Crpf ਦਾ ਜਵਾਨ, ਸ਼ਹੀਦ ਵਿਨੋਦ ਕੁਮਾਰ ਜਖਮੀ ਹੋਣ ਦੇ ਬਾਵਜੂਦ ਵੀ ਉਡਾਏ ਅੱਤਵਾਦੀਆਂ ਦੇ ਛੱਕੇ

ਜਲੰਧਰ- ਸ਼ਹੀਦ ਵਿਨੋਦ ਕੁਮਾਰ 155 ਬਟਾਲੀਅਨ ਸੀਆਰਪੀਐਫ ਦੇ ਜਵਾਨ ਦਾ ਜਨਮ 23 ਅਕਤੂਬਰ 1984 ਨੂੰ ਪਿੰਡ ਲਹੋਰੀ ਜ਼ਿਲਾ ਰੋਪੜ ਵਿਖੇ ਪਿਤਾ ਹਰੀਪਾਲ ਸਿੰਘ ਦੇ ਘਰ ਹੋਇਆ। ਵਿਨੋਦ ਕੁਮਾਰ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਿੰਘ ਭਗਵੰਤਪੁਰ ਜ਼ਿਲ੍ਹਾ ਰੋਪੜ ਵਿਖੇ ਕੀਤੀ। ਵਿਨੋਦ ਕੁਮਾਰ ਦੇ ਚਾਰ ਭੈਣ ਭਰਾ ਹਨ। ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਵਿਨੋਦ ਕੁਮਾਰ 2004 ਵਿੱਚ ਸੀਆਰਪੀਐਫ ਵਿੱਚ ਭਰਤੀ ਹੋ ਗਏ। ਕੁਝ ਦਿਨ ਬਟਾਲੀਅਨ ਵਿੱਚ ਰਹਿਣ ਤੋਂ ਬਾਅਦ ਟਰੇਨਿੰਗ ਲਈ ਸ਼ਿਵਪੁਰੀ ਮੱਧ ਪ੍ਰਦੇਸ਼ ਵਿਖੇ ਚਲੇ ਗਏ।

ਟ੍ਰੇਨਿੰਗ ਕਰਦੇ ਸਮੇਂ ਵਿਨੋਦ ਕੁਮਾਰ ਬਹੁਤ ਹੀ ਹੁਸ਼ਿਆਰ ਜਵਾਨਾਂ ਵਿੱਚ ਆਉਂਦੇ ਸਨ। ਵਿਨੋਦ ਕੁਮਾਰ ਟਰੇਨਿੰਗ ਕਰਦੇ ਸਮੇਂ ਹਰ ਕੰਮ ਨੂੰ ਪਹਿਲ ਦੇ ਅਧਾਰ ਤੇ ਕਰਦੇ ਸਨ। ਵਿਨੋਦ ਕੁਮਾਰ ਨੂੰ ਟ੍ਰੇਨਿੰਗ ਕਰਦੇ ਸਮੇਂ ਰੱਸੇ ਤੇ ਚੜਨਾ, ਘੋੜਾ ਟੱਪਣਾ ਆਦਿ ਹੋਰ ਬਹੁਤ ਸਾਰੇ ਸਟੰਟ ਕਰਨੇ ਬਹੁਤ ਚੰਗੇ ਲੱਗਦੇ ਸਨ। ਟਰੇਨਿੰਗ ਕਰਦੇ ਸਮੇਂ ਵਿਨੋਦ ਕੁਮਾਰ ਹਰ ਜਵਾਨ ਦੀ ਬਹੁਤ ਮਦਦ ਕਰਦੇ। ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਇਹਨਾਂ ਦੀ ਬਟਾਲੀਅਨ ਜੰਗਲ ਕੈਂਪ ਲਈ ਚਲੀ ਗਈ। ਜੰਗਲ ਕੈਂਪ ਵਿੱਚ ਵੀ ਵਿਨੋਦ ਕੁਮਾਰ ਬੜੀ ਬਹਾਦਰੀ ਨਾਲ ਟ੍ਰੇਨਿੰਗ ਕਰਦੇ।

ਟਰੇਨਿੰਗ ਪੂਰੀ ਹੋਣ ਤੋਂ ਬਾਅਦ ਸਾਰੇ ਜਵਾਨਾਂ ਨੂੰ ਕੁਝ ਦਿਨਾਂ ਦੀ ਛੁੱਟੀ ਦੇ ਕੇ ਘਰ ਭੇਜਿਆ ਗਿਆ। ਘਰ ਆਉਣ ਤੇ ਵਿਨੋਦ ਕੁਮਾਰ ਦਾ ਬਹੁਤ ਵਧੀਆ ਸੁਆਗਤ ਕੀਤਾ ਗਿਆ। ਵਿਨੋਦ ਕੁਮਾਰ ਆਪਣੀ ਟ੍ਰੇਨਿੰਗ ਦੀਆਂ ਗੱਲਾਂ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਨਾਲ ਸਾਂਝੀਆਂ ਕਰਦੇ ਅਤੇ ਖੁਸ਼ ਹੁੰਦੇ। ਛੁੱਟੀ ਖਤਮ ਹੋਣ ਤੇ ਵਾਪਸ ਆਪਣੀ ਡਿਊਟੀ ਤੇ ਆਉਂਦੇ ਅਤੇ ਰੁਟੀਨ ਵਿੱਚ ਡਿਊਟੀ ਕਰਦੇ। ਪਿੰਡ ਦੇ ਲੋਕ ਵੀ ਵਿਨੋਦ ਕੁਮਾਰ ਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਵਿਨੋਦ ਕੁਮਾਰ ਦਾ ਇੱਕ ਵੱਖਰਾ ਹੀ ਸੁਭਾਅ ਦਾ ਸੀ। ਵਿਨੋਦ ਕੁਮਾਰ ਪਿੰਡ ਦੇ ਹਰ ਬਜ਼ੁਰਗ ਦਾ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ ਕਰਦਾ ਸੀ। ਪਰਿਵਾਰ ਵਾਲੇ ਜਦੋਂ ਵਿਨੋਦ ਕੁਮਾਰ ਨਾਲ ਉਹਨਾਂ ਦੇ ਵਿਆਹ ਦੀ ਚਰਚਾ ਕਰਦੇ ਤਾਂ ਵਿਨੋਦ ਕੁਮਾਰ ਆਪਣੀ ਡਿਊਟੀ ਨੂੰ ਪਹਿਲ ਦਿੰਦੇ। ਵਿਨੋਦ ਕੁਮਾਰ ਰੱਸਾ ਕੱਸੀ ਦੇ ਬਹੁਤ ਮਾਹਰ ਸਨ। ਨੈਸ਼ਨਲ ਲੈਵਲ ਤੇ ਉਨਾਂ ਰੱਸਾ ਕੱਸੀ ਮੁਕਾਬਲਿਆਂ ਵਿੱਚ ਜਿੱਤ ਹਾਸਿਲ ਕੀਤੀ। ਸੀਆਰਪੀਐਫ ਵਿੱਚ ਵੀ ਬਹੁਤ ਸਾਰੇ ਖੇਡ ਮੁਕਾਬਲਿਆਂ ਵਿੱਚ ਉਹਨਾਂ ਨੇ ਹਿੱਸਾ ਲਿਆ।

20 ਫਰਵਰੀ 2007 ਨੂੰ, 155 ਬਿਲੀਅਨ ਸੀਆਰਪੀਐਫ ਦੀਆਂ ਟੁਕੜੀਆਂ ਨੂੰ PS- ਬਿਜਬੇਹਰਾ, ਜਿਲਾ ਦੇ ਅਧੀਨ, NH-1A ‘ਤੇ ਰੋਡ ਓਪਨਿੰਗ ਪੈਟਰੋਲਿੰਗ ਲਈ ਤਾਇਨਾਤ ਕੀਤਾ ਗਿਆ ਸੀ। ਅਨੰਤਨਾਗ ਜਦੋਂ ਅੱਤਵਾਦੀਆਂ ਨੇ ਸੰਗਮ ਬਾਜ਼ਾਰ ਨੇੜੇ ਇਸ ਦੇ ਇਕ ਪੈਕਟ ‘ਤੇ ਹਮਲਾ ਕੀਤਾ। ਭੀੜ ਦਾ ਫਾਇਦਾ ਉਠਾਉਂਦੇ ਹੋਏ ਖਾੜਕੂ ਆਪਣੇ ਹਥਿਆਰਾਂ ਨਾਲ ਫੇਰਨ ਦੇ ਹੇਠਾਂ ਛੁਪੇ ਹੋਏ ਚੌਕੀ ਦੇ ਕੋਲ ਪਹੁੰਚੇ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਅੱਗ ਲੱਗਣ ਕਾਰਨ ਸ਼ਹੀਦ ਐਚ.ਸੀ ਬਰਿੰਦਾਵਨ ਸ਼ਰਮਾ ਅਤੇ ਸ਼ਹੀਦ ਸੀਟੀ ਵਿਨੋਦ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ।

ਜ਼ਖਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਅੱਤਵਾਦੀਆਂ ‘ਤੇ ਗੋਲੀਬਾਰੀ ਕੀਤੀ ਅਤੇ ਉਨ੍ਹਾਂ ‘ਚੋਂ ਇਕ ਨੂੰ ਜ਼ਖਮੀ ਕਰ ਦਿੱਤਾ। ਹਾਲਾਂਕਿ, ਅੱਤਵਾਦੀ ਭੀੜ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਵਿਚ ਕਾਮਯਾਬ ਹੋ ਗਏ। ਬਾਅਦ ਵਿਚ ਜ਼ਖਮੀਆਂ ਨੇ ਦਮ ਤੋੜ ਦਿੱਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੀ ਕੁਰਬਾਨੀ ਦੇਸ਼ ਦੀ ਸੇਵਾ ਵਿੱਚ ਸੀਆਰਪੀਐਫ ਦੇ ਜਵਾਨਾਂ ਦੀ ਸਰਵਉੱਚ ਸੇਵਾ ਨੂੰ ਉਜਾਗਰ ਕਰਦੀ ਹੈ।

ਸ਼ਹੀਦੀ ਦੀ ਖਬਰ ਵਿਨੋਦ ਕੁਮਾਰ ਦੇ ਪਰਿਵਾਰ ਨੂੰ ਦਿੱਤੀ ਗਈ ਤਾਂ ਪਰਿਵਾਰ ਦਾ ਆਪਣਾ ਆਪ ਸੰਭਾਲਿਆ ਨਹੀਂ ਜਾ ਰਿਹਾ ਸੀ। ਦੂਸਰੇ ਦਿਨ ਸੀਆਰਪੀਐਫ ਦੇ ਜਵਾਨ ਸ਼ਹੀਦ ਵਿਨੋਦ ਕੁਮਾਰ ਦੀ ਤਿਰੰਗੇ ਵਿੱਚ ਲਿਪਟੀ ਹੋਈ ਮ੍ਰਿਤਕ ਦੇ ਲੈ ਕੇ ਪਿੰਡ ਪਹੁੰਚ ਗਏ। ਪਿੰਡ ਪਹੁੰਚਣ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ। ਸੀਆਰਪੀਐਫ ਦੇ ਜਵਾਨ ਅਤੇ ਲੋਕਾਂ ਨੇ ਸ਼ਹੀਦ ਵਿਨੋਦ ਕੁਮਾਰ ਅਮਰ ਰਹੇ, ਸੀਆਰਪੀਐਫ ਜਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਪਰਿਵਾਰ ਅਤੇ ਸਾਕ ਸਬੰਧੀਆਂ ਨੇ ਸ਼ਹੀਦ ਵਿਨੋਦ ਕੁਮਾਰ ਦੀ ਮ੍ਰਿਤਕ ਦੇ ਦੇ ਦਰਸ਼ਨ ਕੀਤੇ ਅਤੇ ਸਭ ਦੀਆਂ ਅੱਖਾਂ ਨਮ ਹੋ ਗਈਆਂ।

ਕੁਝ ਦੇਰ ਬਾਅਦ ਸ਼ਹੀਦ ਵਿਨੋਦ ਕੁਮਾਰ ਨੂੰ ਲੈ ਕੇ ਸੀਆਰਪੀਐਫ ਦੀਆਂ ਗੱਡੀਆਂ ਸਿਵਿਆਂ ਵੱਲ ਚੱਲ ਪਈਆਂ। ਨਾਅਰੇ ਲਗਾਉਂਦੇ ਹੋਏ ਲੋਕ ਵੀ ਨਾਲ ਨਾਲ ਸਿਵਿਆਂ ਵਿੱਚ ਪਹੁੰਚ ਗਏ। ਉਸ ਮੌਕੇ ਦੇ ਡੀਆਈਜੀ ਸਤਨਾਮ ਸਿੰਘ ਗਿੱਲ ਵੀ ਮੌਕੇ ਤੇ ਪਹੁੰਚ ਗਏ। ਆਏ ਹੋਏ ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਵਿਨੋਦ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਸੀਆਰਪੀਐਫ ਦੀ ਪਰੰਪਰਾ ਅਨੁਸਾਰ ਸ਼ਹੀਦ ਨੂੰ ਫਾਇਰ ਕਰਕੇ ਸਲਾਮੀ ਭੇਟ ਕੀਤੀ ਗਈ ਅਤੇ ਉਨਾਂ ਦੇ ਪਿਤਾ ਵੱਲੋਂ ਸ਼ਹੀਦ ਵਿਨੋਦ ਕੁਮਾਰ ਨੂੰ ਅਗਨੀ ਭੇਟ ਕਰ ਦਿੱਤਾ ਗਿਆ।

2014 ਵਿੱਚ ਡੀਆਈਜੀ ਸੁਨੀਲ ਥੋਰਪੇ ਸਰ ਨੇ ਸ਼ਹੀਦ ਵਿਨੋਦ ਕੁਮਾਰ ਦੇ ਪਰਿਵਾਰ ਨੂੰ ਗਰੁੱਪ ਸੈਂਟਰ ਜਲੰਧਰ ਬੁਲਾਇਆ। ਉਥੇ ਪਹੁੰਚਣ ਤੇ ਪਰਿਵਾਰ ਦਾ ਮਾਣ ਸਨਮਾਨ ਕੀਤਾ ਗਿਆ ਅਤੇ ਸੀਆਰਪੀਐਫ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨਾਲ ਵੀ ਮੁਲਾਕਾਤ ਕਰਵਾਈ। ਐਸੋਸੀਏਸ਼ਨ ਹਰ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਸਾਲ ਵਿੱਚ ਦੋ ਵਾਰ ਮਾਣ ਸਨਮਾਨ ਕਰਦੀ ਹੈ। ਐਸ਼ੋਸੀਏਸ਼ਨ ਹਰ ਸ਼ਹੀਦ ਨੂੰ ਸਲਾਮ ਕਰਦੀ ਹੈ ਜਿਨ੍ਹਾਂ ਨੇ ਦੇਸ਼ ਦੀ ਆਣ ਸ਼ਾਨ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਤੇ ਇਹੋ ਜਿਹੀਆਂ ਦਲੇਰ ਮਾਵਾਂ ਨੂੰ ਵੀ ਸਲਾਮ ਕਰਦੀ ਹੈ, ਜਿਹੜੀਆਂ ਦਲੇਰ ਪੁੱਤਾਂ ਨੂੰ ਦੇਸ਼ ਦੀ ਰੱਖਿਆ ਲਈ ਸਰਹੱਦਾਂ ਤੇ ਭੇਜਦੀਆਂ ਹਨ।

Leave a Comment

Your email address will not be published. Required fields are marked *

Scroll to Top