਦਾ ਇਸ ਝਗੜੇ ਵਿੱਚ ਕੋਈ ਸੰਬੰਧ ਨਹੀਂ ਸੀ। ਪਰ ਵਿਰੋਧੀ ਧਿਰ ਨੇ ਕਿਸੇ ਰਾਜਨੀਤਕ ਨੇਤਾ ਦੇ ਸਹਿਯੋਗ ਨਾਲ ਅਮਰਜੀਤ ਸਿੰਘ ਦਾ ਨਾਮ ਵੀ ਐਫ. ਆਈ. ਆਰ. ਵਿੱਚ ਦਰਜ ਕਰਵਾ ਦਿੱਤਾ।

ਹੁਸ਼ਿਆਰਪੁਰ ਜ਼ਿਲ੍ਹੇ ਦੀ ਪੁਲਿਸ ਗਰੁੱਪ ਸੇਟਰ ਜਲੰਧਰ ਦੇ ਸੀਨੀਅਰ ਅਧਿਕਾਰੀਆਂ ਨੂੰ ਆ ਕੇ ਮਿਲੀ ਅਤੇ ਸਾਰੀ ਗੱਲਬਾਤ ਦੱਸੀ। ਮਿਲਣ ਤੋਂ ਬਾਅਦ ਅਮਰਜੀਤ ਸਿੰਘ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਆਪਣੀ ਕਾਨੂੰਨੀ ਕਾਰਵਾਈ ਨਾਲ ਅਮਰਜੀਤ ਸਿੰਘ ਨੂੰ ਹੁਸ਼ਿਆਰਪੁਰ ਜੇਲ ਵਿੱਚ ਭੇਜ ਦਿੱਤਾ ਗਿਆ, ਜਿੱਥੇ ਅਮਰਜੀਤ ਦੀ ਸਿਹਤ ਖਰਾਬ ਹੋ ਗਈ। ਪਰਿਵਾਰ ਨੇ ਪ੍ਰਸ਼ਾਸ਼ਨ ਉੱਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦਾ ਸਹੀ ਢੰਗ ਨਾਲ ਇਲਾਜ਼ ਨਹੀਂ ਕੀਤਾ ਗਿਆ ਜਿਸ ਕਾਰਨ 28/11/2024 ਨੂੰ ਅਮਰਜੀਤ ਸਿੰਘ ਦੀ ਜੇਲ ਵਿੱਚ ਹੀ ਮੌਤ ਹੋ ਗਈ।

ਅਮਰਜੀਤ ਸਿੰਘ ਦੇ ਮਿ੍ਤਕ ਸਰੀਰ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ। ਪਰਿਵਾਰ ਵੱਲੋਂ ਡੀ. ਸੀ. ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ਼ ਦਵਾਇਆ ਜਾਵੇ, ਜਿਸ ਤੋਂ ਬਾਅਦ ਹੀ ਅਮਰਜੀਤ ਸਿੰਘ ਦਾ ਸੰਸਕਾਰ ਕੀਤਾ ਜਾਵੇਗਾ। ਡੀ.ਸੀ. ਹੁਸ਼ਿਆਰਪੁਰ ਨੇ ਭਰੋਸਾ ਦਿੱਤਾ ਕਿ ਤੁਹਾਨੂੰ ਇਨਸਾਫ਼ ਦਵਾਇਆ ਜਾਵੇਗਾ ਅਤੇ ਮਿ੍ਤਕ ਸਰੀਰ ਪਰਿਵਾਰ ਹਵਾਲੇ ਕੀਤਾ ਗਿਆ। ਪਰਿਵਾਰ ਅਮਰਜੀਤ ਸਿੰਘ ਦਾ ਮਿ੍ਤਕ ਸਰੀਰ ਲੈਕੇ ਪਿੰਡ ਚੱਕੋਵਾਲ ਸੇਖਾਂ ਲੈ ਆਈ ਅਤੇ ਪਿੰਡ ਵਿੱਚ ਸੋਗ ਛਾਂ ਗਿਆ।

5 ਸਾਲਾਂ ਬੱਚਾ ਆਪਣੇ ਪਿਤਾ ਨੂੰ ਦੇਖ ਦੇਖਕੇ ਬਹੁਤ ਰੋ ਕੁਰਲਾ ਰਿਹਾ ਸੀ ਅਤੇ ਪਤਨੀ ਪੂਜਾ ਰਾਣੀ ਦਾ ਵੀ ਬਹੁਤ ਬੁਰਾ ਹਾਲ ਸੀ। ਪੂਜਾ ਰਾਣੀ ਦੇ ਪਿਤਾ ਜੋਗਿੰਦਰ ਸਿੰਘ ਐਕਸ ਸੀ.ਆਰ.ਸੀ. ਦੀਆਂ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾ ਚੁੱਕੇ ਸਨ। ਉਨ੍ਹਾਂ ਨੇ ਆਪਣੀ ਧੀ ਅਤੇ ਪਰਿਵਾਰ ਨੂੰ ਸੰਭਾਲਿਆ। ਕੁਝ ਦੇਰ ਬਾਅਦ ਅਮਰਜੀਤ ਸਿੰਘ ਦੀ ਮਿ੍ਤਕ ਦੇਹ ਲੈਕੇ ਸਿਵਿਆ ਨੂੰ ਚੱਲ ਪਏ।

ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ, ਡਿਪਟੀ ਕਮਾਂਡਰ ਪਰਦੀਪ ਡੋਗਰਾ, ਕੁਲਦੀਪ ਸਿੰਘ ਕਾਲਰਾ ਅਤੇ ਤਰਸੇਮ ਸਿੰਘ ਡਰੋਲੀ ਨੇ ਸ਼ਰਧਾਜਲੀ ਭੇਟ ਕਰਕੇ ਸਲੂਟ ਦਿੱਤਾ। ਅਮਰਜੀਤ ਸਿੰਘ ਦੇ 5 ਸਾਲਾਂ ਬੇਟੇ ਨੇ ਆਪਣੇ ਪਿਤਾ ਨੂੰ ਅਗਨੀ ਭੇਟ ਕੀਤਾ। ਇਹ ਸਭ ਦੇਖਕੇ ਆਏ ਹੋਏ ਸਾਰੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਤੇ ਸੀਨੀਅਰ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆ ਕੇ ਜਾਂਚ ਵੀ ਕੀਤੀ ਜਾਵੇਗੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top