ਜਲੰਧਰ- ਅਮਰਜੀਤ ਸਿੰਘ ਪਿੰਡ ਚੱਕੋਵਾਲ ਸੇਖਾ ਨੇੜੇ ਸ਼ਾਮਚੁਰਾਸੀ ਦਾ ਰਹਿਣ ਵਾਲਾ ਜਵਾਨ ਸੀ, ਜੋ ਕਿ 79 ਬਟਾਲੀਅਨ ਸੀ.ਆਰ.ਪੀ.ਐਫ. ਜੰਮੂ ਤੇ ਕਸ਼ਮੀਰ ਵਿੱਚ ਤਾਇਨਾਤ ਸੀ। ਪਿਛਲੇ ਦਿਨੀ ਉਹ ਛੁੱਟੀ ਤੇ ਆਪਣੇ ਘਰ ਆਇਆ ਹੋਇਆ ਸੀ ਤੇ ਆਪਣੇ ਬੱਚਿਆਂ ਨਾਲ ਸੀ.ਆਰ.ਪੀ.ਐਫ. ਗਰੁੱਪ ਸੈਂਟਰ ਜਲੰਧਰ ਵਿੱਚ ਰਹਿ ਰਿਹਾ ਸੀ। ਅਮਰਜੀਤ ਸਿੰਘ 2020 ਵਿੱਚ ਵੀ ਛੁੱਟੀ ਤੇ ਆਇਆ ਹੋਇਆ ਸੀ ਤੇ ਆਪਣੇ ਮਕਾਨ ਦਾ ਕੰਮ ਕਰਵਾ ਰਿਹਾ ਸੀ। ਅਚਾਨਕ ਅਮਰਜੀਤ ਸਿੰਘ ਦੇ ਪਰਿਵਾਰ ਦਾ ਪਿੰਡ ਵਿੱਚ ਹੀ ਕਿਸੇ ਨਾਲ ਝਗੜਾ ਹੋ ਗਿਆ ਅਤੇ ਵਿਰੋਧੀ ਧੀਰ ਦੇ ਇੱਕ ਆਦਮੀ ਦੀ ਮੌਤ ਹੋ ਗਈ। ਅਮਰਜੀਤ ਸਿੰਘ ਦੇ ਭਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਉੱਤੇ 302 ਦਾ ਮੁੱਕਦਮਾ ਦਰਜ ਹੋ ਗਿਆ ਅਤੇ ਮਾਮਲਾ ਵਿਚਾਰ ਅਧੀਨ ਚੱਲ ਰਿਹਾ ਸੀ।

ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਜੇਲ੍ਹ ਥਾਣਾ ਬੁੱਲੋਵਾਲ ਦੀ ਪੁਲਿਸ ਅਮਰਜੀਤ ਸਿੰਘ ਨੂੰ ਗਿਰਫਤਾਰ ਕਰਨ ਲਈ ਗਰੁੱਪ ਸੈਂਟਰ ਜਲੰਧਰ ਪਹੁੰਚ ਗਈ। ਉਹਨਾਂ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਕੋਰਟ ਦੇ ਹੁਕਮਾਂ ਨਾਲ ਅਮਰਜੀਤ ਸਿੰਘ ਦਾ ਨਾਮ ਵੀ ਇਸੇ ਕੇਸ ਵਿੱਚ ਪਾਇਆ ਗਿਆ ਹੈ। ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀਆਂ ਦੇ ਮਿਲਣ ਤੋਂ ਬਾਅਦ ਅਮਰਜੀਤ ਸਿੰਘ ਨੂੰ ਪੰਜਾਬ ਪੁਲਿਸ ਦੇ ਪੇਪਰ ਦੇਖ ਕੇ ਉਹਨਾਂ ਦੇ ਹੈਂਡ ਓਵਰ ਕੀਤਾ ਗਿਆ। ਬੁੱਲੋਵਾਲ ਪੁਲਿਸ ਨੇ ਅਮਰਜੀਤ ਸਿੰਘ ਨੂੰ ਆਪਣੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਹੁਸ਼ਿਆਰਪੁਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅਮਰਜੀਤ ਸਿੰਘ ਨੂੰ ਹੁਸ਼ਿਆਰਪੁਰ ਜੇਲ੍ਹ ਵਿੱਚ ਕਰੀਬ ਹਲੇ ਦੋ ਮਹੀਨੇ ਹੋਏ ਸਨ, ਅਚਾਨਕ ਅਮਰਜੀਤ ਸਿੰਘ ਸੀ.ਆਰ.ਪੀ.ਐਫ. ਦਾ ਜਵਾਨ ਜੇਲ੍ਹ ਵਿੱਚ ਬਿਮਾਰ ਹੋ ਗਿਆ। ਘਰ ਵਾਲਿਆਂ ਨੇ ਦੋਸ਼ ਲਾਇਆ ਕਿ ਅਮਰਜੀਤ ਸਿੰਘ ਦਾ ਇਲਾਜ ਜੇਲ੍ਹ ਵਿੱਚ ਸਹੀ ਤਰੀਕੇ ਨਾਲ ਨਹੀਂ ਹੋ ਸਕਿਆ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਵਿਰੋਧ ਵਿੱਚ ਅਮਰਜੀਤ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਰੋਡ ਜਾਮ ਕਰ ਦਿੱਤਾ ਅਤੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਮੰਗ ਕੀਤੀ। ਹੁਸ਼ਿਆਰਪੁਰ ਦੇ ਏਡੀਸੀ ਰਾਹੁਲ ਚਾਬਾ ਨੇ ਮੌਕੇ ਤੇ ਪਰਿਵਾਰ ਅਤੇ ਲੋਕਾਂ ਦੀ ਗੱਲ ਸੁਣਕੇ ਭਰੋਸਾ ਦਿੱਤਾ ਕਿ ਤੁਹਾਨੂੰ ਇਨਸਾਫ਼ ਦਵਾਇਆ ਜਾਵੇਗਾ। ਪਰਿਵਾਰ ਨੇ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਪੋਸਟਮਾਰਟਮ ਕਰਵਾਕੇ ਮੁਰਦਾਘਰ ਵਿੱਚ ਰੱਖਵਾ ਦਿੱਤੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸੰਸਕਾਰ ਕੀਤਾ ਜਾਵੇਗਾ।

ਪਿੰਡ ਚੱਕੋਵਾਲ ਸੇਖਾਂ ਦੇ ਅਮਰਜੀਤ ਸਿੰਘ ਦਾ ਪਰਿਵਾਰ ਅਤੇ ਕੁਝ ਮੋਹਤਵਾਰ, ਗਰੁੱਪ ਸੈਂਟਰ ਦੇ ਡੀਆਈਜੀ ਰਕੇਸ਼ ਰਾਉ ਜੀ ਨੇ ਵੀ ਇਨਸਾਫ਼ ਦੀ ਮੰਗ ਕੀਤੀ। ਡੀਆਈ ਸੀ. ਆਰ. ਪੀ. ਐਫ. ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇਗੀ। ਗਰੁੱਪ ਸੇਟਰ ਦੇ ਅਧਿਕਾਰੀਆਂ ਨੇ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੂੰ ਸੂਚਿਤ ਕੀਤਾ ਕਿ ਇਸ ਪਰਿਵਾਰ ਦੀ ਮੱਦਦ ਕੀਤੀ ਜਾਵੇ ਅਤੇ ਇਨਸਾਫ਼ ਦਵਾਇਆ ਜਾਵੇ। ਪ੍ਰਧਾਨ ਸੁਲਿੰਦਰ ਕੰਢੀ ਨੇ ਅਮਰਜੀਤ ਸਿੰਘ ਦੀ ਧਰਮ ਪਤਨੀ ਨਾਲ ਫੋਨ ਰਾਹੀਂ ਗੱਲਬਾਤ ਕਰਕੇ ਪੂਰਨ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਖੜੀ ਹੈ ਅਤੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਤੁਹਾਨੂੰ ਇਨਸਾਫ਼ ਦਵਾਇਆ ਜਾਵੇਗਾ।

















































