Crpf 133 ਬਟਾਲੀਅਨ ਦੇ ਜਵਾਨਾਂ ਤੇ ਜਦੋਂ ਇੰਫਾਲ ਦੇ ਅੱਤਵਾਦੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ਜਲੰਧਰ- ਸੀ.ਆਰ.ਪੀ.ਐਫ. ਦਾ ਜਵਾਨ ਧਰਮਪਾਲ ਸਿੰਘ 133 ਬਟਾਲੀਅਨ ਪੁੱਤਰ ਸ਼੍ਰੀ ਅਮਰਦਾਸ ਪਿੰਡ ਖੂਣਖੂਣਾ ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਇਹਨਾਂ ਦਾ ਜਨਮ 1 ਮਾਰਚ 1962 ਨੂੰ ਹੋਇਆ। ਧਰਮਪਾਲ ਸਿੰਘ ਦੇ 3 ਭਰਾ ਅਤੇ 2 ਭੈਣਾਂ ਸਨ। ਧਰਮਪਾਲ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਵਿੱਚੋਂ ਹੀ ਕੀਤੀ। ਧਰਮਪਾਲ ਸਿੰਘ 3 ਮਾਰਚ 1982 ਨੂੰ ਸੀ.ਆਰ.ਪੀ.ਐਫ. ਵਿੱਚ ਭਰਤੀ ਹੋ ਗਏ। ਧਰਮਪਾਲ ਸਿੰਘ ਨੂੰ ਟਰੇਨਿੰਗ ਲਈ ਨਿਮਚ ਭੇਜਿਆ ਗਿਆ। ਧਰਮਪਾਲ ਸਿੰਘ ਨੇ ਟਰੇਨਿੰਗ ਵਿੱਚ ਹੀ ਆਪਣੇ ਕਰਤੱਵ ਦਿਖਾਉਣੇ ਸ਼ੁਰੂ ਕਰ ਦਿੱਤੇ ਸੀ। ਟਰੇਨਿੰਗ ਸੇਟਰ ਵਾਲੇ ਹਮੇਸ਼ਾ ਧਰਮਪਾਲ ਨੂੰ ਕਮਾਡੋਂ ਕਹਿ ਕੇ ਬੁਲਾਉਂਦੇ। ਧਰਮਪਾਲ ਹਾਕੀ ਖੇਡਣ ਵਿੱਚ ਬਹੁਤ ਰੁਚੀ ਰੱਖਦੇ ਸਨ। ਸੀ.ਆਰ.ਪੀ.ਐਫ.  ਦੇ ਟੂਰਨਾਮੈਂਟ ਲਈ ਧਰਮਪਾਲ ਕਿਤੇ ਨਾ ਕਿਤੇ ਜਾਂਦੇ ਰਹਿੰਦੇ। ਟੂਰਨਾਮੈਂਟਾ ਵਿੱਚੋਂ ਵੀ ਇਹਨਾਂ ਨੇ ਆਪਣਾ ਕਾਫ਼ੀ ਨਾਮ ਕਮਾਇਆ ਸੀ ਅਤੇ ਹਮੇਸ਼ਾ ਪਹਿਲੇ ਦਰਜੇ ਦੇ ਇਨਾਮ ਪ੍ਰਾਪਤ ਕਰਦੇ ਸਨ।

ਅਸਾਮ, ਅੰਮਿ੍ਤਸਰ, ਜੰਮੂ ਤੇ ਕਸ਼ਮੀਰ ਵਿੱਚ ਇਹਨਾਂ ਨੇ ਆਪਣੀ ਨੌਕਰੀ ਦੀਆਂ ਸੇਵਾਵਾਂ ਵੀ ਦਿੱਤੀਆ। ਇਹਨਾਂ ਦੇ ਪਿਤਾ ਨੇ 20 ਅਕਤੂਬਰ 1986 ਨੂੰ ਧਰਮਪਾਲ ਸਿੰਘ ਦਾ ਵਿਆਹ ਵੀਨਾ ਰਾਣੀ ਨਾਲ ਕਰ ਦਿੱਤਾ। ਧਰਮਪਾਲ ਸਿੰਘ ਦੇ ਇੱਕ ਬੇਟਾ ਅਤੇ ਦੋ ਬੇਟੀਆਂ ਸਨ। ਧਰਮਪਾਲ ਸਿੰਘ ਦੀ ਪੋਸਟਿੰਗ ਜੰਮੂ ਕਸ਼ਮੀਰ ਤੋਂ ਮਣੀਪੁਰ ਹੋ ਗਈ। ਉਸ ਸਮੇਂ ਮਣੀਪੁਰ (ਇੰਫਾਲ) ਵਿੱਚ ਸੀ.ਆਰ.ਪੀ.ਐਫ. ਦੇ ਕਾਫ਼ੀ ਅਪਰੇਸ਼ਨ ਚੱਲ ਰਹੇ ਸਨ।

133 ਬਿਲੀਅਨ ਸੀ.ਆਰ.ਪੀ.ਐਫ. ਨੂੰ ਮਣੀਪੁਰ ਵਿੱਚ ਵਿਦਰੋਹੀ ਸੰਗਠਨਾਂ ਦੇ ਖਿਲਾਫ ਅੱਤਵਾਦ ਵਿਰੋਧੀ ਕਾਰਵਾਈਆਂ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਵਿਦਰੋਹੀ ਗਤੀਵਿਧੀਆਂ ਸਿਖਰ ‘ਤੇ ਪਹੁੰਚ ਚੁੱਕੀਆਂ ਸਨ। ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਬਾਅਦ ਵਿੱਚ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ। 24 ਸਤੰਬਰ 1997 ਨੂੰ, ਜਦੋਂ ਫੌਜੀ ਇੰਫਾਲ ਵਿੱਚ ਇੱਕ ਅਪਰੇਸ਼ਨ ਤੋਂ ਵਾਪਸ ਆ ਰਹੇ ਸਨ, ਇੱਕ ਹਮਲੇ ਵਿੱਚ ਲੁਕੇ ਹੋਏ ਵਿਦਰੋਹੀਆਂ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਸੈਨਿਕਾਂ ਨੇ ਤੁਰੰਤ ਸਥਿਤੀ ਸੰਭਾਲ ਲਈ ਅਤੇ ਜਵਾਬੀ ਕਾਰਵਾਈ ਕੀਤੀ। ਇੱਕ ਭਿਆਨਕ ਮੁਕਾਬਲਾ ਹੋਇਆ ਪਰ ਨੇੜੇ ਕੋਈ ਢੱਕਣ ਨਾ ਹੋਣ ਕਾਰਨ ਫੌਜਾਂ ਨੁਕਸਾਨਦੇਹ ਸਥਿਤੀ ਵਿੱਚ ਸਨ। ਹਮਲੇ ਨੂੰ ਇੱਕੋ ਇੱਕ ਵਿਕਲਪ ਵਜੋਂ ਵੇਖਦਿਆਂ, ਫੌਜਾਂ ਭਾਰੀ ਗੋਲੀਬਾਰੀ ਦੀ ਵਰਤੋਂ ਕਰਦਿਆਂ ਅੱਗੇ ਵਧੀਆਂ। ਗੋਲੀਬਾਰੀ ਦੌਰਾਨ ਦੋਵੇਂ ਧਿਰਾਂ ਗੰਭੀਰ ਜ਼ਖ਼ਮੀ ਹੋ ਗਈਆਂ। ਪਰ ਸਿਪਾਹੀਆਂ ਦੀ ਬਹਾਦਰੀ ਅਤੇ ਬਹਾਦਰੀ ਨੇ ਆਖਰਕਾਰ ਵਿਦਰੋਹੀਆਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਇਸ ਭਿਆਨਕ ਮੁਕਾਬਲੇ ਵਿੱਚ ਸ਼ਹੀਦ ਸ਼ ਰਾਜਿੰਦਰ ਕੁਮਾਰ ਪੰਮਾ, ਸਹਾਇਕ ਸ. ਕਮਾਂਡੈਂਟ, ਸ਼ਹੀਦ ਐਲ.ਐਨ.ਕੇ. ਧਰਮਪਾਲ ਸਿੰਘ, ਸ਼ਹੀਦ ਸੀਟੀ/ਡੀਵੀਆਰ ਮੁਹੰਮਦ ਜ਼ੁਬੈਰ, ਸ਼ਹੀਦ ਸੀਟੀ ਮੁਹੰਮਦ ਲਤੀਫ, ਸ਼ਹੀਦ ਸੀਟੀ ਲਖੇਸ਼ਵਰ ਬਾਣੀਆ ਅਤੇ ਸ਼ਹੀਦ ਸੀਟੀਟੀ ਦਲੀਪ ਖੰਗੀਆ ਨੇ ਦੇਸ਼ ਦੀ ਸੇਵਾ ਵਿੱਚ ਦਿਨ ਰਾਤ ਆਪਣੀਆਂ ਜਾਨਾਂ ਵਾਰ ਦਿੱਤੀਆਂ।

ਅਚਾਨਕ 133 ਬਟਾਲੀਅਨ ਦੇ ਕੰਟਰੋਲ ਰੂਮ ਸ਼ਹੀਦ ਧਰਮਪਾਲ ਸਿੰਘ ਦੇ ਪਿਤਾ ਅਮਰਦਾਸ ਨੂੰ ਇੱਕ ਫੋਨ ਆਇਆ ਕਿ ਤੁਹਾਡਾ ਬੇਟਾ ਆਪਣੇ ਦੇਸ਼ ਦੀ ਆਨ ਸ਼ਾਨ  ਲਈ ਸ਼ਹੀਦ ਹੋ ਗਿਆ ਹੈ। ਸ਼ਹੀਦ ਧਰਮਪਾਲ ਸਿੰਘ ਦੇ ਪਿਤਾ ਇਹ ਗੱਲ ਸੁਣ ਕੇ ਘਬਰਾ ਗਏ ਅਤੇ ਉਨ੍ਹਾਂ ਨੇ ਇਹ ਸ਼ਹੀਦੀ ਦੀ ਖਬਰ ਸਾਰੇ ਪਰਿਵਾਰ ਨੂੰ ਦਿੱਤੀ। ਘਰ ਵਿੱਚ ਚੀਕ ਚਿਹਾੜਾ ਮਚ ਗਿਆ। ਇਹਨਾਂ ਦੀ ਪਤਨੀ ਵੀਨਾ ਰਾਣੀ ਆਪਣੇ ਬੱਚਿਆਂ ਨੂੰ ਗਲਵੱਕੜੀ ਵਿੱਚ ਲੈਕੇ ਰੋ ਰਹੀ ਸੀ। ਪਰਿਵਾਰ ਨੇ ਸ਼ਹੀਦ ਧਰਮਪਾਲ ਸਿੰਘ ਦੀ ਪਤਨੀ ਵੀਨਾ ਰਾਣੀ ਹੌਸਲਾ ਦਿੱਤਾ ਪਰ ਉਸ ਤੋਂ ਆਪਣਾ ਆਪ ਸੰਭਾਲਿਆ ਨਹੀ ਜਾ ਰਿਹਾ ਸੀ।

2-3 ਦਿਨਾਂ ਬਾਅਦ ਸ਼ਹੀਦ ਧਰਮਪਾਲ ਸਿੰਘ ਦਾ ਮਿ੍ਤਕ ਸਰੀਰ ਲੈਕੇ 133 ਬਟਾਲੀਅਨ ਦੇ ਜਵਾਨ ਪਿੰਡ ਪਹੁੰਚ ਗਏ। ਇਸ ਗੱਡੀ ਨੂੰ ਦੇਖ ਕੇ ਸਾਰੇ ਪਿੰਡ ਵਿੱਚ ਸੋਗ ਛਾ ਗਿਆ। ਸ਼ਹੀਦ ਧਰਮਪਾਲ ਸਿੰਘ ਦਾ ਮ੍ਰਿਤਕ ਸ਼ਰੀਰ ਦੇਖ ਕੇ ਸਾਰਾ ਪਰਿਵਾਰ ਢਾਹਾ ਮਾਰ ਕੇ ਰੋਣ ਲੱਗਾ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਪਰਿਵਾਰ ਨੂੰ ਸੰਭਾਲਿਆ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਦੇ ਹੋਏ ਸਿਵਿਆ ਨੂੰ ਚੱਲ ਪਏ। ਆਏ ਹੋਏ ਜਵਾਨਾਂ ਅਤੇ ਪਿੰਡ ਦੇ ਲੋਕਾਂ ਸ਼ਹੀਦ ਧਰਮਪਾਲ ਸਿੰਘ ਅਮਰ ਰਹੇ ਦੇ ਨਾਅਰੇ ਲਗਾ ਰਹੇ ਸਨ। ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ, ਦਸੂਹਾ ਸਬ ਡੀਵੀਜ਼ਨ ਅਧਿਕਾਰੀ ਅਤੇ ਜਲੰਧਰ ਡੀਆਈਜੀ ਦਫਤਰ ਤੋਂ ਡੀਆਈਜੀ ਸ਼੍ਰੀ ਐਸ. ਐਸ. ਵਿਰਕ ਆਈਪੀਐਸ ਮੌਕੇ ਤੇ ਪਹੁੰਚ ਗਏ। ਉਸ ਸਮੇਂ ਸ਼ਹੀਦ ਧਰਮਪਾਲ ਸਿੰਘ ਦੇ ਬੱਚੇ ਵੀ ਬਹੁਤ ਛੋਟੇ ਸਨ ਅਤੇ ਅਧਿਕਾਰੀਆਂ ਨੇ ਪਰਿਵਾਰ ਨੂੰ ਹਿੰਮਤ ਦਿੱਤੀ। ਸੀ. ਆਰ. ਪੀ. ਐਫ. ਦੇ ਜਵਾਨਾਂ ਵੱਲੋਂ ਫਾਈਰ ਕਰਕੇ ਸ਼ਹੀਦ ਧਰਮਪਾਲ ਸਿੰਘ ਨੂੰ ਸਲਾਮੀ ਭੇਟ ਕੀਤੀ ਅਤੇ ਸ਼ਹੀਦ ਦੇ ਪਿਤਾ ਤੇ ਬੇਟੇ ਵੱਲੋਂ ਸ਼ਹੀਦ ਧਰਮਪਾਲ ਸਿੰਘ ਨੂੰ ਅਗਨੀ ਭੇਟ ਕਰ ਦਿੱਤਾ ਗਿਆ।

2014 ਵਿੱਚ ਸ਼ਹੀਦ ਧਰਮਪਾਲ ਸਿੰਘ ਦੇ ਪਰਿਵਾਰ ਅਤੇ ਪਤਨੀ ਵੀਨਾ ਰਾਣੀ ਨੂੰ ਗਰੁੱਪ ਸੇਟਰ ਜਲੰਧਰ ਦੇ ਡੀਆਈਜੀ ਸੁਨੀਲ ਥੋਰਪੇ ਵੱਲੋਂ ਬੁਲਾਇਆ ਗਿਆ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਮਾਨ ਸਨਮਾਨ ਕੀਤਾ ਗਿਆ। ਡੀਆਈਜੀ ਸਰ ਨੇ ਸ਼ਹੀਦ ਧਰਮਪਾਲ ਸਿੰਘ ਦੇ ਪਰਿਵਾਰ ਨੂੰ ਸੀ. ਆਰ. ਪੀ. ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨਾਲ ਕਰਵਾਈ। ਐਸੋਸੀਏਸ਼ਨ ਸਾਲ ਵਿੱਚ ਦੋ ਵਾਰ ਇਨ੍ਹਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਕਰਦੀ ਹੈ ਅਤੇ ਇਹਨਾਂ ਪਰਿਵਾਰਾਂ ਦੀ ਹਰ ਤਰ੍ਹਾਂ ਨਾਲ ਮੱਦਦ ਕਰਦੀ ਹੈ। ਐਸੋਸੀਏਸ਼ਨ ਹਮੇਸ਼ਾ ਇਹਨਾਂ ਸ਼ਹੀਦ ਜਵਾਨਾਂ ਦਾ ਸਤਿਕਾਰ ਕਰਦੀ ਰਹੇਗੀ ਜਿਹਨਾਂ ਨੇ ਦੇਸ਼ ਦੀ ਆਨ ਸ਼ਾਨ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top