ਜਲੰਧਰ (ਸੁਲਿੰਦਰ ਕੰਢੀ) -ਸੀ.ਆਰ.ਪੀ.ਐਫ. ਦਾ ਜਿਊਦਾ ਸ਼ਹੀਦ ਜਸਵੰਤ ਸਿੰਘ ਦਾ ਜਨਮ 1 ਅਪ੍ਰੈਲ 1969 ਨੂੰ ਪਿੰਡ ਪਧਿਆਣਾ ਜਿਲਾ ਜਲੰਧਰ ਵਿੱਚ ਹੋਇਆ। ਇਹਨਾਂ ਦੇ ਪਿਤਾ ਸਰਦਾਰ ਅਮਰਜੀਤ ਸਿੰਘ ਨੇ ਸਰਦਾਰ ਜਸਵੰਤ ਸਿੰਘ ਦੇ ਜਨਮ ਹੋਣ ਤੇ ਗੁਰਦੁਆਰਾ ਵਿਖੇ ਜਾ ਕੇ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਸਾਕ ਸਬੰਧੀਆਂ ਤੇ ਰਿਸ਼ਤੇਦਾਰਾਂ ਵਿੱਚ ਖੁਸੀ ਵੀ ਮਨਾਈ। ਸਰਦਾਰ ਜਸਵੰਤ ਸਿੰਘ ਨੇ ਆਪਣੀ ਅੱਠਵੀਂ ਤੱਕ ਦੀ ਪੜ੍ਹਾਈ ਪਿੰਡ ਪਧਿਆਣਾ ਵਿਖੇ ਕੀਤੀ ਅਤੇ ਬਾਕੀ ਦੀ ਰਹਿੰਦੀ ਪੜ੍ਹਾਈ ਪਿੰਡ ਡਰੋਲੀ ਕਲਾਂ ਵਿਖੇ ਪੂਰੀ ਕੀਤੀ। ਇਕ ਦਿਨ ਸਕੂਲ ਦੇ ਵਿੱਚ ਅਧਿਆਪਕਾਂ ਨੇ ਸੀ.ਆਰ.ਪੀ.ਐਫ. ਦੀ ਭਾਰਤੀ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ। ਸਰਦਾਰ ਜਸਵੰਤ ਸਿੰਘ ਨੇ ਆਪਣੇ ਮਾਤਾ ਪਿਤਾ ਤੋਂ ਆਗਿਆ ਲਈ ਅਤੇ ਭਰਤੀ ਦੇਖਣ ਪੁਲਿਸ ਲਾਈਨ ਹੁਸ਼ਿਆਰਪੁਰ ਚਲੇ ਗਏ। ਜਸਵੰਤ ਸਿੰਘ ਨੇ ਭਾਰਤੀ ਦੀ ਪ੍ਰਤਿਕਿਰਿਆ ਨੂੰ ਪੂਰਾ ਕਰ ਲਿਆ ਅਤੇ 107 ਬਟਾਲੀਅਨ ਸੀ.ਆਰ.ਪੀ.ਐਫ. ਵਿੱਚ 1990 ਨੂੰ ਭਰਤੀ ਹੋ ਗਏ। ਭਰਤੀ ਹੋ ਕੇ ਜਸਵੰਤ ਸਿੰਘ ਕੁਝ ਦਿਨ 11 ਬਟਾਲੀਅਨ ਵਿੱਚ ਹੀ ਹੁਸ਼ਿਆਰਪੁਰ ਰਹੇ। ਅਗਲਾ ਹੁਕਮ ਮਿਲਣ ਤੇ ਭਰਤੀ ਹੋਏ ਸਾਰੇ ਨਵੇਂ ਜਵਾਨ ਗਰੁੱਪ ਸੈਂਟਰ ਪਿਜੌਰ ਟ੍ਰੇਨਿੰਗ ਲਈ ਚਲੇ ਗਏ।
ਗਰੁੱਪ ਸੈਂਟਰ ਟ੍ਰੇਨਿੰਗ ਵਿਖੇ ਇਹਨਾਂ ਸਾਰਿਆਂ ਜਵਾਨਾਂ ਦੀ ਟਰੇਨਿੰਗ ਸ਼ੁਰੂ ਹੋ ਗਈ। ਪਿੰਜੌਰ ਦਾ ਇਲਾਕਾ ਚਾਰੇ ਪਾਸੇ ਤੋਂ ਜੰਗਲ ਨਾਲ ਘਿਰਿਆ ਹੋਇਆ ਸੀ। ਕੁਝ ਜਵਾਨ ਸਮਾਂ ਮਿਲਣ ਤੇ ਕੁਝ ਸਮਾਂ ਆਪਣਾ ਜੰਗਲ ਵਿੱਚ ਵੀ ਬਤੀਤ ਕਰ ਲੈਂਦੇ ਸੀ। ਸਵੇਰ ਦੀ ਪਰੇਡ ਦੇ ਸਮੇਂ ਕੁਝ ਜੰਗਲੀ ਜਾਨਵਰ ਵੀ ਇਹਨਾਂ ਜਵਾਨਾਂ ਦੇ ਨੇੜੇ ਆ ਜਾਂਦੇ ਸਨ। ਟਰੇਨਿੰਗ ਦੇ ਨਾਲ ਨਾਲ ਸੀ.ਆਰ.ਪੀ.ਐਫ. ਦੇ ਉਸਤਾਦ ਜੰਗਲ ਕੈਂਪ ਵਿੱਚ ਵੀ ਦਿਨੇ ਹੀ ਲੈ ਜਾਂਦੇ। ਜੰਗਲ ਦੇ ਵਿੱਚ ਅੱਤਵਾਦੀਆਂ ਦੇ ਨਾਲ ਲੜਨ ਦੀ ਟ੍ਰੇਨਿੰਗ ਵੀ ਦਿੰਦੇ। ਸੀ.ਆਰ.ਪੀ.ਐਫ. ਦੇ ਇਹ ਸਾਰੇ ਨਵੇਂ ਜਵਾਨ ਟ੍ਰੇਨਿੰਗ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਕਰਦੇ। ਇੱਕ ਦਿਨ ਜਸਵੰਤ ਸਿੰਘ ਟਰੇਨਿੰਗ ਵਿੱਚ ਕੁਝ ਨਵੇਂ ਸਰੰਟਾਂ ਦੀ ਜਾਣਕਾਰੀ ਉਸਤਾਦਾ ਕੋਲੋਂ ਲੈਂਦਾ ਅਤੇ ਆਪਣੇ ਨਾਲ ਦੇ ਜਵਾਨਾਂ ਨਾਲ ਵੀ ਸਾਂਝੀ ਕਰਦਾ। ਇਹ ਸਾਰੇ ਜਵਾਨ ਬਹੁਤ ਹੀ ਜੋਸ਼ੀਲੇ ਤਰੀਕੇ ਨਾਲ ਟਰੇਨਿੰਗ ਕਰ ਰਹੇ ਸਨ। ਟਰੇਨਿੰਗ ਪੂਰੀ ਹੋਣ ਤੇ ਇਹਨਾਂ ਨੂੰ ਕੁਝ ਦੂਰੀ ਤੇ ਜੰਗਲ ਕੈਂਪ ਤੇ ਵੀ ਲੈ ਗਏ। ਜੰਗਲ ਦੀ ਨਾਈਟ ਟ੍ਰੇਨਿੰਗ ਬਾਰੇ ਇਹਨਾਂ ਜਵਾਨਾਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।

ਰਾਤ ਦੇ ਸਮੇਂ ਦੇਸ਼ ਦੇ ਦੁਸ਼ਮਣਾਂ ਨੂੰ ਕਿਸ ਤਰ੍ਹਾਂ ਕਾਬੂ ਕਰਨਾ ਇਹ ਸਾਰੀ ਜਾਣਕਾਰੀ ਸਾਰੇ ਬਟਾਲੀਅਨ ਨੂੰ ਵਿਸ਼ੇਸ਼ ਤੌਰ ਤੇ ਦਿੱਤੀ ਗਈ। ਜੰਗਲ ਕੈਂਪ ਪੂਰਾ ਹੋਣ ਤੇ ਸਾਰੀ ਬਟਾਲੀਅਨ ਗਰੁੱਪ ਸੈਂਟਰ ਪਿਜੌਰ ਵਿਖੇ ਵਾਪਸ ਆ ਗਈ। ਕੁਝ ਹੀ ਦਿਨਾਂ ਵਿੱਚ ਇਹਨਾਂ ਜਵਾਨਾਂ ਦੀ ਕਸਮ ਪਰੇਡ ਕੀਤੀ ਗਈ। ਸਾਰੇ ਜਵਾਨਾਂ ਨੂੰ 15 ਦਿਨ ਦੀ ਛੁੱਟੀ ਦੇ ਕੇ ਘਰ ਭੇਜਿਆ ਗਿਆ। ਪਿੰਡ ਪਹੁੰਚਣ ਤੇ ਜਸਵੰਤ ਸਿੰਘ ਦੇ ਪਿਤਾ ਸਰਦਾਰ ਅਮਰਜੀਤ ਸਿੰਘ ਅਤੇ ਪਿੰਡ ਤੇ ਲੋਕਾਂ ਨੇ ਇਹਨਾਂ ਦਾ ਬਹੁਤ ਵਧੀਆ ਸੁਆਗਤ ਕੀਤਾ। ਘਰ ਵਿੱਚ ਜਸਵੰਤ ਸਿੰਘ ਦੇ ਵਿਆਹ ਦੀ ਚਰਚਾ ਹੋਣ ਲੱਗ ਗਈ ਪਰ ਜਸਵੰਤ ਸਿੰਘ ਨੇ ਆਪਣੇ ਪਿਤਾ ਨੂੰ ਥੋੜੀ ਦੇਰ ਰੁਕਣ ਵਾਸਤੇ ਬੇਨਤੀ ਕੀਤੀ। ਫਿਰ ਆਪਣੀ ਛੁੱਟੀ ਕੱਟ ਕੇ ਵਾਪਸ 107 ਬਟਾਲੀਅਨ ਹੈਲੋ ਮਾਜਰਾ ਵਿਖੇ ਚਲੇ ਗਏ। ਕੁਝ ਦੇਰ ਹੈਲੋ ਮਾਜਰਾ ਡਿਊਟੀ ਕਰਨ ਤੋਂ ਬਾਅਦ ਇਹ ਯੂਨਿਟ ਜੰਮੂ ਤੇ ਕਸ਼ਮੀਰ ਵਿੱਚ ਚਲੀ ਗਈ। ਇੱਥੇ ਰੁਟੀਨ ਦੀ ਤਰ੍ਹਾਂ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ। ਜਸਵੰਤ ਸਿੰਘ ਦੇ ਪਿਤਾ ਅਮਰਜੀਤ ਸਿੰਘ ਨੇ ਜਸਵੰਤ ਸਿੰਘ ਦੇ ਵਿਆਹ ਦਾ ਦਿਨ ਰੱਖ ਦਿੱਤਾ। 8 ਮਾਰਚ 1995 ਨੂੰ ਇਹਨਾਂ ਦਾ ਵਿਆਹ ਬੀਬੀ ਪਰਮਜੀਤ ਕੌਰ ਪੁੱਤਰੀ ਗੁਰਨਾਮ ਸਿੰਘ ਟੋਡਰਪੁਰ ਨਾਲ ਕਰ ਦਿੱਤਾ ਗਿਆ। ਜਸਵੰਤ ਸਿੰਘ ਨੇ ਆਪਣੇ ਵਿਆਹ ਦੀਆਂ ਰਸਮਾਂ ਬੜੀ ਹੀ ਖੁਸ਼ੀ ਤੇ ਚਾਵਾਂ ਨਾਲ ਨਿਭਾਈਆਂ। ਛੁੱਟੀ ਪੂਰੀ ਹੋਣ ਤੇ ਵਾਪਸ ਆਪਣੀ ਯੂਨਿਟ 107 ਬਟਾਲੀਅਨ ਵਿੱਚ ਚਲੇ ਗਏ ਅਤੇ ਰੁਟੀਨ ਵਿੱਚ ਡਿਊਟੀ ਸ਼ੁਰੂ ਕਰ ਦਿੱਤੀ।

1996 ਵਿੱਚ ਜਸਵੰਤ ਸਿੰਘ ਦੇ ਘਰ ਬੇਟੀ ਨੇ ਜਨਮ ਲਿਆ ਅਤੇ ਇਹ ਖੁਸ਼ੀ ਆਪਣੀ ਯੂਨਿਟ ਦੇ ਸਾਥੀਆਂ ਨਾਲ ਸਾਂਝੀ ਕੀਤੀ। 1999 ਵਿੱਚ ਜਸਵੰਤ ਸਿੰਘ ਦੇ ਘਰ ਇੱਕ ਛੋਟੇ ਜਿਹੇ ਬੇਟੇ ਨੇ ਜਨਮ ਲਿਆ। ਜਸਵੰਤ ਸਿੰਘ ਨੇ ਆਪਣੇ ਸਾਥੀਆਂ ਨਾਲ ਇਹ ਖੁਸ਼ੀ ਵੀ ਸਾਂਝੀ ਕੀਤੀ ਅਤੇ ਬੇਟਾ ਦੇਖਣ ਲਈ ਛੁੱਟੀ ਲੈ ਕੇ ਆਪਣੇ ਪਿੰਡ ਆ ਗਏ। ਰਿਸ਼ਤੇਦਾਰਾਂ ਅਤੇ ਪਰਿਵਾਰ ਨਾਲ ਆਪਣੇ ਬੇਟੇ ਦੀ ਖੁਸ਼ੀ ਮਨਾਈ। ਸਾਰਿਆਂ ਨੇ ਜਸਵੰਤ ਸਿੰਘ ਨੂੰ ਲੱਖ ਲੱਖ ਵਧਾਈਆਂ ਵੀ ਦਿੱਤੀਆਂ। ਛੁੱਟੀ ਪੂਰੀ ਹੋਣ ਤੇ ਜਸਵੰਤ ਸਿੰਘ ਆਪਣੀ ਬਟਾਲੀਅਨ ਵਿੱਚ ਵਾਪਸ ਪਹੁੰਚ ਗਏ। ਯੂਨਿਟ ਵਿੱਚ ਜਾ ਕੇ ਕਾਨਵਾਈ ਕਰਨ ਦੀ ਡਿਊਟੀ ਮਿਲ ਗਈ ਅਤੇ ਹਰ ਰੋਜ਼ ਸ਼੍ਰੀਨਗਰ ਤੋਂ ਜੰਮੂ ਆਉਂਦੇ ਜਾਂਦੇ ਰਹਿੰਦੇ। ਇੱਕ ਦਿਨ ਅੱਤਵਾਦੀਆਂ ਨੇ ਸੀ.ਆਰ.ਪੀ.ਐਫ. ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਰੋਡ ਦੇ ਉੱਪਰ ਗਰਨੇਟ ਅਤੇ ਆਈਡੀ ਵਿਛਾ ਦਿੱਤੀ। ਜਦੋਂ ਸੀ.ਆਰ.ਪੀ.ਐਫ. ਦੀਆਂ ਗੱਡੀਆਂ ਅੱਤਵਾਦੀਆਂ ਦੇ ਮਿੱਥੇ ਹੋਏ ਨਿਸ਼ਾਨੇ ਤੇ ਪਹੁੰਚੀਆਂ ਤਾਂ ਅੱਤਵਾਦੀਆਂ ਨੇ ਸੀ.ਆਰ.ਪੀ.ਐਫ. ਦੀਆਂ ਗੱਡੀਆਂ ਉੱਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਅਤੇ ਦੱਬਿਆ ਹੋਇਆ ਬਰੂਦ ਵੀ ਚਲਾ ਦਿੱਤਾ। ਸੀ. ਆਰ. ਪੀ. ਐਫ. ਦੇ ਛੇ ਸੱਤ ਜਵਾਨ ਜ਼ਖਮੀ ਹੋ ਗਏ। ਨਾਲ ਹੀ 74 ਬਟਾਲੀਅਨ ਦੇ ਜਵਾਨਾਂ ਨੇ ਅੱਤਵਾਦੀਆਂ ਉੱਤੇ ਫਾਇਰ ਖੋਲ ਦਿੱਤਾ ਤਾਂ ਅੱਤਵਾਦੀ ਉਸ ਜਗ੍ਹਾ ਤੋਂ ਫਰਾਰ ਹੋ ਗਏ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਇਹਨਾਂ ਜਖਮੀ ਜਵਾਨਾਂ ਨੂੰ ਚੁੱਕ ਕੇ ਹਸਪਤਾਲ ਲਿਆਂਦਾ ਜਿੱਥੇ ਇਹਨਾਂ ਜਵਾਨਾਂ ਦਾ ਇਲਾਜ ਸ਼ੁਰੂ ਹੋ ਗਿਆ।
ਸਰਦਾਰ ਜਸਵੰਤ ਸਿੰਘ ਦੇ ਸਰੀਰ ਵਿੱਚ ਕਾਫੀ ਸੱਟਾਂ ਲੱਗ ਗਈਆਂ ਪਰ ਕੁਦਰਤ ਦੀ ਮਿਹਰਬਾਨੀ ਦਾ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਖਬਰ ਜਦੋਂ ਜਸਵੰਤ ਸਿੰਘ ਦੇ ਘਰ ਪਤਾ ਲੱਗੀ ਤੇ ਉਹਨਾਂ ਦੇ ਮਾਤਾ ਪਿਤਾ ਅਤੇ ਬਾਕੀ ਪਰਿਵਾਰ ਕਾਫੀ ਘਬਰਾ ਗਿਆ ਤੇ ਰੱਬ ਦਾ ਸ਼ੁਕਰਾਨਾ ਵੀ ਕੀਤਾ ਕਿ ਉਹਨਾਂ ਦਾ ਪੁੱਤਰ ਸਹੀ ਸਲਾਮਤ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਸਵੰਤ ਸਿੰਘ ਆਪਣੀ ਯੂਨਿਟ 74 ਬਟਾਲੀਅਨ ਵਿਖੇ ਵਾਪਸ ਆ ਗਏ। ਕੁਝ ਦੇਰ ਨੌਕਰੀ ਕਰਨ ਤੋਂ ਬਾਅਦ ਜਸਵੰਤ ਸਿੰਘ ਪੈਨਸ਼ਨ ਲੈ ਕੇ ਆਪਣੇ ਘਰ ਆ ਗਏ। 2014 ਵਿੱਚ ਜਸਵੰਤ ਸਿੰਘ ਦੀ ਮੁਲਾਕਾਤ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨਾਲ ਹੋਈ ਤਾਂ ਉਹਨਾਂ ਨੇ ਜਸਵੰਤ ਸਿੰਘ ਨੂੰ ਜਿਉਂਦੇ ਸ਼ਹੀਦ ਦਾ ਖਿਤਾਬ ਵੀ ਦਿੱਤਾ। ਹੁਣ ਜਸਵੰਤ ਸਿੰਘ ਹਰ ਮਹੀਨੇ ਸੀ.ਆਰ.ਪੀ.ਐਫ. ਦੀ ਹਰ ਮਹੀਨਾਵਾਰ ਮੀਟਿੰਗ ਵਿੱਚ ਹਾਜ਼ਰ ਹੁੰਦੇ ਹਨ। ਆਪਣੇ ਯਾਰਾ ਦੋਸਤਾਂ ਅਤੇ ਅਫਸਰਾਂ ਨੂੰ ਮਿਲ ਕੇ ਖੁਸ਼ੀ ਮਨਾਉਂਦੇ ਹਨ। ਸੀ. ਆਰ. ਪੀ. ਐਫ. ਐਸੋਸੀਏਸ਼ਨ ਇਸ ਜਿਉਂਦੇ ਸ਼ਹੀਦ ਦਾ ਸਦਾ ਸਤਿਕਾਰ ਕਰਦੀ ਰਹੇਗੀ ਅਤੇ ਬਾਕੀ ਦੇ ਜਵਾਨਾਂ ਨੂੰ ਵੀ ਸਲਾਮ ਕਰਦੀ ਰਹੇਗੀ।ਜੈ ਹਿੰਦ
🇮🇳ਇਹ ਸੂਰਬੀਰਾਂ ਦੀ ਕੁਰਬਾਨੀ ਦੀ ਗਾਥਾ ਹੈ,
ਇਹ ਮਾਂ ਦੀ ਕੁਰਬਾਨੀ ਦਾ ਪ੍ਰਤੀਕ ਹੈ,
ਇਸ ਤਰ੍ਹਾਂ ਲੜ ਕੇ ਨਾ ਤਬਾਹ ਕਰੋ,
ਦੇਸ਼ ਅਨਮੋਲ ਹੈ, ਇਸ ਨੂੰ ਧਰਮ ਦੇ ਨਾਂ ‘ਤੇ ਨਿਲਾਮ ਨਾ ਕਰੋ
ਜੈ ਹਿੰਦ 🫡🫡

















































