Crpf ਦਾ ਜਵਾਨ ਨਿਰਵੈਰ ਸਿੰਘ ਦੀ ਮੌਤ ਤੋਂ ਬਾਅਦ ਕੀ ਆਈਆਂ ਮੁਸੀਬਤਾਂ

ਜਲੰਧਰ- ਸੀ. ਆਰ. ਪੀ. ਐਫ. ਦਾ ਜਵਾਨ ਨਿਰਵੈਰ ਸਿੰਘ ਪਿੰਡ ਢੁੱਡੀ ਜ਼ਿਲ੍ਹਾ ਫਰੀਦਕੋਟ ਦਾ ਹੋਣਹਾਰ ਜਵਾਨ ਸੀ। ਜਿਸ ਦਾ ਜਨਮ 5 ਮਾਰਚ 1972 ਨੂੰ ਪਿਤਾ ਮਹਿੰਦਰ ਸਿੰਘ ਦੇ ਘਰ ਹੋਇਆ। ਨਿਰਵੈਰ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਢੁੱਡੀ ਵਿਖੇ ਹੀ ਕੀਤੀ। ਨਿਰਵੈਰ ਸਿੰਘ ਦੀ ਇੱਕ ਭੈਣ ਅਤੇ ਦੋ ਭਰਾ ਹਨ। ਇੱਕ ਦਿਨ ਸੀਆਰਪੀਐਫ ਵਿੱਚ ਭਰਤੀ ਹੋਣ ਦੀ ਖਬਰ ਸੁਣ ਕੇ ਨਿਰਵੈਰ ਸਿੰਘ ਭਰਤੀ ਦੇਖਣ ਚਲਾ ਗਿਆ ਤੇ 1 ਦਸੰਬਰ 1990 ਨੂੰ ਸੀ.ਆਰ.ਪੀ.ਐਫ. ਵਿੱਚ ਭਰਤੀ ਹੋ ਗਏ। ਕੁਝ ਦਿਨਾਂ ਬਾਅਦ ਟ੍ਰੇਨਿੰਗ ਸੈਂਟਰ ਨਿਮਚ ਟ੍ਰੇਨਿੰਗ ਲਈ ਚਲੇ ਗਏ। ਨਿਰਵੈਰ ਸਿੰਘ ਨੇ ਟ੍ਰੇਨਿੰਗ ਬੜੇ ਹੀ ਸ਼ਾਂਤ ਪੂਰਵਕ ਢੰਗ ਨਾਲ ਉਸਤਾਦਾਂ ਤੋਂ ਹਾਸਲ ਕੀਤੀ। ਸੀਆਰਪੀਐਫ ਦੇ ਢਾਂਚੇ ਬਾਰੇ ਕੁਝ ਨਾ ਕੁਝ ਨਿਰਵੈਰ ਸਿੰਘ ਸੀਨੀਅਰ ਅਧਿਕਾਰੀਆਂ ਤੋਂ ਪੁੱਛਦੇ ਰਹਿੰਦੇ। 5 ਜਨਵਰੀ 1999 ਨੂੰ ਨਿਰਵੈਰ ਸਿੰਘ ਦਾ ਵਿਆਹ ਪਤਨੀ ਮਨਜੀਤ ਕੌਰ ਨਾਲ ਹੋ ਗਿਆ। ਮਨਜੀਤ ਕੌਰ ਇੱਕ ਚੰਗੇ ਪਰਿਵਾਰ ਦੀ ਕੁੜੀ ਹੈ, ਜੋ ਹਰ ਸੁੱਖ ਦੁੱਖ ਵਿੱਚ ਆਪਣੇ ਪਤੀ ਤੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਦੀ ਰਹਿੰਦੀ। ਇਹਨਾਂ ਦਾ ਇੱਕ ਬੱਚਾ ਵੀ ਹੈ ਅਤੇ ਇਹਨਾਂ ਦੀ ਜੱਦੀ ਪ੍ਰੋਪਰਟੀ ਕੋਈ ਨਹੀਂ ਹੈ। ਇਸੇ ਤਰ੍ਹਾਂ ਨਿਰਵੈਰ ਸਿੰਘ ਘਰੇ ਛੁੱਟੀ ਆਉਂਦਾ ਤੇ ਛੁੱਟੀ ਕੱਟਕੇ ਵਾਪਸ ਚਲੇ ਜਾਂਦੇ। ਰੁਟੀਨ ਵਿੱਚ ਆਪਣੀ ਡਿਊਟੀ ਕਰਦੇ।

ਇਕ ਦਿਨ ਨਿਰਵੈਰ ਸਿੰਘ ਆਪਣੇ ਸਾਥੀਆਂ ਨਾਲ ਡਿਊਟੀ ਤੇ ਜਾ ਰਿਹਾ ਸੀ ਤਾਂ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਐਕਸੀਡੈਂਟ ਵਿੱਚ ਉਹਨਾਂ ਦੀ ਰੀੜ ਦੀ ਹੱਡੀ ਤੇ ਸੱਟ ਲੱਗ ਗਈ। ਉਹਨਾਂ ਦੀ ਧਰਮ ਪਤਨੀ ਅਤੇ ਪਰਿਵਾਰ ਨੇ ਕਾਫੀ ਇਲਾਜ ਕਰਵਾਇਆ ਪਰ ਉਹਨਾਂ ਦੀ ਸੱਟ ਠੀਕ ਨਾ ਹੋ ਸਕੀ। ਨਿਰਵੈਰ ਸਿੰਘ ਦੇ 2001 ਵਿੱਚ ਸੱਟ ਲੱਗੀ ਸੀ ਅਤੇ 20 ਜੁਲਾਈ 2004 ਵਿੱਚ ਇਹਨਾਂ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਉਹਨਾਂ ਦੀ ਪਤਨੀ ਮਨਜੀਤ ਕੌਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਪਣੇ ਬੱਚੇ ਨੂੰ ਪੜਾਉਣ ਦੀ ਖਾਤਰ ਇਸ ਵੇਲੇ ਗਰੁੱਪ ਸੇਟਰ ਜਲੰਧਰ ਵਿੱਚ ਰਹਿ ਰਹੀ ਹੈ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਇਹਨਾਂ ਪਰਿਵਾਰਾਂ ਨੂੰ ਮਿਲਦੇ ਰਹਿੰਦੇ ਹਨ ਅਤੇ ਖਾਸ ਧਿਆਨ ਰੱਖਦੇ ਹਨ। ਗਰੁੱਪ ਸੇਟਰ ਜਲੰਧਰ ਦੇ ਡੀਆਈਜੀ ਰਕੇਸ਼ ਰਾਉ ਨੇ ਮਨਜੀਤ ਕੌਰ ਦੀ ਮੁਲਾਕਾਤ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨਾਲ ਕਰਵਾਈ। ਐਸੋਸੀਏਸ਼ਨ ਵੱਲੋਂ ਇਹਨਾਂ ਦੇ ਹਲਾਤਾਂ ਨੂੰ ਦੇਖਦੇ ਹੋਏ ਇਹਨਾਂ ਦਾ ਮਾਨ ਸਨਮਾਨ ਵੀ ਕੀਤਾ ਅਤੇ ਪੰਜਾਬ ਕੇਸਰੀ ਗਰੁੱਪ ਦੇ ਸਹਿਯੋਗ ਨਾਲ ਚੈਕ ਵੀ ਭੇਟ ਕਰਵਾਇਆ ਗਿਆ। ਪੰਜਾਬ ਕੇਸਰੀ ਗਰੁੱਪ ਦਾ ਐਸੋਸੀਏਸ਼ਨ ਧੰਨਵਾਦ ਕਰਦੀ ਹੈ ਜੋ ਹਰ ਸਮੇਂ ਇਹੋ ਜਿਹੇ ਪਰਿਵਾਰਾਂ ਦੀ ਮੱਦਦ ਕਰਦੇ ਹਨ। ਇਹਨਾਂ ਦੇ ਸਹਿਯੋਗ ਨਾਲ ਹੀ ਜਵਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਆਪਣੇ ਦੇਸ਼ ਦੀ ਆਨ ਸਾਨ ਲਈ ਲੜਾਈਆਂ ਲੜਦੇ ਹਨ ਤਾਂ ਜੋ ਸਾਡਾ ਦੇਸ਼ ਸੁਰਖਿਅਤ ਰਹਿ ਸਕੇ। ਸੀਆਰਪੀਐਫ ਐਸੋਸੀਏਸ਼ਨ ਪੰਜਾਬ ਇਹਨਾਂ ਪਰਿਵਾਰਾਂ ਦਾ ਹਮੇਸ਼ਾ ਮਾਨ ਸਨਮਾਨ ਕਰਦੀ ਰਹੇਗੀ, ਜੋ ਦੇਸ਼ ਦੀ ਖਾਤਰ ਬਲੀਦਾਨ ਦਿੰਦੇ ਹਨ। ਜੈ ਹਿੰਦ।

Leave a Comment

Your email address will not be published. Required fields are marked *

Scroll to Top