Crpf ਦੇ ਜਵਾਨਾਂ ਤੇ ਅੱਤਵਾਦੀਆਂ ਨੇ ਜਦੋਂ ਸੁੱਟੇ ਗ੍ਰਨੇਡ, ਸ਼ਹੀਦ ਸੁਖਵੰਤ ਸਿੰਘ ਨੇ ਕਿਵੇਂ ਕੀਤਾ ਮੁਕਾਬਲਾ

ਜਲੰਧਰ- ਸ਼ਹੀਦ ਸੁਖਵੰਤ ਸਿੰਘ ਫੋਰਸ ਨੰਬਰ 891120486 ਪਿਤਾ ਦਾ ਨਾਮ ਸ. ਕਰਮ ਸਿੰਘ 13 ਬਟਾਲੀਅਨ ਸੀ.ਆਰ.ਪੀ.ਐਫ, ਪਿੰਡ ਪੰਡੋਰੀ ਸਿਵਾ ਤਹਿਸੀਲ ਝਬਾਲ ਜਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ। ਸੁਖਵੰਤ ਸਿੰਘ ਦਾ ਜਨਮ 13/04/1967 ਨੂੰ ਹੋਇਆ। ਇਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਸਿਵਾ ਤਹਿਸੀਲ ਝਬਾਲ ਜਿਲ੍ਹਾ ਤਰਨਤਾਰਨ ਵਿੱਚੋਂ ਹੀ ਕੀਤੀ। ਸੁਖਵੰਤ ਸਿੰਘ ਦਾ ਇੱਕ ਭਰਾ ਅਤੇ ਦੋ ਭੈਣਾਂ ਸਨ। ਸੁਖਵੰਤ ਸਿੰਘ, 10/06/1989 ਨੂੰ ਸੀਆਰਪੀਐਫ ਵਿੱਚ ਭਰਤੀ ਹੋ ਗਏ ਅਤੇ ਟਰੇਨਿੰਗ ਲਈ ਕੇਰਲਾ ਗਰੁੱਪ ਸੇਟਰ ਪਲੀਬਪੁਰ ਵਿਖੇ ਚੱਲੇ ਗਏ। ਸੁਖਵੰਤ ਸਿੰਘ ਅੰਮਿ੍ਤਸਰ ਜਿਲ੍ਹੇ ਦਾ ਹੋਣ ਕਰਕੇ ਬਹੁਤ ਹੀ ਚੁਸਤ ਤੇ ਫੁਰਤੀਲੇ ਜਵਾਨਾਂ ਵਿੱਚੋਂ ਇੱਕ ਸੀ। ਆਪਣੀ ਟਰੇਨਿੰਗ ਕਰਨ ਤੋਂ ਬਾਅਦ ਆਪਣੇ ਸਾਥੀਆਂ ਦੀ ਮੱਦਦ ਵੀ ਕਰਦਾ। ਟਰੇਨਿੰਗ ਵਿੱਚ ਹਮੇਸ਼ਾ ਪਹਿਲਾਂ ਦਰਜਾ ਹਾਸਿਲ ਕਰਦਾ ਅਤੇ ਜੰਗਲ ਕੈਪ ਵਿੱਚ ਵੀ ਸੁਖਵੰਤ ਸਿੰਘ ਨੇ ਆਪਣਾ ਨਾਮ ਬਣਾਇਆ ਸੀ।

ਕਸਮ ਪਰੇਡ ਤੋਂ ਬਾਅਦ ਸੁਖਵੰਤ ਸਿੰਘ ਦੀ ਪੋਸਟਿੰਗ 13 ਬਟਾਲੀਅਨ ਸੀਆਰਪੀਐਫ ਹੈਡ ਕੁਆਰਟਰ ਸੈਕਟਰ 43 ਬੀ ਚੰਡੀਗੜ੍ਹ ਵਿਖੇ ਹੋਈ।  ਸੁਖਵੰਤ ਸਿੰਘ ਇੱਕ ਬਹੁਤ ਵਧੀਆ ਫੁਟਬਾਲ ਖਿਡਾਰੀ ਵੀ ਸੀ, ਜਦੋਂ ਵੀ ਸੀਆਰਪੀਐਫ ਵਿੱਚ ਫੁੱਟਬਾਲ ਦੇ ਮੈਚ ਹੁੰਦੇ ਤਾਂ ਸੁਖਵੰਤ ਸਿੰਘ ਦੀ ਟੀਮ ਹਮੇਸ਼ਾ ਪਹਿਲਾ ਦਰਜਾ ਹੀ ਹਾਸਿਲ ਕਰਦੀ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਸੁਖਵੰਤ ਸਿੰਘ ਨੂੰ ਹਮੇਸ਼ਾ ਕਪਤਾਨ ਕਹਿ ਕੇ ਹੀ ਪੁਕਾਰਦੇ। ਸੁਖਵੰਤ ਸਿੰਘ ਨੇ ਥੋੜੇ ਸਮੇਂ ਵਿੱਚ ਹੀ ਸੀਆਰਪੀਐਫ ਵਿੱਚ ਆਪਣਾ ਬਹੁਤ ਵਧੀਆ ਨਾਮ ਬਣਾ ਲਿਆ ਸੀ ਅਤੇ ਰੂਟੀਨ ਵਿੱਚ ਡਿਊਟੀ ਵੀ ਕਰਦੇ। ਖੇਡਾਂ ਦੇ ਨਾਲ ਨਾਲ ਡਿਊਟੀ ਵੀ ਬੜੇ ਉਸਤਾਦ ਨਾਲ ਕਰਦੇ ਸਨ। ਸੁਖਵੰਤ ਸਿੰਘ ਦੀ ਕੁਝ ਸਾਲਾਂ ਬਾਅਦ ਪੋਸਟਿੰਗ ਜੰਮੂ ਕਸ਼ਮੀਰ ਵਿੱਚ ਹੋ ਗਈ। ਜੰਮੂ ਕਸ਼ਮੀਰ ਪਹੁੰਚ ਕੇ ਸੁਖਵੰਤ ਸਿੰਘ ਨੇ ਆਪਣੀ ਡਿਊਟੀ ਬੜੇ ਸਕਾਰਤ ਤਰੀਕੇ ਨਾਲ ਕੀਤੀ। ਬਟਾਲੀਅਨ ਨੇ ਸੁਖਵੰਤ ਸਿੰਘ ਨੂੰ ਸਪੈਸ਼ਲ ਡਿਊਟੀ ਵਾਸਤੇ ਸਲੈਕਟ ਕੀਤਾ। ਜਦੋਂ ਵੀ ਸਟੇਟ ਵਿੱਚ ਕੋਈ ਦੰਗੇ ਫਸਾਦ ਹੁੰਦੇ ਤਾਂ ਸੁਖਵੰਤ ਸਿੰਘ ਦੀ ਕੰਪਨੀ ਸਭ ਤੋਂ ਪਹਿਲਾਂ ਉਸ ਜਗ਼੍ਹਾ ਪਹੁੰਚ ਜਾਂਦੀ। 30 ਜਨਵਰੀ 1991 ਨੂੰ ਜੰਮੂ ਕਸ਼ਮੀਰ ਦੇ ਰਾਜ ਪੱਧਰ ਵਿੱਚ ਵੱਡਾ ਸਿਹਰਾ ਸੀਆਰਪੀਐਫ ਦੇ ਜਵਾਨਾਂ ਨੂੰ ਜਾਂਦਾ ਹੈ।

ਜੰਮੂ ਅਤੇ ਕਸ਼ਮੀਰ ਰਾਜ ਵਿੱਚ ਮੌਜੂਦਾ ਸ਼ਾਂਤੀਪੂਰਨ ਸਥਿਤੀ ਦਾ ਇੱਕ ਵੱਡਾ ਸਿਹਰਾ ਸੀਆਰਪੀਐਫ ਦੇ ਬਹਾਦਰਾਂ ਨੂੰ ਜਾਂਦਾ ਹੈ। 30 ਜਨਵਰੀ 1991 ਨੂੰ, ਸ਼ਹੀਦ ਸੀ.ਟੀ.ਵੀ. ਰਮੇਸ਼ ਚੰਦ, ਸ਼ਹੀਦ ਸੀ.ਟੀ. ਦੌਲਤ ਰਾਮ ਅਤੇ ਸ਼ਹੀਦ ਸੀ.ਟੀ. ਸੁਖਵੰਤ ਸਿੰਘ ਨੂੰ ਤਾਜ ਹੋਟਲ ਦੇ ਨੇੜੇ ਦੇ ਖੇਤਰ ਨੂੰ ਸੁਰੱਖਿਆ ਕਵਰ ਪ੍ਰਦਾਨ ਕਰਨ ਲਈ ਆਪਣੇ ਸੈਕਸ਼ਨ ਦੇ ਨਾਲ ਵਿਸਥਾਰਪੂਰਵਕ ਦੱਸਿਆ ਗਿਆ ਸੀ। ਜਦੋਂ ਉਹ ਡਿਊਟੀ ‘ਤੇ ਸਨ, ਅੱਤਵਾਦੀਆਂ ਨੇ ਜਵਾਨਾਂ ‘ਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਵਾਨਾਂ ਨੇ ਅਤਿਵਾਦੀਆਂ ਨਾਲ ਕਰੀਬੀ ਲੜਾਈ ਵਿੱਚ ਹਿੱਸਾ ਲਿਆ। ਇਹ ਪਤਾ ਲੱਗਣ ‘ਤੇ ਕਿ ਜਲਦੀ ਹੀ ਉਨ੍ਹਾਂ ਦੀ ਗਿਣਤੀ ਵੱਧ ਜਾਵੇਗੀ ਅਤੇ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ, ਅੱਤਵਾਦੀਆਂ ਨੇ ਜਵਾਨਾਂ ‘ਤੇ ਲਗਾਤਾਰ ਗ੍ਰਨੇਡ ਸੁੱਟੇ। ਲਗਾਤਾਰ ਹੋਏ ਧਮਾਕਿਆਂ ਕਾਰਨ ਸ਼ਹੀਦ ਸੀਟੀ ਵੀ ਰਮੇਸ਼ ਚੰਦ, ਸ਼ਹੀਦ ਸੀਟੀ ਦੌਲਤ ਰਾਮ ਅਤੇ ਸ਼ਹੀਦ ਸੀਟੀ ਸੁਖਵੰਤ ਸਿੰਘ ਸ਼ਹੀਦ ਹੋ ਗਏ।

ਸੁਖਵੰਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਬਟਾਲਵੀ ਵਿੱਚ ਸੋਗ ਛਾਂ ਗਿਆ। ਜੰਮੂ ਕਸ਼ਮੀਰ ਵਿੱਚ ਸ਼ਹੀਦੀ ਦੀਆਂ ਘਟਨਾਵਾਂ ਆਮ ਹੁੰਦੀਆਂ ਰਹਿੰਦੀਆਂ ਹਨ। ਜਦੋਂ ਸੁਖਵੰਤ ਸਿੰਘ ਦੀ ਸ਼ਹੀਦੀ ਤੇ ਦੋਸਤਾਂ ਦੇ ਬੰਬ ਧਮਾਕਿਆਂ ਵਾਲੀ ਖਬਰ ਸੀਆਰਪੀਐਫ ਵਿੱਚ ਫੈਲੀ ਤਾਂ ਹਰ ਜਵਾਨ ਦੀਆਂ ਅੱਖਾਂ ਨਮ ਹੋ ਗਈਆਂ। ਇਹ ਖਬਰ ਜਦੋਂ ਸੁਖਵੰਤ ਸਿੰਘ ਦੇ ਘਰ ਗਈ ਤਾਂ ਉਹਨਾਂ ਦਾ ਪਿਤਾ ਸਰਦਾਰ ਕਰਮ ਸਿੰਘ ਅਤੇ ਭਰਾ ਰਸ਼ਪਾਲ ਸਿੰਘ ਇੱਕ ਦੂਸਰੇ ਨੂੰ ਗਲਵੱਕੜੀ ਵਿੱਚ ਲੈ ਕੇ ਭੁੱਬਾ ਮਾਰ ਮਾਰ ਕੇ ਰੋਣ ਲੱਗ ਪਏ। ਪਰਿਵਾਰ ਨੇ ਇਹਨਾਂ ਨੂੰ ਦੇਖਿਆ ਤਾਂ ਪਿਤਾ ਕਰਮ ਸਿੰਘ ਤੋਂ ਬਾਕੀ ਪਰਿਵਾਰ ਨੂੰ ਦੱਸਿਆ ਨਹੀਂ ਜਾ ਰਿਹਾ ਸੀ। ਪਰਿਵਾਰ ਵਿੱਚ ਹਾਹਾਕਾਰ ਮੱਚ ਗਈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਪਿੰਡ ਵਾਲੇ ਲੋਕ ਵੀ ਸੁਖਵੰਤ ਸਿੰਘ ਨੂੰ ਬਹੁਤ ਪਿਆਰ ਕਰਦੇ ਸਨ। ਛੁੱਟੀ ਆਉਣ ਤੇ ਸਾਰੇ ਸੁਖਵੰਤ ਸਿੰਘ ਨੂੰ ਫੌਜੀ ਕਹਿ ਕੇ ਪੁਕਾਰਦੇ ਅਤੇ ਹਰ ਬਜ਼ੁਰਗ ਦੇ ਪੈਰੀ ਹੱਥ ਲਾਉਣਾ ਇਸ ਦਾ ਸੁਭਾਅ ਸੀ।

ਦੂਸਰੇ ਦਿਨ ਹੀ ਜਦੋਂ ਸੁਖਵੰਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਦੇ ਬਾਹਰ ਲਿਆਂਦੀ ਗਈ ਤਾਂ ਸਾਰਾ ਪਿੰਡ ਗੱਡੀ ਦੇ ਨੇੜੇ ਹੋ ਕੇ ਦੇਖਣ ਲੱਗਾ। ਸ਼ਹੀਦ ਸੁਖਵੰਤ ਸਿੰਘ ਅਮਰ ਰਹੇ ਦੇ ਨਾਅਰੇ ਲੱਗ ਰਹੇ ਸਨ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਤਿਰੰਗਾ ਝੰਡਾ ਲਹਿਰਾ ਰਹੇ ਸਨ ਅਤੇ ਹੌਲੀ ਹੌਲੀ ਇਹ ਗੱਡੀ ਸਿਵਿਆਂ ਨੂੰ ਚੱਲ ਪਈ। ਉੱਥੇ ਪਹੁੰਚਣ ਤੇ ਸਾਰਿਆਂ ਨੇ ਸ਼ਹੀਦ ਸੁਖਵੰਤ ਸਿੰਘ ਦੇ ਦਰਸ਼ਨ ਕੀਤੇ ਅਤੇ ਸ਼ਹੀਦ ਸੁਖਵੰਤ ਸਿੰਘ ਜਿੰਦਾਬਾਦ..ਹਿੰਦੁਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਣ ਲੱਗੇ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀਆਂ ਨੇ ਸਾਰਿਆਂ ਲੋਕਾਂ ਨੂੰ ਦਿਲਾਸਾ ਦਿੱਤਾ। ਉਸ ਸਮੇਂ ਸੀਆਰਪੀਐਫ ਦੇ ਡੀਆਈਜੀ ਸ਼੍ਰੀ ਐਸਐਸ ਵਿਰਕ ਆਈਪੀਐਸ ਵੀ ਪਹੁੰਚ ਗਏ ਅਤੇ ਸ਼ਹੀਦ ਦੇ ਪਿਤਾ ਸਰਦਾਰ ਕਰਮ ਸਿੰਘ ਨੂੰ ਮਿਲੇ ਅਤੇ ਪੂਰਨ ਭਰੋਸਾ ਦਿੱਤਾ ਕਿ ਪਰਿਵਾਰ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਦਿੱਤੀ ਜਾਵੇਗੀ। ਡੀਆਈਜੀ ਵਿਰਕ ਸਰ ਨੇ ਇਹ ਗੱਲ ਸਪਸ਼ਟ ਕੀਤੀ ਕਿ ਸ਼ਹੀਦ ਸੁਖਵੰਤ ਸਿੰਘ ਬਹੁਤ ਹੀ ਦਲੇਰ ਅਤੇ ਜ਼ਿੰਮੇਵਾਰ ਹਿੰਦੁਸਤਾਨੀ ਸੀ, ਜਿਸ ਨੇ ਆਪਣੇ ਦੇਸ਼ ਦੀ ਆਨ ਸ਼ਾਨ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸੀਆਰਪੀਐਫ ਦੇ ਜਵਾਨਾਂ ਨੇ ਸੁਖਵੰਤ ਸਿੰਘ ਦੀ ਚਿਖਾ ਬਣਾ ਦਿੱਤੀ ਅਤੇ ਉਸਨੂੰ ਅਗਨੀ ਭੇਟ ਕਰਨ ਲਈ ਤਿਆਰ ਕੀਤਾ। ਸੀਆਰਪੀਐਫ ਦੇ ਜਵਾਨਾਂ ਨੇ ਫਾਇਰ ਕਰਕੇ ਸ਼ਹੀਦ ਸੁਖਵੰਤ ਸਿੰਘ ਨੂੰ ਸਲਾਮੀ ਭੇਟ ਕੀਤੀ। ਇੱਕ ਮਜਬੂਰ ਪਿਤਾ ਨੇ ਆਪਣੇ ਬੇਟੇ ਨੂੰ ਅਗਨੀ ਭੇਟ ਕਰ ਦਿੱਤਾ ਅਤੇ ਭੁੱਬਾ ਮਾਰਦਾ ਹੋਇਆ ਡੀਆਈਜੀ ਵਿਰਕ ਸਰ ਦੇ ਗਲੇ ਲੱਗ ਕੇ ਰੋਣ ਲੱਗਾ। ਸੀਨੀਅਰ ਅਧਿਕਾਰੀਆਂ ਨੇ ਪਿਤਾ ਅਤੇ ਪਰਿਵਾਰ ਨੂੰ ਸੰਭਾਲਿਆ।

ਉਹਨਾਂ ਦੇ ਪਿਤਾ ਨੇ ਪਿੰਡ ਦੇ ਸਹਿਯੋਗ ਨਾਲ ਪਿੰਡ ਪੰਡੋਰੀ ਸਿਦਵਾਂ ਤਹਿਸੀਲ ਝਬਾਲ ਜ਼ਿਲ੍ਹਾ ਤਰਨਤਾਰਨ ਸਕੂਲ ਵਿੱਚ ਸ਼ਹੀਦ ਸੁਖਵੰਤ ਸਿੰਘ ਦੇ ਨਾਮ ਦੀ ਲਾਇਬ੍ਰੇਰੀ ਵੀ ਬਣਾਈ ਗਈ ਹੈ। 2014 ਵਿੱਚ ਡੀ ਆਈ ਜੀ ਸੁਨੀਲ ਥੋਰਪੇ ਨੇ ਸ਼ਹੀਦ ਸੁਖਵੰਤ ਸਿੰਘ ਦੇ ਪਰਿਵਾਰ ਨੂੰ ਗਰੁੱਪ ਸੈਂਟਰ ਜਲੰਧਰ ਬੁਲਾ ਕੇ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਨਾਲ ਮੁਲਾਕਾਤ ਕਰਵਾਈ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸਲਿੰਦਰ ਸਿੰਘ ਕੰਡੀ ਨੇ ਸ਼ਹੀਦ ਸੁਖਵੰਤ ਸਿੰਘ ਦੇ ਪਰਿਵਾਰ ਦਾ ਸਤਿਕਾਰ ਕੀਤਾ। ਪ੍ਰਧਾਨ ਕੰਢੀ ਨੇ ਭਰੋਸਾ ਦਿੱਤਾ ਕਿ ਹੋਰ ਸ਼ਹੀਦਾਂ ਵਾਂਗ ਸ਼ਹੀਦ ਸੁਖਵੰਤ ਸਿੰਘ ਦੇ ਪਰਿਵਾਰ ਨੂੰ ਵੀ ਹਰ ਸਾਲ ਸਨਮਾਨਿਤ ਕੀਤਾ ਜਾਵੇਗਾ। ਹੁਣ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਸਾਲ ਵਿੱਚ ਦੋ ਵਾਰ ਸ਼ਹੀਦਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਕਰਦੀ ਹੈ। ਐਸੋਸੀਏਸ਼ਨ ਵਚਨ ਦਿੰਦੀ ਹੈ ਕਿ ਹਰ ਸ਼ਹੀਦ ਦਾ ਮਾਨ ਸਨਮਾਨ ਕੀਤਾ ਜਾਵੇਗਾ, ਜੋ ਦੇਸ਼ ਦੀ ਆਣ ਸ਼ਾਨ ਲਈ ਆਪਣੀਆਂ ਜਾਨਾਂ ਵਾਰ ਗਏ ਹਨ। ਇਹੋ ਜਿਹੇ ਸ਼ਹੀਦਾ  ਨੂੰ ਐਸੋਸੀਏਸ਼ਨ ਹਮੇਸ਼ਾ ਸਲੂਟ ਕਰਦੀ ਹੈ ਅਤੇ ਹਰ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸੁੱਖ ਵਿੱਚ ਖੜੀ ਹੈ। ਸ਼ਹੀਦਾਂ ਦੀਆਂ ਵੀਰ ਨਾਰੀਆਂ ਤੇ ਉਹਨਾਂ ਦੇ ਮਾਂ ਬਾਪ ਦਾ ਸਤਿਕਾਰ ਕਰਦੇ ਰਹਾਂਗੇ ਅਤੇ ਹਰ ਸਾਲ ਮਾਨ ਸਨਮਾਨ ਵਧਾਉਂਦੇ ਰਹਾਂਗੇ। ਜੈ ਹਿੰਦ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top