ਜਲੰਧਰ- ਕਾਕਾ ਸਿੰਘ ਪਿੰਡ ਬ੍ਰਹਮਪੁਰ ਜਿਲ੍ਹਾ ਲੁਧਿਆਣਾ ਦਾ ਜਨਮ 01/03/1969 ਨੂੰ ਪਿਤਾ ਡੋਗਰ ਸਿੰਘ ਦੇ ਘਰ ਹੋਇਆ। ਕਾਕਾ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਵਿੱਚੋਂ ਹੀ ਕੀਤੀ। ਕਾਕਾ ਸਿੰਘ ਦੀਆਂ ਚਾਰ ਭੈਣਾਂ ਅਤੇ ਇੱਕ ਭਰਾ ਸੀ। 12/12/1991 ਨੂੰ ਕਾਕਾ ਸਿੰਘ ਸੀਆਰਪੀਐਫ ਵਿੱਚ ਭਰਤੀ ਹੋ ਗਏ। ਭਰਤੀ ਹੋਣ ਤੋਂ ਬਾਅਦ ਇਹ ਟਰੇਨਿੰਗ ਕਰਨ ਲਈ ਕਲਕੱਤਾ 52 ਬਟਾਲੀਅਨ ਵਿੱਚ ਚਲੇ ਗਏ। 52 ਬਟਾਲੀਅਨ ਵਿੱਚ ਇਹਨਾਂ ਦੀ ਟਰੇਨਿੰਗ ਬਹੁਤ ਹੀ ਸੁਚੱਜੇ ਢੰਗ ਨਾਲ ਹੋਈ। 52 ਬਟਾਲੀਅਨ ਵਿੱਚ ਖਾਸ ਟਰੇਨਿੰਗ ਲਈ ਅਲੱਗ-ਅੱਲਗ ਸੇਟਰਾਂ ਵਿੱਚੋਂ ਸੀਆਰਪੀਐਫ ਦੇ ਉਸਤਾਦਾਂ ਨੂੰ ਬੁਲਾਇਆ ਗਿਆ। 52 ਬਟਾਲੀਅਨ ਸੀਆਰਪੀਐਫ ਵਿੱਚ ਬਹੁਤ ਹੀ ਨਾਮ ਕਮਾਇਆ ਹੈ। ਇਸ ਦੇ ਹਰ ਜਵਾਨ ਨੂੰ ਕਮਾਡੋਂ ਵਾਂਗ ਤਿਆਰ ਕੀਤਾ ਗਿਆ।
ਟਰੇਨਿੰਗ ਤੋਂ ਬਾਅਦ ਇਹਨਾਂ ਦੀ ਬਟਾਲੀਅਨ ਨਾਗਾਲੈਂਡ ਡਿਊਟੀ ਤੇ ਚੱਲੀ ਗਈ। ਨਾਗਾਲੈਂਡ ਦੇ ਅੱਤਵਾਦੀਆਂ ਨੂੰ ਫਿਕਰ ਪੈ ਗਿਆ ਜਦੋਂ ਕਮਾਡੋਂ ਬਟਾਲੀਅਨ ਉੱਥੇ ਪਹੁੰਚ ਗਈ। ਬਹੁਤ ਸਾਰੇ ਅੱਤਵਾਦੀਆਂ ਦੇ ਗਰੁੱਪ ਉੱਥੋ ਦੂਰ ਦੁਰਾਡੇ ਦੇ ਜੰਗਲਾਂ ਵੱਲ ਭੱਜ ਗਏ। ਥੋੜੇ ਸਮੇਂ ਬਾਅਦ ਕਾਕਾ ਸਿੰਘ ਨੇ ਘਰ ਛੁੱਟੀ ਆਉਣ ਦਾ ਸੋਚਿਆ। ਘਰ ਆਉਣ ਤੇ ਘਰ ਵਾਲਿਆਂ ਨੇ 13/12/1995 ਨੂੰ ਕਾਕਾ ਸਿੰਘ ਦਾ ਵਿਆਹ ਪਤਨੀ ਅੰਮਿ੍ਤ ਕੋਰ ਪਿੰਡ ਸੇਰਪੁਰ ਸੰਗਰੂਰ ਨਾਲ ਕਰ ਦਿੱਤਾ ਗਿਆ ਅਤੇ ਇਹਨਾਂ ਦੇ ਤਿੰਨ ਬੱਚੇ ਸਨ। ਕਾਕਾ ਸਿੰਘ ਐਮਟੀ ਡਿਊਟੀ ਦੇ ਨਾਲ ਨਾਲ ਜੀਡੀ ਦੀ ਡਿਊਟੀ ਵੀ ਕਰ ਲੈਂਦੇ ਅਤੇ ਸੀਨੀਅਰ ਅਧਿਕਾਰੀ ਕਾਕਾ ਸਿੰਘ ਨੂੰ ਬਹੁਤ ਇੱਜ਼ਤ ਮਾਨ ਦਿੰਦੇ। ਕਾਕਾ ਸਿੰਘ ਨੂੰ ਸੀਆਰਪੀਐਫ ਵਿੱਚੋਂ ਇੱਕ ਮੈਡਲ ਵੀ ਮਿਲਿਆ ਸੀ।
2020 ਵਿੱਚ ਕਾਕਾ ਸਿੰਘ ਦੀ ਪੋਸਟਿੰਗ ਸ਼੍ਰੀਨਗਰ 75 ਬਟਾਲੀਅਨ ਵਿੱਚ ਹੋ ਗਈ। ਸ਼੍ਰੀਨਗਰ ਦੇ ਜੰਗਲਾਂ ਵਿੱਚ ਕਾਕਾ ਸਿੰਘ ਨੇ ਬਹੁਤ ਸਾਰੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਤੇ ਭਜਾਇਆ। ਕਾਕਾ ਸਿੰਘ ਜਦੋਂ ਵੀ ਕੋਈ ਵੀ ਮੁਕਾਬਲੇ ਲਈ ਜਾਂਦੇ ਤਾਂ ਪੂਰੀ ਬਹਾਦਰੀ ਨਾਲ ਲੜਦੇ। ਇਸੇ ਤਰ੍ਹਾਂ ਇੱਕ ਵਾਰ ਕਾਕਾ ਸਿੰਘ ਜੰਗਲਾਂ ਵਿੱਚ ਸਰਚ ਕਰਦੇ ਸੀ ਤਾਂ ਅਚਾਨਕ ਉਹਨਾਂ ਦੇ ਪੈਰ ਵਿੱਚ ਸ਼੍ਰੀਨਗਰ ਦੇ ਜੰਗਲਾਂ ਵਿੱਚ ਪੈਰ ਵਿੱਚ ਕੁਝ ਲੱਗ ਗਿਆ। ਕਾਕਾ ਸਿੰਘ ਦਾ ਪੈਰ ਬਹੁਤ ਖਰਾਬ ਹੋਣਾ ਸ਼ੁਰੂ ਹੋ ਗਿਆ ਤਾਂ ਕਾਕਾ ਸਿੰਘ ਉਸ ਤੋਂ ਬਾਅਦ ਛੁੱਟੀ ਲੈ ਕੇ ਆਪਣੇ ਪਿੰਡ ਆ ਗਏ। ਪੈਰ ਵਿੱਚ ਜਿਆਦਾ ਸੱਟ ਲੱਗਣ ਕਾਰਨ ਪੈਰ ਬਹੁਤ ਖਰਾਬ ਹੋ ਗਿਆ ਸੀ। ਕਾਕਾ ਸਿੰਘ ਨੇ ਟੈਗੋਰ ਹਸਪਤਾਲ ਜਾ ਕੇ ਆਪਣਾ ਇਲਾਜ ਸ਼ੁਰੂ ਕਰਵਾ ਦਿੱਤਾ। ਕੁਝ ਮਹੀਨੇ ਇਲਾਜ ਕਰਵਾਉਣ ਤੋਂ ਬਾਅਦ ਕਾਕਾ ਸਿੰਘ ਦੁਬਾਰਾ ਆਪਣੀ ਡਿਊਟੀ ਤੇ ਚਲੇ ਗਏ। ਟੈਗੋਰ ਹਸਪਤਾਲ ਤੋਂ ਤਕਰੀਬਨ ਇਹਨਾਂ ਦੀ ਦੋ ਸਾਲ ਦਵਾਈ ਚੱਲੀ। ਕਾਕਾ ਸਿੰਘ ਦਾ ਲੀਵਰ ਅਤੇ ਕਿਡਨੀਆਂ ਵੀ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਜਿਸ ਕਰਕੇ ਕਾਕਾ ਸਿੰਘ ਦੀ ਸਿਹਤ ਬਹੁਤ ਖਰਾਬ ਹੋ ਗਈ। ਇਸੇ ਤਰ੍ਹਾਂ ਕਾਕਾ ਸਿੰਘ ਦੀ ਬਿਮਾਰੀ ਹੋਰ ਵਧ ਗਈ। 8 ਨਵੰਬਰ 2022 ਵਿੱਚ ਕਾਕਾ ਸਿੰਘ ਦੀ ਮੌਤ ਹੋ ਗਈ।
ਹੁਣ ਉਹਨਾਂ ਦੀ ਧਰਮ ਪਤਨੀ ਅੰਮ੍ਰਿਤ ਕੌਰ ਗਰੁੱਪ ਸੈਂਟਰ ਜਲੰਧਰ ਵਿੱਚ ਰਹਿ ਰਹੀ ਹੈ ਤੇ ਹਰ ਪੱਖੋਂ ਸੀਆਰਪੀਐਫ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕਰਦੀ ਹੈ। 2024 ਵਿੱਚ ਅੰਮ੍ਰਿਤ ਕੌਰ ਨੇ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਜੁਆਇਨ ਕੀਤੀ। ਐਸੋਸੀਏਸ਼ਨ ਨੇ ਇਸ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹਨਾਂ ਦਾ ਮਾਨ ਸਨਮਾਨ ਵੀ ਕੀਤਾ। ਐਸੋਸੀਏਸ਼ਨ ਗਰੁੱਪ ਸੈਂਟਰ ਦੇ ਅੰਦਰ ਰਹਿ ਰਹੀਆਂ ਵੀਰ ਨਾਰੀਆਂ ਅਤੇ ਸਧਾਰਨ ਮੌਤ ਨਾਲ ਮਰੇ ਜਵਾਨਾਂ ਦੀਆਂ ਵਿਧਵਾਵਾਂ ਦਾ ਖਾਸ ਧਿਆਨ ਰੱਖਦੇ ਹਨ ਅਤੇ ਉਹਨਾਂ ਨੂੰ ਹਰ ਸੰਭਵ ਸਹੂਲਤ ਦੇਣ ਦਾ ਯਤਨ ਕਰਦੇ ਹਨ। ਐਸੋਸੀਏਸ਼ਨ ਬਚਨਵੱਧ ਹੈ ਕਿ ਉਹ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਹਰ ਸਹੂਲਤ ਦੇਣ ਦਾ ਯਤਨ ਕਰਦੀ ਰਹੇਗੀ।